13 Views
ਕਈ ਹੋਰ ਲੁੱਟ-ਖੋਹਾਂ ਦੀਆਂ ਵਾਰਦਾਤਾਂ ਨੂੰ ਗਿਰੋਹ ਨੇ ਦਿੱਤਾ ਹੈ ਅੰਜਾਮ
ਸ੍ਰੀ ਮੁਕਤਸਰ ਸਾਹਿਬ, 8 ਜਨਵਰੀ : ਲੰਘੇ ਸ਼ੁਕਰਵਾਰ ਦੀ ਦੇਰ ਸ਼ਾਮ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਇੱਕ ਥਾਣੇਦਾਰ ਤੋਂ ਸਰਕਾਰੀ ਪਿਸਤੌਲ ਅਤੇ ਮੋਬਾਇਲ ਫੋਨ ਖੋਹ ਕੇ ਭੱਜੇ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਇਹਨਾਂ ਲੁਟੇਰਿਆਂ ਕੋਲੋਂ ਥਾਣੇਦਾਰ ਦੇ ਸਰਕਾਰੀ ਪਿਸਤੌਲ ਦੇ ਨਾਂ ਨਾਲ ਇੱਕ ਹੋਰ ਪਿਸਤੌਲ ਅਤੇ ਕਈ ਮਾਰੂ ਹਥਿਆਰਾਂ ਸਹਿਤ ਸਕੌਡਾ ਗੱਡੀ ਬਰਾਮਦ ਹੋਈ ਹੈ ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਿਤੀ 05/1/2024 ਨੂੰ ਵਕਤ ਕਰੀਬ ਦੇਰ ਸ਼ਾਮ 08:45 ਦਾ ਸੀ ਜਦ ਏਐਸਆਈ ਕੁਲਦੀਪ ਸਿੰਘ ਆਪਣੀ ਡਿਊਟੀ ਉਪਰੰਤ ਵਾਪਸ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਕਾਲੇ ਰੰਗ ਦੀ ਸਕੌਡਾ ਉਸ ਦਾ ਪਿੱਛਾ ਕਰਨ ਲੱਗੀ।
ਜਦ ਉਹ ਏਕਤਾ ਨਗਰ ਮਲੋਟ ਵਿਖੇ ਘਰ ਦਾ ਦਰਵਾਜਾ ਖੋਲ੍ਹਣ ਲੱਗਾ ਤਾਂ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਉਸ ਨੂੰ ਹਥਿਆਰਾਂ ਦਾ ਦਿਖਾ ਕੇ ਉਸ ਪਾਸੋਂ ਪਿਸਟਲ 9 ਐਮ.ਐਮ., 02 ਮੋਬਾਇਲ ਫੋਨ, ਪਰਸ ਸਮੇਤ 5500 ਰੁਪਏ ਨਗਦੀ ਅਤੇ ਹੋਰ ਜਰੂਰੀ ਕਾਗਜਾਤ ਖੋਹ ਲਏ ਸਨ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਨਾ-ਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 04 ਮਿਤੀ 06/01/2024 ਅ/ਧ 379 ਹਿੰ.ਦੰ. ਵਾਧਾ ਜੁਰਮ 382,34 ਹਿੰ.ਦੰ. 25-54-59 ਅਸਲ੍ਹਾ ਐਕਟ ਥਾਣਾ ਸਿਟੀ ਮਲੋਟ ਦਰਜ ਰਜਿਸ਼ਟਰ ਕੀਤਾ ਗਿਆ ਸੀ। ਇਹਨਾ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਪੁਲਿਸ ਵਿਭਾਗ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਡੀ.ਐਸ.ਪੀ (ਮਲੋਟ) ਫਤਿਹ ਸਿੰਘ ਬਰਾੜ ਅਤੇ ਡੀ.ਐਸ.ਪੀ. (ਐਨ.ਡੀ.ਪੀ.ਐਸ.) ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਸੰਜੀਵ ਗੋਇਲ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਮਲੋਟ, ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ., ਸ.ਮ.ਸ., ਐਸ.ਆਈ. ਜਗਸੀਰ ਸਿੰਘ ਇੰਚਾਰਜ ਸੀ.ਆਈ.ਏ., ਮਲੋਟ ਦੀਆਂ ਵੱਖ ਵੱਖ ਟੀਮਾਂ ਬਣਾ ਕੇ, ਆਧੁਨਿਕ ਢੰਗ-ਤਰੀਕਿਆ ਦੀ ਵਰਤੋਂ ਕਰਦੇ ਹੋਏ, ਤੇਜੀ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ।
ਜਿਲ੍ਹਾ ਪੁਲਿਸ ਨੂੰ ਉਸ ਵੇਲੇ ਸਫਲਤਾ ਪ੍ਰਾਪਤ ਹੋਈ ਜਦੋ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਥਾਣਾ ਸਿਟੀ ਮਲੋਟ ਪੁਲਿਸ ਵੱਲੋਂ ਕਾਬੂ ਕਰ ਲਿਆ ਅਤੇ ਉਹਨਾਂ ਪਾਸੋਂ ਵਕੂਆ ਸਮੇਂ ਵਰਤੀ ਗਈ ਸਕੌਡਾ ਕਾਰ, ਉਕਤ ਖੋਹਿਆ ਹੋਇਆ 9 ਐਮ.ਐਮ. ਪਿਸਟਲ, ਸਮੇਤ 5 ਕਾਰਤੂਸ਼ ਜਿੰਦਾ, ਵਕੂਆ ਸਮੇਂ ਵਰਤਿਆ ਗਿਆ ਦੇਸੀ ਪਿਸਤੌਲ .32 ਬੋਰ ਸਮੇਤ 4 ਕਾਰਤੂਸ਼ ਜਿੰਦਾਂ, 02 ਕਿਰਪਾਨਾ, 60 ਗਾ੍ਰਮ ਸੋਨਾ ਅਤੇ 05 ਮੋਬਾਇਲ ਫੋਨ ਅਤੇ ਕਾਰ ਸਕੌਡਾ ਰੰਗ ਕਾਲਾ ਜਿਸ ਦਾ ਚੈਸੀ ਨੰਬਰ TMBCNE1ZXBA153006 ਬਰਾਮਦ ਕਰਵਾਏ ਗਏ ਹਨ। ਉਕਤ ਵਾਰਦਾਤ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਗੱਟੀ ਅਜੈਬ ਸਿੰਘ (ਜਿਲ੍ਹਾ ਫਿਰੋਜਪੁਰ), ਬਿਰਕਰਮਜੀਤ ਸਿੰਘ ਉਰਫ ਬਿਕਰਮ ਵਾਸੀ ਫਲਿਆਵਾਲੀ, ਜਸ਼ਨ ਕੁਮਾਰ ਉਰਫ ਜਸ਼ਨ ਵਾਸੀ ਚੱਕ ਭੂਰ ਵਾਲਾ ਅਤੇ ਕੀਰਤਪਾਲ ਸਿੰਘ ਉਰਫ ਕਿਰਤ ਵਾਸੀ ਪਿੰਡ ਜੰਡਵਾਲਾ ਮੀਰਾਸਾਂਗਲਾਂ ਵਜੋਂ ਹੋਈ ਹੈ। ਕਥਿਤ ਦੋਸ਼ੀਆਂ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਉਹਨਾਂ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਸੀ।
ਜਿਸਦੇ ਵਿੱਚ ਮਿਤੀ 31/12/2023 ਨੂੰ ਵਕਤ ਕਰੀਬ 10:30 ਪੀ.ਐਮ. ਨੇੜੇ ਡੇਰਾ ਰਾਧਾ ਸੁਆਮੀ, ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਇੱਕ ਕਾਰ ਚਾਲਕ ਅਤੇ ਉਸ ਦੇ ਪਰਿਵਾਰ ਪਾਸੋਂ ਕਰੀਬ 22000 ਰੁਪਏ ਨਗਦੀ, 02 ਮੋਬਾਇਲ ਫੋਨ, ਸੋਨੇ ਦੀਆਂ ਚੂੜੀਆਂ ਅਤੇ ਛਾਪਾਂ ਖੋਹੀਆਂ ਗਈਆਂ ਸਨ। ਇਸ ਸਬੰਧੀ ਮੁਦਈ ਜਸਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਦਿਉਣ ਖੇੜਾ ਦੇ ਬਿਆਨ ਤੇ ਮੁਕੱਦਮਾ ਨੰਬਰ 02 ਮਿਤੀ 05/01/2024 ਅ/ਧ 379-ਬੀ,506,34 ਹਿੰ.ਦੰ. ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਬਰਖਿਲਾਫ ਨਾਮਾਲੂਮ ਵਿਅਕਤੀਆਂ ਦੇ ਦਰਜ ਕੀਤਾ ਗਿਆ ਸੀ। ਇਸੇ ਤਰਾਂ ਉਕਤ ਮਿਤੀ 05/01/2024 ਨੂੰ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਰੋਡ ਪਰ ਨੇੜੇ ਪਿੰਡ ਭੂੰਦੜ ਵਿਖੇ ਕਰੀਬ 66000 ਰੁਪਏ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਗਈ ਸੀ ਜਿਸ ਸਬੰਧੀ ਬਲਜਿੰਦਰ ਕੁਮਾਰ ਪੁੱਤਰ ਸ਼ਗਨ ਲਾਲ ਵਾਸੀ ਕੁਰਾਈਵਾਲਾ ਦੇ ਬਿਆਨ ਪਰ ਮੁਕੱਦਮਾ ਨੰਬਰ 04 ਮਿਤੀ 07/1/2024 ਅ/ਧ 379-ਬੀ(2),506 ਹਿੰ.ਦੰ. ਥਾਣਾ ਕੋਟਭਾਈ ਦਰਜ ਹੋਇਆ ਹੈ। ਐਸ ਐਸ ਪੀ ਨੇ ਦਸਿਆ ਕਿ ਮੁਕੱਦਮਾ ਦੀ ਤਫਤੀਸ਼ ਡੂੰਘਾਈ ਨਾਲ ਜਾਰੀ ਹੈ, ਇਹਨਾਂ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰੀਮਾਂਡ ਹਾਸਿਲ ਕਰਕੇ, ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਵਾਨਾਂ ਹੈ।
Share the post "ਥਾਣੇਦਾਰ ਤੋਂ ਸਰਕਾਰੀ ਪਿਸਤੌਲ ਖੋਹਣ ਵਾਲੇ ਲੁਟੇਰੇ ਇਕ ਹੋਰ ਪਿਸਤੌਲ ਸਹਿਤ ਕਾਬੂ"