ਫ਼ਾਰਮਾਸਿਸਟ ਦਾ ਚਿੱਟਾ ਕੋਟ ਪਹਿਨ ਕੇ ਬੈਠਣਾ ਕੀਤਾ ਲਾਜਮੀ
ਚੰਡੀਗੜ੍ਹ, 11 ਜਨਵਰੀ : ਸੂਬੇ ਭਰ ’ਚ ਚੱਲ ਰਹੇ 27 ਹਜ਼ਾਰ ਦੇ ਕਰੀਬ ਮੈਡੀਕਲ ਸਟੋਰਾਂ ਲਈ ਪੰਜਾਬ ਫ਼ਾਰਮੇਸੀ ਕੌਂਸਲ ਨੇ ਨਵਾਂ ਫ਼ੁਰਮਾਨ ਜਾਰੀ ਕੀਤਾ ਹੈ। ਇਸ ਨਵੇਂ ਫ਼ੁਰਮਾਨ ਦੇ ਤਹਿਤ ਹੁਣ ਹਰੇਕ ਮੈਡੀਕਲ ਸਟੋਰ ’ਤੇ ਚਿੱਟਾ ਕੋਟ ਪਹਿਨ ਕੇ ਫ਼ਾਰਮਾਸਿਸਟ ਦਾ ਬੈਠਣਾ ਲਾਜ਼ਮੀ ਹੋਵੇਗਾ। ਇਹੀ ਨਹੀਂ, ਇੰਨ੍ਹਾਂ ਚਿੱਟੇ ਕੋਟਾ ਉਪਰ ਫ਼ਾਰਮਾਸਿਸਟ ਦਾ ਨਾਮ ਅਤੇ ਰਜਿਸਟਰੇਸ਼ਨ ਨੰਬਰ ਵੀ ਲਿਖਿਆ ਹੋਣਾ ਚਾਹੀਦ ਹੈ। ਇੰਨ੍ਹਾਂ ਹੁਕਮਾਂ ਦੀ ਅਦੂੁਲੀ ਕਰਨ ਵਾਲੇ ਮੈਡੀਕਲ ਸਟੋਰਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ,ਪਿੰਡ ਡਿੱਖ ਵਿਖੇ ਨਸ਼ਾ ਤਸਕਰ ਦੀ ਪੰਜ ਏਕੜ ਜਮੀਨ ਜਬਤ
ਦੂਜੇ ਪਾਸੇ ਮੈਡੀਕਲ ਸਟੋਰ ਸੰਚਾਲਕ ਕੌਂਸਲ ਦੇ ਇੰਨ੍ਹਾਂ ਹੁਕਮਾਂ ਵਿਰੁਧ ਉੱਠ ਖੜੇ ਹੋੲੋ ਹਨ। 8 ਜਨਵਰੀ ਨੂੰ ਪੰਜਾਬ ਫ਼ਾਰਮੇਸੀ ਕੌਂਸਲ ਦੁਆਰਾ ਜਾਰੀ ਪੱਤਰ ਨੰਬਰ 2258 ਦੇ ਜਵਾਬ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਵੀ 9 ਜਨਵਰੀ ਨੂੰ ਕੌਸਲ ਦੇ ਰਜਿਸਟਰਾਰ ਨੂੰ ਲਿਖੇ ਪੱਤਰ ਨੰਬਰ 405/23-24 ਵਿਚ ਇਸ ਫੈਸਲੇ ਨੂੰ ਮੈਡੀਕਲ ਸਟੋਰਾਂ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ। ਗੌਰਤਲਬ ਹੈ ਕਿ ਪੰਜਾਬ ਦੇ ਨਿੱਕੇ-ਨਿੱਕੇ ਪਿੰਡਾਂ ਤੋਂ ਇਲਾਵਾ ਸ਼ਹਿਰਾਂ ਦੇ ਹਰ ਮੋੜ ’ਤੇ ਚੱਲ ਰਹੇ ਇੰਨ੍ਹਾਂ ਮੈਡੀਕਲ ਸਟੋਰਾਂ ਵਾਲਿਆਂ ਲਈ ਵੀ ਨਿਯਮ ਹਨ।
ਪੰਜਾਬ ਸਰਕਾਰ ਫ਼ਰਵਰੀ 2024 ‘ਚ ਚਾਰ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਸਮਾਗਮ ਕਰਵਾਏਗੀ: ਧਾਲੀਵਾਲ
ਇੰਨ੍ਹਾਂ ਨਿਯਮਾਂ ਦੇ ਤਹਿਤ ਹੁਣ ਮੈਡੀਕਲ ਸਟੋਰ ਦਾ ਲਾਇਸੰਸ ਸਿਰਫ਼ ਇੱਕ ਰਜਿਸਟਰਡ ਫ਼ਾਰਮਾਸਿਸਟ ਨੂੰ ਹੀ ਮਿਲ ਸਕਦਾ ਹੈ, ਜਿਸਦਾ ਮੌਕੇ ’ਤੇ ਹਾਜ਼ਰ ਹੋਣਾ ਜਰੂਰੀ ਹੁੰਦਾ ਹੈ। ਪ੍ਰੰਤੂ ਆਮ ਤੌਰ ’ਤੇ ਦੇਖਣ ਵਿਚ ਆ ਰਿਹਾ ਹੈ ਕਿ ਬਹੁਤ ਸਾਰੇ ਮੈਡੀਕਲ ਸਟੋਰ ਬਿਨ੍ਹਾਂ ਫ਼ਾਰਮਾਸਿਸਟਾਂ ਦੇ ਹੀ ਚੱਲ ਰਹੇ ਹਨ ਤੇ ਕਈ ਥਾਂ ਤਾਂ ਫ਼ਾਰਮਾਸਿਸਟਾਂ ਵਲੋਂ ਅਪਣੇ ਲਾਇਸੰਸ ਇੰਨ੍ਹਾਂ ਮੈਡੀਕਲ ਸਟੋਰ ਵਾਲਿਆਂ ਨੂੰ ਕਿਰਾੲੈ ’ਤੇ ਵੀ ਦੇਣ ਦੀ ਸੂਚਨਾਵਾਂ ਹਨ। ਜਿਸਦੇ ਚੱਲਦੇ ਹੁਣ ਪੰਜਾਬ ਫ਼ਾਰਮੇਸੀ ਕੌਂਸਲ ਵਲੋਂ ਅਜਿਹੇ ਮੈਡੀਕਲ ਸਟੋਰਾਂ ਵਾਲਿਆਂ ਵਿਰੁਧ ਸਖ਼ਤੀ ਕਰਨ ਦਾ ਫੈਸਲਾ ਲਿਆ ਹੈ।