Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਿੱਖਿਆ

ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਤੇ ਕੁਇਜ਼ ਮੁਕਾਬਲੇ ਕਰਵਾਏ

10 Views

ਬਠਿੰਡਾ, 3 ਜਨਵਰੀ : ਅੱਜ ਸਥਾਨਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸਕੂਲ ਆਫ਼ ਐਮੀਨੈਂਸ ਪਰਸ ਰਾਮ ਨਗਰ ਵਿਖੇ ਮਾਣਕ ਬਿਉਰੇ ਵੱਲੋਂ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਇਕਬਾਲ ਸਿੰਘ ਬੁੱਟਰ ਨੇ ਸ਼ਿਰਕਤ ਕੀਤੀ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਵਿਦਿਆਰਥੀਆਂ ਨੂੰ ਹਰੇਕ ਉਤਪਾਦ ਦੀ ਗੁਣਵੱਤਾ ਅਤੇ ਸ਼ੁੱਧਤਾ ਬਾਰੇ ਜਾਣਕਾਰੀ ਉਹਨਾਂ ਦੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਾਣਕ ਬਿਊਰੋ ਨੇ ਆਪਣੇ ਮਾਪਦੰਡਾਂ ਨਾਲ ਹਰੇਕ ਉਤਪਾਦ ਨੂੰ ਆਪਣੀ ਕਸਵੱਟੀ ਤੇ ਖਰਾ ਉਤਾਰਨ ਉਪਰੰਤ ਹੀ ਮਾਰਕਾ ਲਗਾਇਆ ਜਾਂਦਾ ਹੈ।

ਗਣਤੰਤਰਾ ਦਿਵਸ: ਕੌਣ, ਕਿੱਥੇ ਲਹਿਰਾਏਗਾ ਤਿਰੰਗਾ ਝੰਡਾ!

ਇਸ ਦੌਰਾਨ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ।ਇਸ ਸੰਸਥਾ ਵੱਲੋਂ ਇਸ ਮੌਕੇ ਭਾਰਤੀ ਮਾਣਕ ਬਿਊਰੋ ਦੇ ਸਟੇਟ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਵਿਕਸਿਤ ਕੁਮਾਰ ਅਤੇ ਬਠਿੰਡਾ ਦੇ ਰਿਸੋਰਸ ਪਰਸਨ ਸ੍ਰੀ ਅਮਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਮਾਣਕ ਬਿਊਰੋ ਦੇ ਮੁੱਖ ਉਦੇਸ਼ ਗੁਣਵੱਤਾ ਅਤੇ ਸ਼ੁੱਧਤਾ ਬਾਰੇ ਜਾਣਕਾਰੀ ਦਿੱਤੀ। ਸਕੂਲ ਵੱਲੋਂ ਸਮਾਜਿਕ ਸਿੱਖਿਆ ਅਧਿਆਪਕ ਸ੍ਰੀ ਰਾਮ ਸਿੰਘ ਅਤੇ ਸਾਇੰਸ ਅਧਿਆਪਕਾ ਸ਼੍ਰੀਮਤੀ ਸਮ੍ਰਿਤੀ ਬਤੌਰ ਮੈਂਟਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਰਹੇ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤੀ ਮਾਣਕ ਬਿਊਰੋ ਦੇ ਰੀਜਨਲ ਪੱਧਰ ਦੇ ਮੁਕਾਬਲਿਆਂ ਵਿੱਚ ਇਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੈਸੀਕਾ ਨੇ ਕੁਆਲੀਫਾਈ ਕੀਤਾ ਹੈ ਅਤੇ ਇਹ ਵਿਦਿਆਰਥਣ ਸਟੇਟ ਪੱਧਰ ਦੇ ਸਨਮਾਨ ਵਾਸਤੇ 6 ਜਨਵਰੀ ਚੰਡੀਗੜ੍ਹ ਨੂੰ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੀ ਇਸ ਮੋਹਰੀ ਵਿਦਿਅਕ ਸੰਸਥਾ ਦੇ ਵਿਦਿਆਰਥੀ ਹਰ ਖੇਤਰ ਵਿੱਚ ਅਗਾਹ ਵੱਧ ਕੇ ਨਵੀਆਂ ਪੈੜਾਂ ਪਾ ਕੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ।

 

Related posts

ਦੇਸ਼ ਦੇ ਭਵਿੱਖ ਨੂੰ ਸੜਕਾਂ ਤੇ ਨਹੀਂ ਰੁਲਣ ਦਿੱਤਾ ਜਾਵੇਗਾ : ਸ਼ੌਕਤ ਅਹਿਮਦ ਪਰੇ

punjabusernewssite

ਐਸ.ਐਸ.ਡੀ ਗਰਲਜ਼ ਕਾਲਜ ਵਿਚ ਨੈੱਟਵਰਕ ਹਾਰਡਵੇਅਰ ’ਤੇ ਐਕਸਟੈਂਸ਼ਨ ਲੈਕਚਰ

punjabusernewssite

ਸੰਗਤ ਬਲਾਕ ਦੇ ਸੈਂਟਰ ਹੈਡ ਅਤੇ ਹੈਡ ਟੀਚਰਾਂ ਦੀ ’ਜੀ 20 ਫਾਊਂਡੇਸ਼ਨ ਸਾਖਰਤਾ ਸੰਬੰਧੀ ਵਿਸ਼ੇਸ਼ ਮੀਟਿੰਗ ਹੋਈ

punjabusernewssite