ਅਮਰਜੀਤ ਮਹਿਤਾ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਲੱਖਾਂ ਸੰਗਤਾਂ ਲਈ ਦੇਸੀ ਘਿਓ ਦਾ ਵਰਤਾਇਆ ਗਿਆ ਲੰਗਰ
ਬਠਿੰਡਾ, 10 ਜਨਵਰੀ: ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਦੇ ਸਹਿਯੋਗ ਨਾਲ ਮਿਲਕੇ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ 4 ਜਨਵਰੀ ਤੋਂ 10 ਜਨਵਰੀ ਤੱਕ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦਾ ਆਯੋਜਨ ਅੱਜ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਪਿਛਲੇ 7 ਦਿਨਾਂ ਤੋਂ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਸੁਣਨ ਲਈ ਪਹੁੰਚੇ ਹੋਏ ਸਨ। ਅੱਜ ਆਖਰੀ ਦਿਨ ਸ਼ਰਧਾਲੂ ਇੰਨੇ ਭਾਵੁਕ ਸਨ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਨਜ਼ਰ ਆਏ।
ਲੋਹੜੀ ਤੋਂ ਪਹਿਲਾਂ ਵਿਜੀਲੈਂਸ ਦੀ ਕਾਂਗੜ ਵਿਰੁੱਧ ਵੱਡੀ ਕਾਰਵਾਈ
ਕਥਾ ਸੁਣਨ ਲਈ ਆਈਆਂ ਸੰਗਤਾਂ ਨੇ ਰੋਂਦੇ ਹੋਏ ਸ਼੍ਰੀ ਅਮਰਜੀਤ ਮਹਿਤਾ ਨੂੰ ਜੱਫੀਆਂ ਪਾ ਕੇ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ। ਸੱਤ ਰੋਜ਼ਾ ਕਥਾ ਦੌਰਾਨ ਬਠਿੰਡਾ ਨਿਵਾਸੀਆਂ ਨੇ ਵੱਡੇ ਦਿਲ ਦਾ ਪ੍ਰਦਰਸ਼ਨ ਕਰਦਿਆਂ ਖੇਡ ਸਟੇਡੀਅਮ ਦੇ ਚਾਰੇ ਪਾਸੇ ਕੇਸਰ ਦੁੱਧ, ਚਾਹ, ਬ੍ਰੈਡ ਪਕੌੜੇ, ਕੇਲੇ ਅਤੇ ਹੋਰ ਫਲਾਂ ਦੇ ਲੰਗਰ ਲਗਾਏ। ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਹਰ ਰੋਜ਼ ਹਜ਼ਾਰਾਂ ਸੰਗਤਾਂ ਨੂੰ ਦੇਸੀ ਘਿਓ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਅੱਜ ਅੰਤਿਮ ਦਿਨ ’’ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਸੁਣਾਉਂਦੇ ਹੋਏ ਪੰਡਿਤ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ’’ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਸੁਣਨ ਨਾਲ ਸਾਰੀਆਂ ਸਰੀਰਕ ਅਤੇ ਆਰਥਿਕ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ, ਪਰ ਇਸ ਦੇ ਲਈ ਭਗਵਾਨ ਸ਼ਿਵ ਵਿਚ ਅਟੁੱਟ ਵਿਸ਼ਵਾਸ ਜ਼ਰੂਰੀ ਹੈ।
ਜ਼ਿਲ੍ਹਾ ਪ੍ਰਸਾਸ਼ਨ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਤੰਗਬਾਜੀ ਮੁਕਾਬਲੇ 21 ਜਨਵਰੀ ਨੂੰ
ਆਖਰੀ ਦਿਨ ਅਮਰਜੀਤ ਮਹਿਤਾ ਨੇ ਆਪਣੇ ਪਰਿਵਾਰ ਦੀ ਤਰਫੋਂ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦੀ ਸਫਲਤਾਪੂਰਵਕ ਸਮਾਪਤੀ ਲਈ ਪੰਡਿਤ ਪ੍ਰਦੀਪ ਮਿਸ਼ਰਾ ਅਤੇ ਲੱਖਾਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹੇ ਵੱਡੇ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਉੱਥੇ ਹੀ ਬਠਿੰਡਾ ਦੇ ਸਮਾਜ ਸੇਵੀ ਅਤੇ ਮੀਡੀਆ ਭਾਈਚਾਰੇ ਨੇ ਵੀ ਇਸ ਮਹਾਂਯੱਗ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਅਤੇ ਸ਼੍ਰੀ ਬਾਂਕੇ ਨੇ ਬਿਹਾਰੀ ਸੇਵਾ ਸੰਮਤੀ ਦਾ ਸਹਿਯੋਗ ਕੀਤਾ।
Share the post "ਬਠਿੰਡਾ ’ਚ ਪਿਛਲੇ ਹਫ਼ਤੇ ਤੋਂ ਚੱਲ ਰਿਹਾ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦਾ ਮਹਾਕੁੰਭ ਸਫਲਤਾਪੂਰਵਕ ਹੋਇਆ ਸਮਾਪਤ"