ਗੈਂਗਸਟਰ ਜੱਗੂ ਭਗਵਾਨਪੂਰੀਆ ਨੇ ਜੇਲ੍ਹ ’ਚ ਕੀਤੀ ਭੰਨਤੋੜ

Date:

spot_img

ਕਪੂਰਥਲਾ, 7 ਜਨਵਰੀ: ਕਈ ਕਤਲਾਂ, ਫ਼ਿਰੌਤੀਆਂ ਤੇ ਹੋਰ ਸੰਗੀਨ ਦੋਸ਼ਾਂ ਦੇ ਹੇਠ ਕਪੂਰਥਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੂਰੀਆ ਵਲੋਂ ਜੇਲ੍ਹ ਦੇ ਅੰਦਰ ਭੰਨਤੋੜ ਕਰਨ ਦੀ ਸੂਚਨਾ ਹੈ। ਪਤਾ ਲੱਗਿਆ ਹੈ ਕਿ ਇੱਕ ਹਵਾਲਾਤੀ ਨਾਲ ਲੜਣ ਤੋਂ ਬਾਅਦ ਉਸਨੇ ਜੇਲ੍ਹ ਦੇ ਅੰਦਰ ਤੂਫ਼ਾਨ ਮਚਾਇਆ ਤੇ ਐਲ.ਸੀ.ਡੀ ਤੋਂ ਇਲਾਵਾ ਹੋਰ ਸਮਾਨ ਭੰਨ ਦਿੱਤਾ। ਕਾਫ਼ੀ ਜਦੋ ਜਹਿਦ ਦੇ ਬਾਅਦ ਉਸਨੂੰ ਕਾਬੂ ਕੀਤਾ ਗਿਆ। ਇਸ ਸਬੰਧ ਵਿਚ ਜੇਲ੍ਹ ਦੇ ਡਿਪਟੀ ਸੁਪਰਡੈਂਟ ਨਵਦੀਪ ਸਿੰਘ ਦੀ ਸਿਕਾਇਤ ਉੱਪਰ ਕੋਤਵਾਲੀ ਪੁਲਿਸ ਨੇ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁੁਰੂ ਕਰ ਦਿੱਤੀ ਹੈ।

ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ਦੇ 9 ਮਹੀਨਿਆਂ ਬਾਅਦ FIR ਦਰਜ

ਜੇਲ੍ਹ ਅਧਿਕਾਰੀਆਂ ਵਲੋਂ ਵੀ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜੱਗੂ ਨੂੰ ਪਿੱਛਲੇ ਕੁੱਝ ਦਿਨਾਂ ਤੋਂ ਜੇਲ੍ਹ ਅੰਦਰ ਇੱਕ ਚੱਕੀ ਵਿਚ ਬੰਦ ਕੀਤਾ ਹੋਇਆ ਸੀ। ਇਸ ਦੌਰਾਨ ਉਸਦੇ ਨਾਲ ਇੱਕ ਹੋਰ ਚੱਕੀ ਵਿਚ ਬੰਦ ਇੱਕ ਹਵਾਲਾਤੀ ਨਾਲ ਕਿਸੇ ਗੱਲ ਨੂੰ ਲੈਕੇ ਕਹਾਸੁਣੀ ਹੋ ਗਈ, ਜਿਸਤੋਂ ਬਾਅਦ ਜੱਗੂ ਨੇ ਜੇਲ੍ਹ ਅੰਦਰ ਭੰਨਤੋੜ ਸ਼ੁਰੂ ਕਰ ਦਿੱਤੀ। ਦਸਣਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਜੱਗੂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਸੀ ਪ੍ਰੰਤੂ ਇੱਥੋਂ ਇਸਨੂੰ ਕਪੂਰਥਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਕਿਉਂਕਿ ਬਠਿੰਡਾ ਜੇਲ੍ਹ ਵਿਚ ਹੀ ਉਸਦਾ ਦੁਸਮਣ ਮੰਨੇ ਜਾਂਦੇ ਕਈ ਹੋਰ ਗੈਂਗਸਟਰ ਵੀ ਬੰਦ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

हरियाणा के सेवाभाव और आतिथ्य के मुरीद हुए मेहमान

👉सीपीए सम्मेलन में विधान सभा ने पेश की भव्य...

प्रदेश में खाद की कोई कमी नहीं होनी चाहिए : कृषि मंत्री

👉कहा ,जमाखोरी और कालाबाज़ारी करने वालों पर होगी सख्त...