ਮਾਨਸਾ 7 ਜਨਵਰੀ:ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਚ ਕਰਵਾਏ ਗਏ ਧੀਆਂ ਦੀ ਲੋਹੜੀ ਨੂੰ ਸਮਰਪਿਤ 19 ਵਾਂ ਲੋਹੜੀ ਮੇਲੇ ਵਿਚ ਸ਼ਹਿਰੀਆਂ ਵੱਲ੍ਹੋਂ ਜ਼ਿਲ੍ਹੇ ਦੀਆਂ ਹੋਣਹਾਰ ਧੀਆਂ ਦੇ ਸਨਮਾਨ ਚ ਫੁੱਲਾਂ ਦੀ ਵਰਖਾ ਕੀਤੀ ਗਈ। ਮੰਚ ਵੱਲ੍ਹੋਂ ਵੱਖ-ਵੱਖ ਖੇਤਰਾਂ ਚ ਮੋਹਰੀ ਰਹੀਆਂ 31 ਧੀਆਂ ਨੂੰ ਹਾਰ ਪਾ ਕੇ ਫੁੱਲਾਂ ਨਾਲ ਸਿੰਗਾਰੀਆਂ ਗੱਡੀਆਂ ਅਤੇ ਬੈਂਡ ਦੀਆਂ ਮਨਮੋਹਕ ਧੁੰਨਾਂ ਨਾਲ ਬਜ਼ਾਰਾਂ ਵਿਚਦੀ ਹੋ ਕੇ ਮਾਤਾ ਸੁੰਦਰੀ ਕਾਲਜ ਚ ਲਿਜਾਇਆ ਗਿਆ ਤਾਂ ਸ਼ਹਿਰੀਆਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਅਤੇ ਉਨ੍ਹਾਂ ਦੇ ਹਾਰ ਪਾਉਂਦਿਆਂ ਉਨ੍ਹਾਂ ਦੇ ਸਨਮਾਨ ਨੂੰ ਹੋਰ ਯਾਦਗਾਰੀ ਬਣਾ ਦਿੱਤਾ। ਇਨ੍ਹਾਂ ਧੀਆਂ ਦੀ ਅਗਵਾਈ ਖੀਵਾ ਕਲਾਂ ਤੋਂ ਛੋਟੀ ਉਮਰੇ ਜੱਜ ਬਣਨ ਪ੍ਰਿਯੰਕਾ ਕਰ ਰਹੀ ਸੀ। ਸਮਾਗਮ ਦੇ ਮੁੱਖ ਮਹਿਮਾਨ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀਕਰਨ ਬੋਰਡ ਨੇ ਵੱਖ-ਵੱਖ ਖੇਤਰਾਂ ਚ ਮੋਹਰੀ ਰਹੀਆਂ ਧੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਧੀਆਂ ਅੱਜ ਹਰ ਖੇਤਰ ਚ ਮੋਹਰੀ ਸਥਾਨ ਹਾਸਲ ਕਰ ਰਹੀਆਂ ਹਨ। ਉਨ੍ਹਾਂ ਇਸ ਗੱਲ ’ਤ ਹੋਰ ਖੁਸ਼ੀ ਤੇ ਤਸੱਲੀ ਪ੍ਰਗਟ ਕੀਤੀ ਕਿ ਮਾਨਸਾ ਜ਼ਿਲ੍ਹਾ ਬੇਸ਼ੱਕ ਸਾਹੂਲਤਾਂ ਤੋਂ ਊਣਾ ਹੈ,ਪਰ ਧੀਆਂ ਨੇ ਵਰਲਡ ਪੱਧਰ ’ਤੇ ਮਾਨਸਾ ਅਤੇ ਮਾਪਿਆਂ ਦਾ ਨਾਮ ਚਮਕਾ ਦਿੱਤਾ ਹੈ।
ਨਵਾਂ ਰਿਕਾਰਡ: ਪੰਜਾਬ ‘ਚ ਇਕ ਦਿਨ ਵਿਚ ਲੰਬਿਤ ਪਏ ਇੰਤਕਾਲਾਂ ਦੇ 31538 ਮਾਮਲੇ ਨਿਪਟਾਏ: ਜਿੰਪਾ
ਪ੍ਰਧਾਨਗੀ ਮੰਡਲ ਚ ਬਿਰਾਜਮਾਨ ਡਾ.ਵਿਜੈ ਸਿੰਗਲਾ ਵਿਧਾਇਕ ਮਾਨਸਾ, ਐਡਵੋਕੇਟ ਗੁਰਪ੍ਰੀਤ ਬਣਾਂਵਾਲੀ ਵਿਧਾਇਕ ਸਰਦੂਲਗੜ੍ਹ,ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਯੋਧਾ ਸਿੰਘ ਮਾਨ ਅਤੇ ਡਾ ਸੰਦੀਪ ਘੰਡ ਸੇਵਾ ਮੁਕਤ ਅਧਿਕਾਰੀ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਕਿਹਾ ਕਿ ਮੰਚ ਦਾ ਦੋ ਦਹਾਕਿਆਂ ਪਹਿਲਾ ਧੀਆਂ ਦੀ ਲੋਹੜੀ ਮਨਾਉਣ ਦੀ ਸ਼ੁਰੂਆਤ ਕਰਨ ਵਿਲੱਖਣ ਉਪਰਾਲਾ ਸੀ,ਜਿਸ ਨੇ ਮਾਨਸਾ ਜ਼ਿਲ੍ਹੇ ਦੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸੋਚ ਨੂੰ ਵੱਡਾ ਹੁਲਾਰਾ ਦਿੱਤਾ।ਧੀਆਂ ਦੇ ਸਨਮਾਨ ਤੋਂ ਬਾਅਦ ਪ੍ਰਸਿੱਧ ਗਾਇਕ ਬਾਈ ਹਰਦੀਪ,ਮੀਨੂੰ ਸਿੰਘ, ਮਨਪ੍ਰੀਤ ਮਾਹੀ, ਉਧਮ ਆਲਮ,ਰਮਨ ਸੇਖੋਂ, ਹਰਜੀਤ ਜੋਗਾ,ਸਮੇਤ ਕਲਾਕਾਰਾਂ ਨੇ ਖੂਬ ਰੰਗ ਬੰਨਿ੍ਹਆ। ਪ੍ਰੋਗਰਾਮ ਦੌਰਾਨ ਅਵਤਾਰ ਸਿੰਘ ਦੀ ਅਗਵਾਈ ਚ ਪੇਸ਼ ਕੀਤੇ ਗੱਤਕੇ ਦੀ ਪੇਸ਼ਕਾਰੀ ਵੀ ਪ੍ਰਭਾਵਸ਼ਾਲੀ ਰਹੀਂ। ਇਸ ਮੌਕੇ ਮੰਚ ਦੇ ਵਿੱਤ ਸਕੱਤਰ ਸਵਰਗੀ ਕ੍ਰਿਸ਼ਨ ਚੰਦ ਫੱਤਾ ਦੀ ਅਧਿਆਪਕਾ ਪਤਨੀ ਸੁਨੀਤਾ ਰਾਣੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਦਿਆਂ ਕ੍ਰਿਸ਼ਨ ਚੰਦ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ।
ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ਦੇ 9 ਮਹੀਨਿਆਂ ਬਾਅਦ FIR ਦਰਜ
ਮੰਚ ਵੱਲ੍ਹੋਂ ਸਨਮਾਨਿਤ ਕੀਤੀਆਂ ਹੋਣਹਾਰ ਧੀਆਂ ਚ ਜੱਜ ਬਣਨ ਵਾਲੀ ਪਿੰਡ ਖੀਵਾ ਕਲਾਂ ਦੀ ਪ੍ਰਿਯੰਕਾ,ਨਾਇਬ ਤਹਿਸੀਲਦਾਰ ਬਣੀ ਭੀਖੀ ਦੀ ਪ੍ਰਿਅੰਕਾ ਰਾਣੀ,ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਟੈਸਟ ਵਿੱਚ 99 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਐੱਮ.ਬੀ.ਬੀ.ਐੱਸ ਕਰ ਰਹੀਂ ਬਿੰਦੀਆਂਗੋਇਲ, ਗੁਰਨੀਤ ਕੌਰ,ਦੀਆ ਗਰਗ,ਏਮਜ਼ ਤੋਂ ਐੱਮ.ਬੀ.ਬੀ.ਐੱਸ ਕਰ ਰਹੀ ਸੁਖਨੂਰ ਮੋਹਾਲੀ ਤੋਂ ਐੱਮ.ਬੀ.ਬੀ.ਐੱਸ.ਕਰ ਰਹੀ ਵੰਸ਼ਿਕਾ,ਜੇ ਈ ਈ ਅਡਵਾਂਸ ਚ ਆਲ ਇੰਡੀਆ ਪੱਧਰ ’ਤੇ 206 ਵਾਂ ਰੈਂਕ ਹਾਸਲ ਕਰਕੇ ਆਈ.ਆਈ.ਟੀ. ਮੁੰਬਈ ਵਿਖੇ ਕੰਪਿਊਟਰ ਸਾਇੰਸ ਚ ਦਾਖਲਾ ਲੈਣ ਵਾਲੀ ਇਸ਼ੀਤਾ ਗੋਇਲ, 35 ਕਿਲੋਮੀਟਰ ਪੈਦਲ ਚਾਲ ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੰਜੂ ਰਾਣੀ ਦਾ ਪਿਤਾ ਜਗਦੀਸ਼ ਗਾਮਾ ਪੰਜਵੀਂ,ਅੱਠਵੀਂ, ਦਸਵੀਂ, ਬਾਰਵੀਂ ਜਮਾਤ ਦੌਰਾਨ ਪੰਜਾਬ ਭਰ ਚੋਂ ਮੋਹਰੀ ਸਥਾਨ ਹਾਸਲ ਕਰਨ ਵਾਲੀਆਂ ਸਰਕਾਰੀ ਸਕੂਲ ਰੱਲਾ ਕੋਠੇ ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ,ਨਵਦੀਪ ਕੌਰ,ਗਰਲਜ਼ ਸਕੂਲ ਬੁਢਲਾਡਾ ਦੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ,ਗੁਰਅੰਕਿਤ ਕੌਰ,ਹਰਮਨਦੀਪ ਕੌਰ ਮੰਢਾਲੀ, ਦਸ਼ਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਅਤੇ ਖੇਲੋ ਇੰਡੀਆ,ਨੈਸ਼ਨਲ,
ਜਾਣੋ, ਕਿਉਂ ਡਿੰਪੀ ਢਿੱਲੋਂ ਨੇ ਅਪਣੇ ਕੱਟੜ ਵਿਰੋਧੀ ਰਾਜਾ ਵੜਿੰਗ ਤੋਂ ਮੰਗੀ ਮੁਆਫ਼ੀ
ਇੰਟਰਨੈਸ਼ਨਲ ਪੱਧਰ ’ਤੇ ਨਾਮਣਾ ਖੱਟਣ ਵਾਲੀ ਨਿਸ਼ਾਨੇਬਾਜ਼ ਵੀਰਪਾਲ ਕੌਰ ਸਿੱਧੂ ਦੋਦੜਾ,ਨਵਦੀਪ ਕੌਰ ਬੋੜਾਵਾਲ, ਅਮਨਦੀਪ ਕੌਰ ਖੜਕ ਸਿੰਘ ਵਾਲਾ, ਕਮਲਜੀਤ ਕੌਰ ਬੀਰੇਵਾਲਾ ਜੱਟਾਂ,ਗੁਰਪ੍ਰੀਤ ਕੌਰ ਵਿਰਕ,ਮਨਜੀਤ ਕੌਰ,ਪਰਨੀਤ ਕੌਰ ਬੋਹਾ, ਮਹਿਕ ਅਰੋੜਾ, ਜਸਸ਼ਿਵਾਨੀ,ਨਵਜੋਤ ਕੌਰ ਦਿਆਲਪੁਰਾ, ਸਰਬਜੋਤ ਕੌਰ ਬਹਿਣੀਵਾਲ,ਯੋਸ਼ਿਕਾ, ਖੁਸ਼ਪ੍ਰੀਤ ਕੌਰ ਕੋਟੜਾ,ਸਵਾਨੀ ਭੀਖੀ, ਮੀਨਾ, ਕਿਰਨਾ, ਹਰਪ੍ਰੀਤ ਕੌਰ,ਪਰਮਜੀਤ ਕੌਰ,ਸਹਿਜਵੀਰ ਜੀਤਸਰ, ਸੀਰਤਪ੍ਰੀਤ ਕੌਰ ਲੋਹਗੜ੍ਹ,ਮਨਪ੍ਰੀਤ ਕੌਰ ਭੀਖੀ,ਹਰਪੁਨੀਤ ਕੌਰ ਦਾਤੇਵਾਸ, ਪਰਨੀਤ ਕੌਰ ਬੁਰਜ ਹਰੀ,ਕਮਲਜੀਤ ਕੌਰ ਬੀਰੇਵਾਲਾ ਜੱਟਾਂ,ਸਮਾਜ ਸੇਵਿਕਾ ਜੀਤ ਦਹੀਆ, ਡਾ.ਜਸਵਿੰਦਰ ਸ਼ਰਮਾਂ ਸ਼ਾਮਲ ਸਨ।ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ,ਕੋਆਰਡੀਨੇਟਰ ਬਲਰਾਜ ਨੰਗਲ,ਜਨਰਲ ਸਕੱਤਰ ਹਰਦੀਪ ਸਿੱਧੂ, ਸੀਨੀਅਰ ਆਗੂਆਂ , ਬਲਰਾਜ ਮਾਨ,ਸਰਬਜੀਤ ਕੌਸ਼ਲ,ਪ੍ਰਿਤਪਾਲ ਸਿੰਘ,ਕਮਲਜੀਤ ਮਾਲਵਾ ,ਦਰਸ਼ਨ ਜਿੰਦਲ, ਬਲਜਿੰਦਰ ਸੰਗੀਲਾ,ਅਸ਼ੋਕ ਬਾਂਸਲ, ਕੇਵਲ ਸਿੰਘ,ਵਿਜੈ ਕੁਮਾਰ,ਮੋਹਨ ਲਾਲ,ਜਗਸੀਰ ਸਿੰਘ,ਬਲਰਾਜ ਬਰਾੜ ਨੇ ਕਿਹਾ ਕਿ ਮੰਚ ਨੇ ਧੀਆਂ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਕੀਤਾ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਪੰਚਕੂਲਾ ’ਚ ਰੋਡ ਸੋਅ ਦਾ ਆਯੋਜਿਨ
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ,ਵਾਈਸ ਆਫ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ,ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ.ਸੰਦੀਪ ਘੰਡ,ਇੰਜ ਬਲਜਿੰਦਰ ਸਿੰਘ ਸਿੱਧੂ ਸੀਨੀਅਰ ਐਕਸੀਅਨ ਪੂੱਡਾ ਮੁਹਾਲੀ, ਵਨੋਦ ਸਿੰਗਲਾ ਬਠਿੰਡਾ, ਰਣਜੀਤ ਸਿੰਘ ਬਠਿੰਡਾ, ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ, ਐਡਵੋਕੇਟ ਲਖਵਿੰਦਰ ਲਖਨਪਾਲ,ਐਡਵੋਕੇਟ ਬਲਵੰਤ ਭਾਟੀਆ,ਮੈਨੇਜਰ ਰਾਕੇਸ਼ ਗਰਗ,ਪ੍ਰੋ ਸੁਖਦੇਵ ਸਿੰਘ,ਦਰਸ਼ਨ ਜੋਗਾ,ਡਾ.ਲਖਵਿੰਦਰ ਮੂਸਾ,ਗੁਰਮੇਲ ਕੌਰ ਜੋਸ਼ੀ,ਬਿੱਟੂ ਮਾਨਸਾ,ਹਰਦੀਪ ਚੋਹਾਨ ,ਮਿੱਠੂ ਰਾਮ ਮੋਫਰ,ਜਗਤਾਰ ਔਲਖ,ਅਸ਼ੋਕ ਸਪੋਲੀਆ,ਧਰਮਵੀਰ ਵਾਲੀਆਂ,ਪ੍ਰੇਮ ਅਗਰਵਾਲ, ਸੰਜੀਵ ਪਿੰਕਾ,ਰਾਜਿੰਦਰ ਗਰਗ, ਪ੍ਰਿੰਸੀਪਲ ਸੁਰਿੰਦਰ ਕੌਰ ਫੱਤਾ,ਗੁਰਜੰਟ ਚਾਹਲ ਹਾਜ਼ਰ ਸਨ। ਜ਼ਿਲ੍ਹਾ ਭਾਸ਼ਾ ਦਫਤਰ ਮਾਨਸਾ ਅਤੇ ਹੋਰਨਾਂ ਸੰਸਥਾਵਾਂ ਵੱਲ?ਵੋਂ ਲਗਾਈਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ।
Share the post "19ਵੇਂ ਲੋਹੜੀ ਮੇਲੇ ਦੌਰਾਨ ਮਾਨਸਾ ਸ਼ਹਿਰੀਆਂ ਵੱਲ੍ਹੋਂ ਹੋਣਹਾਰ ਧੀਆਂ ਦਾ ਫੁੱਲਾਂ ਦੀ ਵਰਖਾ ਨਾਲ ਕੀਤਾ ਸਨਮਾਨ"