ਬਠਿੰਡਾ, 5 ਜਨਵਰੀ: ਸੋਸਲ ਮੀਡੀਆ ’ਤੇ ਹਥਿਆਰਾਂ ਦੀ ਪ੍ਰਦਰਸਨੀ ਪ੍ਰਤੀ ਪੰਜਾਬ ਪੁਲਿਸ ਵਲੋਂ ਦਿਖ਼ਾਈ ਜਾ ਰਹੀ ਸਖ਼ਤੀ ਦੇ ਬਾਵਜੂਦ ਹਾਲੇ ਵੀ ਨੌਜਵਾਨ ਇਸਤੋਂ ਟਾਲਾ ਵੱਟਦੇ ਨਜ਼ਰ ਨਹੀਂ ਆ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਤਾਜ਼ੇ ਮਾਮਲੇ ਵਿਚ ਸਥਾਨਕ ਕੋਤਵਾਲੀ ਪੁਲਿਸ ਨੇ ਸ਼ਹਿਰ ਦੇ ਦੋ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕੀਤਾ ਹੈ, ਜਿੰਨ੍ਹਾਂ ਵਿਚੋਂ ਇੱਕ ਨੇ ਆਪਣੇ ਕਿਸੇ ਨਜਦੀਕੀ ਦੇ ਪਿਸਤੌਲ ਨਾਲ ਸੋਸਲ ਮੀਡੀਆ ’ਤੇ ਫ਼ੋਟੋ ਪਾਈ ਹੋਈ ਸੀ ਜਦ ਕਿ ਦੂਜੇ ਨੇ ਅਪਣੇ ਇੰਸਟਾਗ੍ਰਾਮ ’ਤੇ ਹਥਿਆਰਾਂ ਦੀ ਪ੍ਰਦਰਸਨੀ ਕਰਦੀ ਫ਼ੋਟੋ ਅੱਪਲੋਡ ਕੀਤੀ ਹੋਈ ਸੀ।ਇਸ ਸਬੰਧ ਵਿਚ ਸੀਆਈਏ-1 ਸਟਾਫ਼ ਨੂੰ ਸੂਚਨਾ ਮਿਲੀ ਸੀ ਜਿਸਤੋਂ ਬਾਅਦ ਜਦ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪਿਸਤੌਲ ਦੇ ਨਾਲ ਇਸ ਨੌਜਵਾਨ ਵਲੋਂ ਫ਼ੋਟੋ ਅੱਪਲੋਡ ਕੀਤੀ ਗਈ ਹੈ।
ਸ਼ਰਾਬ ਦੇ ਨਸ਼ੇ ‘ਚ ਟੁੰਨ ASI ਨੇ SHO ਨੂੰ ਕੱਢੀਆਂ ਗਾਲਾਂ, ਦੇਖੋ ਫਿਰ ਕੀ ਹੋਇਆ
ਇਸੇ ਤਰ੍ਹਾਂ ਦੂੁਜੇ ਨੌਜਵਾਨ ਦੇ ਸੋਸਲ ਮੀਡੀਆ ਅਕਾਉਂਟ ’ਤੇ ਹਥਿਆਰਾਂ ਦੀਆਂ ਫ਼ੋਟੋਆਂ ਪਾਈਆਂ ਹੋਈਆਂ ਸਨ। ਇਸ ਸਬੰਧ ਵਿਚ ਕਾਰਵਾਈ ਕਰਦਿਆਂ ਦੋਨਾਂ ਨੌਜਵਾਨਾਂ, ਜਿੰਨ੍ਹਾਂ ਦੀ ਪਹਿਚਾਣ ਅਕਾਸਦੀਪ ਸਿੰਘ ਵਾਸੀ ਗੁਰੂ ਨਾਨਕ ਪੁਰਾ ਮੁਹੱਲਾ ਅਤੇ ਰਾਹੁਲ ਵਾਸੀ ਜੋਗੀ ਨਗਰ ਦੇ ਤੌਰ ’ਤੇ ਹੋਈ ਹੈ, ਵਿਰੁਧ ਧਾਰਾ 188 ਅਤੇ ਆਰਮਜ਼ ਐਕਟ 25,27,54,59 ਤਹਿਤ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਨੌਜਵਾਨਾਂ ਵਲੋਂ ਸੋਸਲ ਮੀਡੀਆ ’ਤੇ ਪ੍ਰਦਰਸ਼ਤ ਕੀਤਾ ਜਾ ਰਿਹਾ ਹਥਿਆਰ ਕਿਸਦਾ ਸੀ, ਇਸਦੀ ਪੜਤਾਲ ਕੀਤੀ ਜਾ ਰਹੀ ਹੈ।