WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

Big News: ਭਾਜਪਾ ਨੂੰ ਰਾਜਸਥਾਨ ‘ਚ ਲੱਗਿਆ ਕਰਾਰਾ ਝਟਕਾ

ਉਮੀਦਵਾਰ ਨੂੰ ਮੰਤਰੀ ਬਣਾਉਣ ਦੇ ਬਾਵਜੂਦ ਉਪ ਚੋਣ ‘ਚ ਕਾਂਗਰਸ ਜਿੱਤੀ
ਸ਼੍ਰੀ ਕਰਨਪੁਰ, 8 ਜਨਵਰੀ: ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਹੁਣ ਕਰਾਰਾ ਝਟਕਾ ਲੱਗਿਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਕੂਨਰ ਦੀ ਅਚਾਨਕ ਹੋਈ ਮੌਤ ਹੋਣ ਕਾਰਨ ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਕਰਨਪੁਰ ਵਿਧਾਨ ਸਭਾ ਸੀਟ ਉੱਪਰ ਲੰਘੀ ਪੰਜ ਜਨਵਰੀ ਨੂੰ ਹੋਈ ਉਪ ਚੋਣ ਦੇ ਅੱਜ ਸਾਹਮਣੇ ਆਏ ਨਤੀਜਿਆਂ ਦੇ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਭਾਜਪਾ ਨੇ ਇਤਿਹਾਸ ਸਿਰਜਦਿਆਂ ਆਪਣੇ ਇਥੋਂ ਉਮੀਦਵਾਰ ਸੁਰਿੰਦਰ ਪਾਲ ਸਿੰਘ ਟੀਟੀ ਨੂੰ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮੰਤਰੀ ਦਾ ਅਹੁੱਦਾ ਵੀ ਦੇ ਦਿੱਤਾ ਸੀ।

Big News: ਬਿਲਕਿਸ ਬਾਨੋ ਕੇਸ ਦੇ ਦੋਸ਼ੀ ਮੁੜ ਜਾਣਗੇ ਜੇਲ੍ਹ, ਸੁਪਰੀਮ ਕੋਰਟ ਨੇ ਦਿੱਤਾ ਫੈਸਲਾ

ਪ੍ਰੰਤੂ ਇਸਦੇ ਬਾਵਜੂਦ ਸ੍ਰੀ ਕਰਨਪੁਰ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਮਹਰੂਮ ਗੁਰਮੀਤ ਸਿੰਘ ਕੁਨਰ ਦੇ ਪਰਿਵਾਰ ਨਾਲ ਖੜਦਿਆਂ ਉਹਨਾਂ ਦੇ ਪੁੱਤਰ ਰੁਪਿੰਦਰ ਸਿੰਘ ਕੂਨਰ ਨੂੰ 12,570 ਵੋਟਾਂ ਦੇ ਨਾਲ ਜਿਤਾਉਂਦਿਆ ਵਿਧਾਨ ਸਭਾ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਗੁਰਮੀਤ ਸਿੰਘ ਕੂਨਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰੁਪਿੰਦਰ ਸਿੰਘ ਕੂਨਰ ਨੂੰ ਉਮੀਦਵਾਰ ਬਣਾਇਆ ਸੀ ਜਦੋਂ ਕਿ ਭਾਜਪਾ ਨੇ ਆਪਣੇ ਪਹਲੇ ਉਮੀਦਵਾਰ ਸੁਰਿੰਦਰ ਪਾਲ ਸਿੰਘ ਟੀਟੀ ਨੂੰ ਹੀ ਬਰਕਰਾਰ ਰੱਖਿਆ ਸੀ। ਇਸਤੋਂ ਇਲਾਵਾ ਉਪ ਚੋਣ ਵਿੱਚ ਫਸਵੀਂ ਟੱਕਰ ਦੇਖਦਿਆਂ ਸੁਰਿੰਦਰ ਪਾਲ ਸਿੰਘ ਟੀਟੀ ਨੂੰ ਮੰਤਰੀ ਬਣਾ ਦਿੱਤਾ ਸੀ।

ਨਾਂ-ਨੁੱਕਰ ਦੀ ਚਰਚਾ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਆਪ ਤੇ ਕਾਂਗਰਸ ਦੀ ਮੀਟਿੰਗ ਸੋਮਵਾਰ ਨੂੰ

ਹਾਲਾਂਕਿ ਕਾਂਗਰਸ ਪਾਰਟੀ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ ਸੀ ਅਤੇ ਇਸ ਨੂੰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ ਚੋਣ ਕਮਿਸ਼ਨਰ ਤੱਕ ਵੀ ਪਹੁੰਚ ਕੀਤੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਇਸ ਉਪ ਚੋਣ ਵਿੱਚ ਮਿਲੀ ਜਿੱਤ ਦੇ ਪਿੱਛੇ ਕੂਨਰ ਪਰਿਵਾਰ ਦਾ ਇਲਾਕੇ ਵਿੱਚ ਚੰਗਾ ਪ੍ਰਭਾਵ ਅਤੇ ਉਨਾਂ ਦੀ ਮੌਤ ਦੇ ਨਾਲ ਪੈਦਾ ਹੋਈ ਹਮਦਰਦੀ ਲਹਿਰ ਨੂੰ ਇੱਕ ਵੱਡਾ ਫੈਕਟਰ ਦੱਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਰਾਜਸਥਾਨ ਵਿੱਚ ਹਾਲ ਹੀ ਵਿੱਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਅਗਵਾਈ ਵਿੱਚ ਬਣੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਸੁਰਿੰਦਰਪਾਲ ਸਿੰਘ ਨੂੰ ਸ਼ਾਮਲ ਕਰਕੇ ਭਾਜਪਾ ਵੱਲੋਂ ਇੱਕ ਵੱਡਾ ਦਾਅ ਖੇਡਿਆ ਗਿਆ ਸੀ ਅਤੇ ਟੀਟੀ ਨੂੰ ਕੈਬਨਿਟ ਵਿੱਚ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਬਣਾਉਂਦਿਆਂ 4 ਵਿਭਾਗਾਂ ਦਾ ਚਾਰਜ ਵੀ ਦਿੱਤਾ ਗਿਆ ਸੀ।

ਰਾਜਪਾਲ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਮੁੱਖ ਬਿੱਲਾਂ ਨੂੰ ਦਿੱਤੀ ਮਨਜ਼ੂਰੀ,ਮੁੱਖ ਮੰਤਰੀ ਨੇ ਕੀਤਾ ਧੰਨਵਾਦ

ਪਿਤਾ ਦੇ ਅਧੂਰੇ ਸੁਪਨਿਆਂ ਨੂੰ ਕਰਾਂਗਾ ਪੂਰਾ: ਕੂਨਰ
ਸ਼੍ਰੀਕਰਨਪੁਰ: ਉਧਰ ਮਿਲੀ ਇਤਿਹਾਸਿਕ ਜਿੱਤ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਜਾ ਰਹੇ ਕਾਂਗਰਸੀ ਆਗੂ ਰੁਪਿੰਦਰ ਸਿੰਘ ਕੂਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਿੱਤ ਦੇ ਪਿੱਛੇ ਉਸਦੇ ਮਹਰੂਮ ਪਿਤਾ ਗੁਰਮੀਤ ਸਿੰਘ ਕੂਨਰ ਵੱਲੋਂ ਇਲਾਕੇ ਦੇ ਲੋਕਾਂ ਦੀ ਪਿਛਲੇ 40 ਸਾਲਾਂ ਤੋਂ ਕੀਤੀ ਸੇਵਾ ਦਾ ਫਲ ਹੈ। ਨਵ ਨਿਯੁਕਤ ਵਿਧਾਇਕ ਕੂਨਰ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਵਿੱਚ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਆਪਣੇ ਪਿਤਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਗੇ।

 

Related posts

ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ: ਜਲੰਧਰ ਦੇ ਦੋ ਵੱਡੇ ਕਾਂਗਰਸੀਆਂ ਨੇ ਫੜਿਆ ਭਾਜਪਾ ਦਾ ਪਲ੍ਹਾਂ

punjabusernewssite

‘ਆਪ’ ਸਾਂਸਦ ਰਾਘਵ ਚੱਢਾ ਨੇ ਭੜਕਾਊ ਨਿਊਜ਼ ਚੈਨਲ ਅਤੇ ਬਹਿਸਾਂ ਦਾ ਮੁੱਦਾ ਸੰਸਦ ਵਿੱਚ ਉਠਾਇਆ

punjabusernewssite

ਅਸਲੀ ‘ਸਿੰਗਮ’ ਦੇ ਤੌਰ ’ਤੇ ਮਸਹੂਰ ਰਾਜਵਿੰਦਰ ਸਿੰਘ ਭੱਟੀ ਬਣੇ ਬਿਹਾਰ ਦੇ ਪਹਿਲੇ ਦਸਤਾਰਧਾਰੀ ਪੁਲਿਸ ਮੁਖੀ

punjabusernewssite