Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਲੁਧਿਆਣਾ

ਖੰਨਾ ਨਜ਼ਦੀਕ ਓਵਰਬ੍ਰਿਜ ‘ਤੇ ਪਲਟਣ ਕਾਰਨ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ

14 Views

ਖੰਨਾ, 3 ਜਨਵਰੀ: ਬੁੱਧਵਾਰ ਦੁਪਹਿਰ ਸਥਾਨਕ ਸ਼ਹਿਰ ਦੇ ਬੱਸ ਨਜ਼ਦੀਕ ਗੁਜ਼ਰਦੀ ਦਿੱਲੀ-ਅ੍ਰੰਮਿਤਸਰ ਕੌਮੀ ਮਾਰਗ ‘ਤੇ ਸਥਿਤ ਓਵਰਬ੍ਰਿਜ ਉਪਰ ਇਕ ਤੇਲ ਟੈਂਕਰ ਦੇ ਪਲਟਣ ਕਾਰਨ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਇਹ ਅੱਗ 100 ਮੀਟਰ ਦੇ ਦਾਇਰੇ ਵਿਚ ਫੈਲ ਗਈ, ਹਾਲਾਂਕਿ ਅੱਗ ਓਵਰਬ੍ਰਿਜ ਉਪਰ ਲੱਗੀ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰੰਤੂ ਕੈਂਟਰ ਨੂੰ ਚਲਾ ਰਹੇ ਡਰਾਈਵਰ ਤੇ ਕੰਡਕਟਰ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ

ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜ ਗਈਆਂ ਅਤੇ ਅੱਗ ਉਪਰ ਕਾਬੂ ਪਾਉਣ ਲਈ ਜਦੋਜਹਿਦ ਕੀਤੀ ਜਾ ਰਹੀ ਹੈ। ਇਸ ਘਟਨਾ ਵਿਚ ਤੇਲ ਟੈਂਕਰ ਪਲਟਣ ਕਾਰਨ ਤੇਲ ਥਾਂ ਥਾਂ ਡੁੱਲ ਗਿਆ ਜਿਸਦੇ ਚੱਲਦੇ ਅੱਗ ਪੂਰੀ ਤੇਜ਼ੀ ਨਾਲ ਫੈਲ ਗਈ। ਪੁਲਿਸ ਪ੍ਰਸ਼ਾਸਨ ਵਲੋਂ ਪੁਲਸ ਦੇ ਥੱਲਿਓ ਪੁੱਲ ਹਿੱਸਾ ਖਾਲੀ ਕਰਾਇਆ ਜਾ ਰਿਹਾ । ਕਿਉਂਕਿ ਥੱਲੇ ਕੁਛ ਡਿੱਗਣ  ਨਾਲ ਭਾਰੀ ਨੁਕਸਾਨ ਹੋ ਸਕਦਾ ਹੈ।

CM ਅਰਵਿੰਦ ਕੇਜਰੀਵਾਲ ਅੱਜ ED ਸਾਹਮਣੇ ਨਹੀਂ ਹੋਣਗੇ ਪੇਸ਼

ਪਤਾ ਲੱਗਿਆ ਹੈ ਕਿ ਪੁਲ ਦੇ ਥੱਲੇ ਦੁਕਾਨਾਂ ਹਨ, ਜਿੰਨਾ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਅੱਗ ਦੀ ਘਟਨਾ ਕਾਰਨ ਪੁਲ ਨੂੰ ਦੋਨਾਂ ਪਾਸਿਆਂ ਤੋਂ ਬੰਦ ਕਰਵਾ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਜਿਹੜੇ ਮੌਕੇ ‘ਤੇ ਪਹੁੰਚੇ ਹਨ, ਵਲੋਂ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇਹ ਸੜਕ ਦਿੱਲੀ ਅੰਮ੍ਰਿਤਸਰ ਨੂੰ ਆਪਸ ਦੇ ਵਿੱਚ ਜੋੜਦੀ ਹੈ ਅਤੇ ਇਹ ਹਾਦਸਾ ਗ੍ਰੈਂਡ ਟਰੰਕ ਰੋਡ ਖੰਨਾ ਦੇ ਬੱਸ ਸਟੈਂਡ ਦੇ ਨੇੜੇ ਵਾਪਰਿਆ ਹੈ । ਗੌਰਤਲਬ ਹੈ ਕਿ ਬੀਤੇ ਕੱਲ੍ਹ ਡਰਾਈਵਰਾਂ ਦੀ ਹੜਤਾਲ ਕਾਰਨ ਅੱਜ ਇਹ ਤੇਲ ਟੈਂਕਰ ਚੱਲੇ ਹਨ।

 

Related posts

ਅੱਠ ਸਾਲ ਦੇ ਮਾਸੂਮ ਸਹਿਜ ਦਾ ਕਾਤਲ ਤਾਇਆ ਹੀ ਨਿਕਲਿਆ!

punjabusernewssite

ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀ+ਆਂ

punjabusernewssite

Sorry Dad…ਮੈਂ ਜਿੰਦਗੀ ਵਿਚ ਕਾਬਲ ਨਹੀਂ ਬਣ ਸਕਿਆ, ਇਹ ਲਿਖ 20 ਸਾਲਾਂ ਨੌਜਵਾਨ ਨੇ ਚੁੱਕਿਆ ਆਖ਼ਰੀ ਕਦਮ

punjabusernewssite