ਕੋਟਕਪੂਰਾ: ਪੈਰਾ ਮੈਡੀਕਲ ਸਟਾਫ ਭਰਤੀ ਲਈ ਲਏ ਜਾਣ ਵਾਲੇ ਲਿਖਤੀ ਟੈਸਟ ਨਾਲ ਜੁੜੀਆ ਇਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਪੈਰਾ ਮੈਡੀਕਲ ਸਟਾਫ ਭਰਤੀ ਲਈ ਲਏ ਜਾਣ ਵਾਲੇ ਲਿਖਤੀ ਟੈਸਟ ਦੌਰਾਨ ਕੋਟਕਪੂਰਾ ਦੇ DAV ਸਕੂਲ ਅੰਦਰ ਬਣੇ ਪ੍ਰੀਖਿਆ ਕੇਂਦਰ ਵਿਚ ਇੱਕ ਅਜਿਹੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਲੜਕੀ ਦੇ ਭੇਸ ਵਿੱਚ ਪੇਪਰ ਦੇਣ ਆਇਆ ਸੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀ ਮਾਹਿਰ ਅਤੇ ਕੀਟ ਵਿਗਿਆਨੀ ਕਿਸਾਨਾਂ ਨੂੰ ਦੇਣਗੇ ਮੁਫ਼ਤ ਸਲਾਹ
ਸੱਬ ਤੋਂ ਪਹਿਲਾ ਉਹ ਸ਼ੱਕ ਦੇ ਘੇਰੇ ਵਿਚ ਉਸ ਸਮੇਂ ਆਇਆ ਜਦੋਂ ਐਂਟਰੀ ਸਮੇਂ ਬਾਇਓਮੈਟ੍ਰਿਕ ਵੇਲੇ ਫਿੰਗਰ ਪ੍ਰਿੰਟ ਮੈਚ ਨਹੀਂ ਹੋਏ। ਜਦੋਂ ਪ੍ਰਬੰਧਕਾਂ ਨੇ ਸ਼ੱਕ ਦੇ ਆਧਾਰ ਤੇ ਵਿਅਕਤੀ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਸਹੀ ਉਮੀਦਵਾਰ ਨਹੀਂ। ਲੜਕੇ ਵੱਲੋਂ ਇਕ ਲੜਕੀ ਭੇਸ ਬਣਾ ਕੇ, ਲੜਕੀਆਂ ਵਾਲੇ ਕਪੜੇ ਪਾਏ ਹੋਏ ਸੀ। ਲੜਕਾ ਇਨ੍ਹਾਂ ਸ਼ਾਤਿਰ ਸੀ ਕਿ ਉਸਨੇ ਜਾਅਲੀ ਆਈਡੀ ਅਤੇ ਅਧਾਰ ਕਾਰਡ ਵੀ ਤਿਆਰ ਕੀਤਾ ਹੋਇਆ ਸੀ।
ਨਸ਼ਾ ਤਸਕਰਾਂ ਵਿਰੁੱਧ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਬਾਬਾ ਫਰੀਦ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਲੜਕੀ ਦੀ ਥਾਂ ’ਤੇ ਪੇਪਰ ਦੇਣ ਵਾਲੇ ਲੜਕੇ ਅੰਗਰੇਜ਼ ਸਿੰਘ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪੱਤਾ ਲੱਗਿਆ ਹੈ ਕਿ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਨੇ ਮਲਟੀਪਰਪਜ਼ ਹੈਲਥ ਵਰਕਰ ਦੀ ਅਸਾਮੀ ਲਈ ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ ਵਿੱਚ ਪੇਪਰ ਦੇਣਾ ਸੀ ਪਰ ਉਸ ਦੀ ਥਾਂ ਉਤੇ ਅੰਗਰੇਜ਼ ਸਿੰਘ ਵਾਸੀ ਫਾਜ਼ਿਲਕਾ ਪੇਪਰ ਦੇਣ ਲਈ ਸੈਂਟਰ ਵਿੱਚ ਪਹੁੰਚ ਗਿਆ।
Share the post "Munna Bhai MBBS ਫਿਲਮ ਨੂੰ ਵੀ ਛੱਡਿਆ ਪਿੱਛੇ, ਲੜਕੀ ਦੇ ਭੇਸ ‘ਚ ਲੜਕਾ ਦੇਣ ਆਇਆ ਪੇਪਰ"