ਸ਼੍ਰੀ ਮੁਕਤਸਰ ਸਾਹਿਬ, 6 ਜਨਵਰੀ: ਪਿਛਲੇ 15 ਸਾਲਾਂ ਤੋਂ ਗਿੱਦੜਵਹਾ ਹਲਕੇ ਤੋਂ ਇੱਕ ਦੂਜੇ ਦੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਹੁਣ ਮੁੜ ਚਰਚਾ ਵਿਚ ਹਨ। ਇਹ ਚਰਚਾ ਅਕਾਲੀ ਆਗੂ ਡਿੰਪੀ ਢਿੱਲੋਂ ਵਲੋਂ ਰਾਜਾ ਵੜਿੰਗ ਤੋਂ ਮੁਆਫ਼ੀ ਮੰਗਣ ਨੂੰ ਲੈ ਕੇ ਹੋ ਰਹੀ ਹੈ। ਇਸ ਮੁਆਫ਼ੀਨਾਮੇ ਦਾ ਮੁੱਖ ਕਾਰਨ ਰਾਜਾ ਵੜਿੰਗ ਵਲੋਂ ਅਪਣੇ ਖਿਲਾਫ਼ ਇੱਕ ਪ੍ਰੈਸ ਕਾਨਫਰੰਸ ਕਰਕੇ ਘਪਲੇਬਾਜ਼ੀ ਦੇ ਝੂਠੇ ਦੋਸ਼ ਲਗਾਉਣ ਦੇ ਮਾਮਲੇ ਵਿਚ ਡਿੰਪੀ ਢਿੱਲੋਂ ਵਿਰੁਧ ਅਦਾਲਤ ਵਿਚ ਦਾਈਰ ਕੀਤੇ ਫ਼ੌਜਦਾਰੀ ਮਾਣਹਾਣੀ ਦਾ ਮਾਮਲਾ ਹੈ।
ਰੈਲੀ ਤੋਂ ਪਹਿਲਾਂ ਬਠਿੰਡਾ ਦਿਹਾਤੀ ਦੀ ਟੀਮ ਨੇ ਕੀਤੀ ਨਵਜੋਤ ਸਿੱਧੂ ਵਿਰੁਧ ਕਾਰਵਾਈ ਦੀ ਮੰਗ
ਪਿਛਲੇ ਢਾਈ ਸਾਲਾਂ ਤੋਂ ਸ਼੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਇੱਕ ਦੂਜੇ ਵਿਰੁਧ ਭੁਗਤ ਰਹੇ ਦੋਨਾਂ ਹੀ ਸਿਆਸੀ ਸ਼ਰੀਕਾਂ ਵਿਚਕਾਰ ਅੱਜ ਗੱਲ ਮੁੱਕ ਗਈ ਹੈ। ਰਾਜਾ ਵੜਿੰਗ ਦੇ ਵਕੀਲ ਹਰਜਿੰਦਰ ਸਿੰਘ ਮਾਨ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕੁੱਝ ਸਾਲ ਪਹਿਲਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁਧ ਤੇਲ ਦੀ ਕਾਲਾਬਜ਼ਾਰੀ ਅਤੇ ਸੈਲਰ ਮਾਲਕਾਂ ਨਾਲ ਮਿਲਕੇ ਘਪਲੇਬਾਜੀ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸਦੇ ਚੱਲਦੇ ਵੜਿੰਗ ਨੇ ਡਿੰਪੀ ਢਿੱਲੋਂ ਵਿਰੁਧ ਮਾਣਹਾਣੀ ਦੇ ਫੌਜਦਾਰੀ ਦੇ ਕੇਸ ਦਾਈਰ ਕੀਤੇ ਸਨ। ਐਡਵੋਕੇਟ ਮਾਨ ਨੇ ਅੱਗੇ ਦਸਿਆ ਕਿ ਮੌਜੂਦਾ ਸਮੇਂ ਇਹ ਕੇਸ ਜੱਜ ਸ਼੍ਰੀ ਮਹੇਸ ਕੁਮਾਰ ਜੂਡੀਸ਼ਲ ਮੈਜਿਸਟਰੇਟ ਫ਼ਸਟ ਕਲਾਸ ਦੀ ਅਦਾਲਤ ਵਿਚ ਚੱਲ ਰਹੇ ਸਨ।
ਅਲਕਾ ਲਾਂਬਾ ਬਣੀ ਕੌਮੀ ਮਹਿਲਾ ਕਾਂਗਰਸ ਦੀ ਪ੍ਰਧਾਨ
ਇਸ ਦੌਰਾਨ ਮਾਣਯੋਗ ਅਦਾਲਤ ਦੀ ਦਖਲਅੰਦਾਜ਼ੀ ਅਤੇ ਡਿੰਪੀ ਢਿੱਲੋਂ ਵਲੋਂ ਖੁੱਲੇ ਦਿਲ ਨਾਲ ਅਪਣੇ ਦੋਸ਼ਾਂ ਨੂੰ ਵਾਪਸ ਲੈਂਦਿਆਂ ਬਿਨ੍ਹਾਂ ਸ਼ਰਤ ਮੁਆਫ਼ੀ ਮੰਗ ਲੈਣ ਦੇ ਨਾਲ ਇਹ ਕੇਸ ਸਮਾਪਤ ਹੋ ਗਏ ਹਨ, ਕਿਉਂਕਿ ਰਾਜਾ ਵੜਿੰਗ ਨੇ ਮੁਆਫ਼ੀ ਤੋਂ ਬਾਅਦ ਇੰਨ੍ਹਾਂ ਕੇਸਾਂ ਨੂੰ ਅਦਾਲਤ ਵਿਚੋਂ ਵਾਪਸ ਲੈਣ ਦਾ ਫੈਸਲਾ ਲਿਆ ਹੈ। ਉਧਰ ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ‘‘ ਸਿਆਸੀ ਆਗੂਆਂ ਨੂੰ ਅਪਣੇ ਵਿਰੋਧੀ ਵਿਰੁਧ ਸਤਿਕਾਰ ਦੀ ਭਾਸ਼ਾ ਵਰਤਣੀ ਚਾਹੀਦੀ ਹੈ ਤੇ ਝੂਠੇ ਦੋਸ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ’’ ਉਨ੍ਹਾਂ ਕਿਹਾ ਕਿ ਵਿਚਾਰਾਂ ਦਾ ਮਤਭੇਦ ਹੋਣ ਕਾਰਨ ਦੋ ਵਿਰੋਧੀ ਆਗੂ ਇੱਕ-ਦੂਜੇ ਦੇ ਦੁਸਮਣ ਨਹੀਂ ਹੁੰਦੇ ਤੇ ਉਨ੍ਹਾਂ ਨੂੰ ਸਮਾਜ ਵਿਚ ਇੱਕ ਮਿਸਾਲ ਕਾਈਮ ਕਰਨੀ ਚਾਹੀਦੀ ਹੈ।
Share the post "ਜਾਣੋ, ਕਿਉਂ ਡਿੰਪੀ ਢਿੱਲੋਂ ਨੇ ਅਪਣੇ ਕੱਟੜ ਵਿਰੋਧੀ ਰਾਜਾ ਵੜਿੰਗ ਤੋਂ ਮੰਗੀ ਮੁਆਫ਼ੀ"