ਬਠਿੰਡਾ, 13 ਜਨਵਰੀ : ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਦਿਖਾਈ ਜਾ ਰਹੀ ਸਖ਼ਤੀ ਦੇ ਚੱਲਦਿਆਂ ਹੁਣ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜਬਤ ਕਰਨ ਦੀ ਕਾਰਵਾਈ ਵੀ ਤੇਜੀ ਨਾਲ ਅੱਗੇ ਵਧਣੀ ਸ਼ੁਰੂ ਹੋ ਗਈ ਹੈ। ਹਾਲੇ ਤਿੰਨ ਦਿਨ ਪਹਿਲਾਂ ਹੀ ਬਠਿੰਡਾ ਪੁਲਿਸ ਵਲੋਂ ਜ਼ਿਲ੍ਹੇ ਦੇ ਪਿੰਡ ਡਿੱਖ ਦੇ ਇੱਕ ਨਸ਼ਾ ਤਸਕਰ ਦੀ ਕਰੀਬ ਪੰਜ ਏਕੜ ਖੇਤੀਬਾੜੀ ਵਾਲੀ ਜਮੀਨ ਜਬਤ ਕੀਤੀ ਗਈ ਸੀ ਤੇ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਦੋ ਚਿੱਟੇ ਦੇ ਤਸਕਰ ਦੀਆਂ ਦੋ ਕਾਰਾਂ ਨੂੰ ਜਬਤ ਕਰ ਲਿਆ ਗਿਆ ਹੈ।
ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਬੀ.ਡੀ.ਪੀ.ਓ ਮੁਅੱਤਲ,ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ: ਭੁੱਲਰ
ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਦਸਿਆ ਕਿ ਕਥਿਤ ਦੋਸ਼ੀਆਂ ਸੁਨੀਲ ਕੁਮਾਰ ਤੇ ਹਰਬੰਸ ਸਿੰਘ ਵਿਰੁਧ ਥਾਣਾ ਕੈਂਟ ’ਚ ਹੀ ਚਿੱਟਾ ਤਸਕਰੀ ਦੇ ਪਰਚੇ ਦਰਜ਼ ਸਨ। ਇਸ ਸਬੰਧ ਵਿਚ ਇੰਨ੍ਹਾਂ ਵਿਰੁਧ ਬਣਦੀ ਫ਼ੌਜਦਾਰੀ ਕਾਰਵਾਈ ਕਰਨ ਤੋਂ ਬਾਅਦ ਹੁਣ ਨਸ਼ਾ ਤਸਕਰੀ ਦੇ ਰਾਹੀਂ ਬਣਾਈ ਜਾਇਦਾਦ ਨੂੰ ਜਬਤ ਕਰਨ ਦੀ ਚੱਲ ਰਹੀ ਪ੍ਰਕ੍ਰਿਆ ਤਹਿਤ ਇੱਕ ਐਕਸਐਸਫ਼ਰ ਅਤੇ ਇੱਕ ਸਵਿਫ਼ਟ ਡਿਜਾਇਰ ਕਾਰ ਨੂੰ ਫ਼ਰੀਜ ਕਰਕੇ ਥਾਣਾ ਕੇਂਟ ਵਿਚ ਹੀ ਬੰਦ ਕੀਤਾ ਗਿਆ ਹੈ।
ਸਾਬਕਾ ਮੰਤਰੀ ‘ਜੱਸੀ’ ਦੀਆਂ ਸਿਆਸੀ ਫ਼ੇਰੀਆਂ ਨੇ ਕੜਾਕੇ ਦੀ ਠੰਢ ’ਚ ਲਿਆਂਦੀ ‘ਸਿਆਸੀ’ ਗਰਮਾਹਟ
ਉਨ੍ਹਾਂ ਦਸਿਆ ਕਿ ਦੋਨਾਂ ਕਾਰਾਂ ਦੀ ਕੁੱਲ ਕੀਮਤ ਕਰੀਬ ਪੰਜ ਲੱਖ ਦੇ ਨਜਦੀਕ ਬਣਦੀ ਹੈ। ਐਸਐਸਪੀ ਨੇ ਅੱਗੇ ਦਸਿਆ ਕਿ ਪਿਛਲੇ ਕਰੀਬ ਇੱਕ-ਸਵਾ ਮਹੀਨੇ ਵਿਚ ਹੀ ਦਸ ਤਸਕਰਾਂ ਵਿਰੁਧ ਕਾਰਵਾਈ ਕਰਦਿਆਂ 1 ਕਰੋੜ 88 ਲੱਖ ਪ੍ਰਾਪਟੀ ਫ਼ਰੀਜ ਕਰਵਾਈ ਜਾ ਚੁੱਕੀ ਹੈ। ਜਿੰਨ੍ਹਾਂ ਨੂੰ ਕੇਸ ਮੁਕੰਮਲ ਹੋਣ ਤੋਂ ਬਾਅਦ ਨਿਲਾਮ ਕਰਕੇ ਸਰਕਾਰ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਏ ਜਾਣਗੇ। ਇਸਤੋਂ ਇਲਾਵਾ 24 ਕੇਸ ਤਿਆਰ ਕਰਕੇ ਦਿੱਲੀ ਕੰਪੀਟੈਂਟ ਅਥਾਰਟੀ ਦੇ ਕੋਲ ਚੱਲ ਰਹੇ ਹਨ, ਜਿੰਨ੍ਹਾਂ ਦੀ ਪੈਰਵੀਂ ਕੀਤੀ ਜਾ ਰਹੀ ਹੈ।