ਚੰਡੀਗੜ੍ਹ, 4 ਜਨਵਰੀ:ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਹ ਦੁਹਰਾਉਂਦੇ ਹੋਏ ਕਿ ਦਿੱਲੀ ਦੇ ਮੁੱਖ ਮੰਤਰੀ ਜਾਣਦੇ ਹਨ ਕਿ ਉਨ੍ਹਾਂ ਦਾ ਦੋਸ਼ ਗੰਭੀਰ ਹੈ ਅਤੇ ਕਾਨੂੰਨ ਦੀਆਂ ਨਜ਼ਰਾਂ ਵਿਚ ਜ਼ਮਾਨਤਯੋਗ ਨਹੀਂ ਹੈ, ਕਿਹਾ ਹੈ ਕਿ ਇਹ ਦੇਖਣਾ ਬਾਕੀ ਹੈ ਕਿ ਅਰਵਿੰਦ ਕੇਜਰੀਵਾਲ ਕਿੰਨਾ ਚਿਰ ਜਾਂਚ ਏਂਜਸੀਆਂ ਤੋਂ ਬਚਦੇ ਹਨ।ਉਨ੍ਹਾਂ ਨੇ ਕਿਹਾ ਕਿ ਪੈਸੇ ਦੇ ਪ੍ਰਵਾਹ ਦੀ ਲੜੀ ਦਾ ਪਤਾ ਲਗਾਉਣ ਸਬੰਧੀ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਮੱਦੇਨਜਰ ਕੇਜਰੀਵਾਲ ਜਾਣਦੇ ਹਨ ਕਿ ਮਨੀਸ਼ ਸਿਸੋਦੀਆ ਵਾਂਗ, ਉਨ੍ਹਾਂ ਦਾ ਭਵਿੱਖ ਵੀ ਸਲਾਖਾਂ ਪਿੱਛੇ ਹੈ।ਜਾਖੜ ਨੇ ਕਿਹਾ ਕਿ ਇਹ ਰੌਚਕ ਹੈ ਕਿ ਕੇਜਰੀਵਾਲ ਦੇ ਸਭ ਤੋਂ ਔਖੇ ਸਮੇਂ ਵਿਚ ਭਗਵੰਤ ਮਾਨ ਉਨ੍ਹਾਂ ਤੋਂ ਲੁਕਦੇ ਕਿਉਂ ਫਿਰਦੇ ਹਨ। ਜਾਖੜ ਨੇ ਸਵਾਲ ਕੀਤਾ ਕਿ ਜਦੋਂ ਤੁਹਾਡਾ ਵੱਡਾ ਆਗੂ ਪਰੇਸ਼ਾਨ ਅਤੇ ਸੰਕਟ ਵਿਚ ਹੈ ਤਾਂ ਅਜਿਹੇ ਵੇਲੇ ਭਗਵੰਤ ਮਾਨ ਦਾ ਧਿਆਨ ਕਰਨ ਜਾਣਾ, ਹੈਰਾਨ ਕਰਨ ਵਾਲਾ ਹੈ।
ਸੁਖਪਾਲ ਖਹਿਰਾ ਵਿਰੁੱਧ ਨਵਾਂ ਪੁਲਿਸ ਕੇਸ ਦਰਜ ਕੀਤੇ ਜਾਣ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਦਿੱਗਜ ਆਗੂ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮਾਪਦੰਡ ਵੱਖਰਾ ਨਹੀਂ ਹੋ ਸਕਦਾ। ਜੇਕਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿੱਚ ਲਿਪਤ ਆਗੂਆਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਦਿੱਲੀ ਵਿੱਚ ‘ਆਪ’ ਸੁਪਰੀਮੋ ਖਿਲਾਫ਼ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ ।ਜਾਖੜ ਨੇ ਸਵਾਲ ਕੀਤਾ ਕਿ ਜੇਕਰ ਕੇਜਰੀਵਾਲ ਜੀ ਬੇਕਸੂਰ ਹਨ ਤਾਂ ਈਡੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਵਿੱਚ ਕੀ ਹਰਜ ਹੈ? ਜਾਖੜ ਨੇ ਪੁੱਛਿਆ ਕਿ ਅਗਾਊਂ ਜ਼ਮਾਨਤ ਦੀ ਵਿਵਸਥਾ ਹੈ, ਉਸ ਨੂੰ ਅਦਾਲਤ ਵਿਚ ਜਾਣ ਤੋਂ ਕੀ ਰੋਕ ਰਿਹਾ ਹੈ।
ਲੱਖਾਂ ਰੁਪਏ ਦਾ ਗਬਨ ਦੇ ਦੋਸ਼ਾਂ ਹੇਠ ਦੋ ਸਰਪੰਚ ਤੇ ਪੰਚਾਇਤ ਸਕੱਤਰ ਗ੍ਰਿਫਤਾਰ
ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਠਜੋੜ ਬਾਰੇ ਕੋਈ ਵੀ ਫੈਸਲਾ ਕੇਂਦਰੀ ਲੀਡਰਸਿ਼ਪ ਦਾ ਅਧਿਕਾਰ ਹੈ।ਇਸ ਤੋਂ ਪਹਿਲਾਂ ਅੱਜ ਕੋਰ ਕਮੇਟੀ ਅਤੇ ਲੋਕਸਭਾ ਪ੍ਰਵਾਸ ਕਮੇਟੀ ਦੀ ਮੀਟਿੰਗ ਜਿਸ ਦੀ ਪ੍ਰਧਾਨਗੀ ਰਾਜ ਦੇ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁੱਖਮੰਤਰੀ ਸ਼੍ਰੀ ਵਿਜੈ ਰੁਪਾਣ ਨੇ ਕੀਤੀ ਸੀ ਉਸ ਤੋਂ ਬਾਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਜਾਖੜ ਨੇ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਕੀਤੇ ਵਿਕਾਸ ਦਾ ਸੁਨੇਹਾ ਘਰ—ਘਰ ਪਹੁੰਚਾਉਣ ਦੀ ਅਪੀਲ ਕੀਤੀ।
‘ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ’ ਉਪਰ ਮੁੱਖ ਮੰਤਰੀ ਨੇ ਕਸਿਆ ਤੰਜ਼
ਉਨ੍ਹਾਂ ਕਿਹਾ ਕਿ ਹਰੇਕ ਖੇਤਰ ਵਿੱਚ ਪਿਛਲੇ 10 ਸਾਲਾਂ ਵਿੱਚ ਬੇਮਿਸਾਲ ਸਫਲਤਾ ਹਾਸਲ ਕਰਦੇ ਹੋਏ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੀਟਾਂ ਦੀ ਗਿਣਤੀ 303 ਤੋਂ 400 ਤੱਕ ਲੈ ਜਾਵੇਗੀ। ਜਾਖੜ ਨੇ ਪਾਰਟੀ ਕੇਡਰ ਨੂੰ ਅਪੀਲ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਨੇ ਨਾ ਸਿਰਫ਼ ਭਾਜਪਾ ਦੀ ਤਰੱਕੀ ਅਤੇ ਵਿਕਾਸ ਦੀ ਵਿਚਾਰਧਾਰਾ ਨੂੰ ਪ੍ਰਮਾਣਿਤ ਕੀਤਾ ਹੈ, ਸਗੋਂ ਭਾਰਤ ਨੂੰ ਕਮਜ਼ੋਰ ਕਰਨ ਦੀ ਕਾਂਗਰਸ ਦੀ ਵੰਡਵਾਦੀ ਰਾਜਨੀਤੀ ਨੂੰ ਵੀ ਨਕਾਰਿਆ ਹੈ, ਜਾਖੜ ਨੇ ਪਾਰਟੀ ਕੇਡਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਭਾਜਪਾ ਹਰ ਪਿੰਡ ਅਤੇ ਸ਼ਹਿਰ ਦੇ ਹਰੇਕ ਨਾਗਰਿਕ ਤੱਕ ਪਹੁੰਚ ਕਰੇ।
Share the post "ਕੇਜਰੀਵਾਲ ਈਡੀ ਤੋਂ ਲੁੱਕਦਾ ਫਿਰਦਾ ਹੈ, ਭਗਵੰਤ ਮਾਨ ਕੇਜਰੀਵਾਲ ਤੋਂ—ਸੁਨੀਲ ਜਾਖੜ"