ਸਰਕਾਰ ਕੁਕਿੰਗ ਕਾਸਟ ਵਿੱਚ ਮਹਿੰਗਈ ਮੁਤਾਬਕ ਵਾਧਾ ਕਰੇ – ਰੇਸ਼ਮ ਸਿੰਘ ਖੇਮੋਆਣਾ
ਬਠਿੰਡਾ, 4 ਜਨਵਰੀ: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਅੰਦਰ ਦਿੱਤੇ ਜਾਣ ਵਾਲੇ ਮਿਡ ਡੇ ਮੀਲ ਦੇ ਨਵੇਂ ਸਡਿਉਲ ਮੁਤਾਬਕ ਹੁਣ ਬੱਚਿਆਂ ਨੂੰ ਕੇਲੇ ਅਤੇ ਛੋਲੇ ਪੂੜੀਆਂ ਦੇਣ ਲਈ ਕਿਹਾ ਗਿਆ ਹੈ। ਪਰ ਅੱਤ ਦੀ ਮਹਿੰਗਾਈ ਦੇ ਚਲਦੇ ਸਰਕਾਰ ਵਲੋਂ ਕੇਲਿਆਂ ਲਈ ਸਿਰਫ਼ ਪੰਜ ਰੁਪਏ ਪ੍ਰਤੀ ਬੱਚੇ ਦਾ ਵਾਧਾ ਕਰਕੇ ਅਤੇ ਪੂੜੀਆਂ ਛੋਲਿਆਂ ਲਈ ਬਿਨਾ ਕੋਈ ਖ਼ਰਚ ਦਾ ਵਾਧਾ ਕੀਤੇ ਸਕੂਲਾਂ ਅੰਦਰ ਅਧਿਆਪਕਾਂ ਲਈ ਨਵੀਂ ਬਿਪਤਾ ਖੜੀ ਕਰ ਦਿੱਤੀ ਹੈ।
ਲੱਖਾਂ ਰੁਪਏ ਦਾ ਗਬਨ ਦੇ ਦੋਸ਼ਾਂ ਹੇਠ ਦੋ ਸਰਪੰਚ ਤੇ ਪੰਚਾਇਤ ਸਕੱਤਰ ਗ੍ਰਿਫਤਾਰ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਜੇਕਰ ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਪੌਸ਼ਟਿਕ ਭੋਜਨ ਮੁੱਹਈਆ ਕਰਵਾਉਣਾ ਚਾਹੁੰਦੀ ਹੈ ਤਾਂ ਸਕੂਲਾਂ ਨੂੰ ਅੱਤ ਦੀ ਮਹਿੰਗਾਈ ਦੇ ਮੁਤਾਬਕ ਮਿਡ ਡੇ ਮੀਲ ਕੁਕਿੰਗ ਰਾਸ਼ੀ ਜਾਰੀ ਕਰੇ। ਬਹੁਤ ਹੀ ਘੱਟ ਰਾਸ਼ੀ ਜਾਰੀ ਕਰਕੇ ਜਿੱਥੇ ਅਧਿਆਪਕਾਂ ਉੱਪਰ ਆਰਥਿਕ ਅਤੇ ਮਾਨਸਿਕ ਬੋਝ ਪਾਇਆ ਗਿਆ ਹੈ ਉੱਥੇ ਖਾਣਾ ਬਣਾਉਣ ਵਾਲੇ ਕੁੱਕਾਂ ਦਾ ਵੀ ਨਿਗੂਣੀ ਰਾਸ਼ੀ ਦੇ ਕੇ ਓਹਨਾ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਓਹਨਾ ਦੱਸਿਆ ਕਿ ਕੇਲੇ ਜੇਕਰ ਵਧੀਆ ਕੁਆਲਟੀ ਵਿੱਚ ਖਰੀਦਣੇ ਹਨ ਤਾਂ ਘੱਟੋ ਘੱਟ 50 ਰੁਪਏ ਕਿੱਲੋ , ਵਿੱਚ ਸਿਰਫ਼ 6 ਤੋਂ 7 ਕੇਲੇ ਆਉਂਦੇ ਹਨ।
ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੇ ਹੁਣ ਧਨਾਢ ਸਿੱਖ ਹੀ ਬਣਨਗੇ ਵੋਟਰ!
ਪੂੜੀਆਂ ਬਣਾਉਣ ਲਈ ਜਿੰਨਾ ਸਮਾਂ ਇਹਨਾ ਨੂੰ ਬਨਾਉਣ ਤੇ ਲਗਦਾ ਹੈ ਜਿਸ ਕਾਰਨ ਕੁੱਕਾਂ ਦੇ ਨਾਲ ਨਾਲ ਸਕੂਲ ਦੇ ਅਧਿਆਪਕਾਂ ਨੂੰ ਵੀ ਹੱਥ ਵਟਾਉਣਾ ਪੈਂਦਾ ਹੈ ਓਹਨਾ ਕਿਹਾ ਕਿ 100 ਬੱਚਿਆਂ ਲਈ 3 ਤੋਂ 4 ਲਿਟਰ ਤੇਲ ਦੀ ਖਪਤ ਹੁੰਦੀ ਹੈ ਜੋ ਕਿ 450 ਰੁਪਏ ਖ਼ਰਚ ਇਕੱਲੇ ਤੇਲ ਉੱਪਰ ਹੀ ਆ ਜਾਂਦਾ ਹੈ ਜੋ ਕਾਫ਼ੀ ਮਹਿੰਗਾ ਕੰਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੱਚਿਆਂ ਨੂੰ ਪੌਸਟਿਕ ਆਹਾਰ ਦੇਣ ਲਈ ਪੂੜੀਆਂ ਦੀ ਥਾਂ ਜੇਕਰ ਦੁੱਧ, ਦਹੀਂ ਜਾਂ ਪਨੀਰ ਆਦਿ ਦਾ ਪ੍ਰਬੰਧ ਕਰੇ ਤਾਂ ਜਿਆਦਾ ਬਿਹਤਰ ਹੋਵੇਗਾ ਅਤੇ ਇਸ ਦੇ ਨਾਲ ਨਿਗੂਣੀ ਕੁਕਿੰਗ ਰਾਸ਼ੀ ਦੀ ਥਾਂ ਯੋਗ ਰਾਸ਼ੀ ਜਾਰੀ ਕਰੇ, ਕੁੱਕਾਂ ਦੇ ਮਿਹਨਤਾਨੇ ਵਿੱਚ ਵੀ ਵਾਧਾ ਕਰੇ। ਇਸ ਸਮੇਂ ਓਹਨਾ ਦੇ ਨਾਲ ਮੀਤ ਪ੍ਰਧਾਨ ਵਿਕਾਸ ਗਰਗ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ,ਵਿੱਤ ਸਕੱਤਰ ਅਨਿਲ ਭੱਟ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਵੀ ਹਾਜ਼ਰ ਸਨ।
Share the post "ਅੱਤ ਦੀ ਮਹਿੰਗਾਈ ਦੇ ਦੌਰਾਨ ਸਕੂਲਾਂ ਅੰਦਰ ਨਵੇਂ ਮਿਡ ਡੇ ਮੀਲ ਮੀਨੂ ਨੇ ਅਧਿਆਪਕਾਂ ਦੇ ਕਰਾਏ ਹੱਥ ਖੜੇ"