ਕਿਹਾ, ਹੁਣ ਕਿਸ ਮੂੰਹ ਨਾਲ ਪੰਜਾਬ ਦੇ ਲੋਕਾਂ ਦਾ ਸਾਹਮਣਾ ਕਰੋਂਗੇ…
ਚੰਡੀਗੜ੍ਹ, 5 ਜਨਵਰੀ : ਪਿਛਲੇ ਦਿਨਾਂ ਤੋਂ ਪੰਜਾਬ ਦੀਆਂ ਝਾਕੀਆਂ ਨੂੰ ਕੌਮੀ ਗਣਤੰਤਰਾ ਦਿਵਸ ਵਿਚ ਸ਼ਾਮਲ ਨਾ ਕਰਨ ਨੂੰ ਲੈਕੇ ਚੱਲ ਰਹੀ ਬਿਆਨਬਾਜ਼ੀ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ‘ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਦਰਅਸਲ ਸ਼੍ਰੀ ਜਾਖੜ ਨੇ ਪਿਛਲੇ ਦਿਨੀਂ ਇਸ ਮੁੱਦੇ ’ਤੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਸੀਕਿ ‘ ਪੰਜਾਬ ਦੀਆਂ ਝਾਕੀਆਂ ਵਿਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਫ਼ੋਟੋਆਂ ਲੱਗੀਆਂ ਹੋਣ ਕਾਰਨ ਇਸਨੂੰ ਕੌਮੀ ਸਮਾਗਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ’
ਸ਼ਰਾਬ ਦੇ ਨਸ਼ੇ ‘ਚ ਟੁੰਨ ASI ਨੇ SHO ਨੂੰ ਕੱਢੀਆਂ ਗਾਲਾਂ, ਦੇਖੋ ਫਿਰ ਕੀ ਹੋਇਆ
ਇਸ ਦੌਰਾਨ ਹੁਣ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੁੰਦੇ ਇੱਕ ਅੰਗਰੇਜੀ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਤ ਹੋਈ ਹੈ, ਜਿਸਦੇ ਵਿਚ ਦਾਅਵਾ ਕੀਤਾ ਗਿਆ ਹੈਕਿ ਪੰਜਾਬ ਦੀਆਂ ਝਾਕੀਆਂ ਡਿਜਾਇਨ ਦੇ ਕਾਰਨ ਸ਼ਾਮਲ ਨਹੀਂ ਕੀਤੀਆਂ ਗਈਆਂ ਤੇ ਇਸ ਵਿਚ ਦਿੱਲੀ ਜਾਂ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਫੋਟੋ ਨਹੀਂ ਲੱਗੀ ਹੋਈ ਸੀ। ਇਸ ਸਬੰਧ ਵਿਚ ਖ਼ਬਰ ਦੇ ਹਵਾਲੇ ਵਜੋਂ ਕੇਂਦਰੀ ਰੱਖਿਆ ਵਿਭਾਗ ਵਲੋਂ ਇੰਨ੍ਹਾਂ ਡਿਜਾਇਨਾਂ ਸਬੰਧੀ ਆਨ ਲਾਈਨ ਪ੍ਰਕਾਸਨਾ ਨੂੰ ਆਧਾਰ ਬਣਾਇਆ ਗਿਆ ਹੈ।
ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਨੰਦਗੜ੍ਹ ਨਹੀਂ ਰਹੇ
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਖ਼ਬਰ ਨੂੰ ਹੀ ਅਪਣੇ ਸੋਸਲ ਮੀਡੀਆ ’ਤੇ ਟੈਗ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਪੁੱਛਿਆ ਹੈ, ‘‘ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ ?? 26 ਜਨਵਰੀ ਝਾਕੀਆਂ ਦੇ ਮਾਮਲੇ ’ਚ ਤੁਸੀਂ ਭਾਜਪਾ ਦੇ ਕਹਿਣ ’ਤੇ ਪੰਜਾਬ ਦੇ ਪੱਖ ’ਚ ਖੜਣ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਮੇਰੇ ਉੱਤੇ ਝੂਠੇ ਅਤੇ ਬੇਤੁੱਕੇ ਇਲਜ਼ਾਮ ਲਾਏ..ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪੱਸ਼ਟ ਕਰ ਦਿੱਤਾ..ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ,’’