ਲੁਧਿਆਣਾ, 12 ਜਨਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸਬਦੀ ਜੰਗ, ਜੋਕਿ ਹੁਣ ਕਾਨੂੰਨੀ ਲੜਾਈ ਦਾ ਰੂਪ ਧਾਰਨ ਕਰ ਗਈ ਹੈ, ਵਿਚ ਲੁਧਿਆਣਾ ਤਂੋ ਐਮ.ਪੀ ਰਵਨੀਤ ਬਿੱਟੂ ਵੀ ਸ਼ਾਮਲ ਹੋ ਗਏ ਹਨ। ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਮੁੱਖ ਮੰਤਰੀ ਵਿਰੁਧ ਸ਼੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਦਾਈਰ ਕੀਤੇ ਮਾਨਹਾਨੀ ਦੇ ਮਾਮਲੇ ਵਿਚ ਰਵਨੀਤ ਬਿੱਟੂ ਆਏ ਨੇ ਸੁਖਬੀਰ ਬਾਦਲ ’ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਇੱਕ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ ਸੁਖਬੀਰ ਪੰਜਾਬ ਦੇ ਤਿੰਨ ਕਰੋੜ ਲੋਕਾਂ ਚੋਂ ਕਿਸ ਕਿਸ ਨੂੰ ਨੋਟਿਸ ਭੇਜਣਗੇ।’’
ਸੁਖਬੀਰ ਬਾਦਲ ਦਾ CM ਮਾਨ ਖਿਲਾਫ਼ ਮਾਨਹਾਨੀ ਦਾ ਮੁਕਦਮਾ, ਸੀ.ਐਮ ਨੇ ਚੈਂਲੇਜ ਕੀਤਾ ਕਬੂਲ
ਬਿੱਟੂ ਨੇ ਕਿਹਾ ਕਿ ਕੋਈ ਪੰਜਾਬੀ ਇਹ ਨਹੀਂ ਭੁੱਲਿਆ ਕਿ ਅਕਾਲੀ ਸਰਕਾਰ ਵੇਲੇ ਪੰਜਾਬ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਇਹਨਾਂ ਬੇਅਦਬੀਆਂ ਪਿੱਛੇ ਕੌਣ ਸੀ, ਸਭ ਜਾਣਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂਕਿ ਬੇਅਦਬੀ ਦੀ ਘਟਨਾ ਦੇ ਰੋਸ਼ ਵਜੋਂ ਸਿੱਖ ਸ਼ਾਂਤਮਈ ਤਰੀਕੇ ਦੇ ਨਾਲ ਰੋਸ਼ ਪ੍ਰਗਟ ਕਰ ਰਹੇ ਸਨ ਤਾਂ ਉ੍ਹਨਾਂ ਉਪਰ ਗੋਲੀ ਵੀ ਅਕਾਲੀ ਸਰਕਾਰ ਦੌਰਾਨ ਚੱਲੀ ਸੀ। ਬਿੱਟੂ ਨੇ ਅੱਗੇ ਕਿਹਾ ਕਿ ਕਿੰਨਾ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ਬਹੁਤ ਨੇੜੇ ਦੇ ਇੱਕ ਬੰਦੇ ਨੇ ਹੀ ਬਹਿਬਲ ਕਲਾਂ ਤੇ ਬਰਗਾੜੀ ਦੀਆਂ ਕੰਧਾਂ ’ਤੇ ਪੋਸਟਰ ਲਾਏ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਂਗੇ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ।
Share the post "ਭਗਵੰਤ ਮਾਨ ਤੇ ਸੁਖਬੀਰ ਬਾਦਲ ਦੀ ਲੜਾਈ ’ਚ ਕੁੱਦੇ ਰਵਨੀਤ ਬਿੱਟੂ, ਜਾਣੋ ਕੀ ਕਿਹਾ"