ਚੰਡੀਗੜ੍ਹ,15 ਜਨਵਰੀ: ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪ’ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਕਿਆਸ ਅਰਾਈਆਂ ਦੌਰਾਨ ਹੁਣ ਦੋਨਾਂ ਪਾਰਟੀਆਂ ਨੇ ਇਸ ਪਾਸੇ ਵੱਡਾ ਕਦਮ ਚੁੱਕਿਆ ਹੈ। ਇਸ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਅਤੇ ਹੁਣ 18 ਜਨਵਰੀ ਨੂੰ ਹੋਣ ਵਾਲੀਆਂ ਚੰਡੀਗੜ੍ਹ ਮੇਅਰਸ਼ਿਪ ਦੀ ਚੋਣ ਕਾਂਗਰਸ ਅਤੇ ‘ਆਪ’ ਸਾਂਝੇ ਤੌਰ ‘ਤੇ ਲੜਨਗੀਆਂ। ਆਪ ਆਦਮੀ ਪਾਰਟੀ ਮੇਅਰ ਦੇ ਅਹੁਦੇ ਅਤੇ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਚੋਣ ਲੜੇਗੀ। ਕਾਫ਼ੀ ਸਮੇਂ ਤੋਂ ‘ਆਪ’-ਕਾਂਗਰਸ ਵਿਚਾਲੇ ਕੌਮੀ ਚੋਣਾਂ ਲੜਨ ਲਈ ਸੀਟਾਂ ਦੀ ਵੰਡ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ। ਹੁਣ ਇਸ ‘ਇੰਡੀਆ ਗਠਜੋੜ’ ਦੀ ਸ਼ੁਰੂਆਤ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਤੋਂ ਹੋਈ ਹੈ। ਕਾਂਗਰਸ ਨੇ ‘ਆਪ’ ਦੇ ਮੇਅਰ ਨੂੰ ਸਮਰਥਨ ਦੇ ਦਿੱਤਾ ਹੈ।
ਜੀਆਰਪੀ ਪੁਲਿਸ ਵੱਲੋਂ ਰੇਲ ਗੱਡੀਆਂ ਵਿੱਚ ਲੁੱਟ-ਖੋਹ ਕਰਨ ਵਾਲੇ ਗਿਰੋਹ ਕਾਬੂ
ਚੰਡੀਗੜ੍ਹ ਮੇਅਰ ਚੋਣਾਂ ਵਿੱਚ ਕੁੱਲ 35 ਕੌਂਸਲਰ ਵੋਟ ਪਾਉਣਗੇ। ਇਸ ਵੇਲੇ ਭਾਜਪਾ ਕੋਲ 14 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਵੀ ਹਨ। ਜਦੋਂ ਕਿ ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਕੋਲ 7 ਕੌਂਸਲਰ ਹਨ। ਜਦੋਂਕਿ ਅਕਾਲੀ ਕੋਲ 1 ਕੌਂਸਲਰ ਹੈ। ਉਥੇ ਹੀ ਦੂਜੇ ਪਾਸੇ ਵਿਰੋਧੀਆ ਨੇ ਇਸ ਗੱਠਜੋੜ ਨੂੰ ਲੈ ਕੇ ਤੰਜ ਕਸਨੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “👉ਕੇਜਰੀਵਾਲ- ਖੜਗੇ ਸਾਬ ਆਪਣਾ ਹੋ ਗਿਆ ਗਠਜੋੜ 👉ਹੁਣ ਤੋਂ ਤੁਹਾਡੇ ਸਾਰੇ ਆਗੂਆਂ ਦੇ ਪਾਪ ਗਏ ਧੋਤੇ..ਸਭ ਦੁੱਧ ਧੋਤੇ ਹੋ ਗਏ। ਸਾਰੇ ਬਣ ਗਏ ਬੇਹੱਦ ਇਮਾਨਦਾਰ…ਆਓ ਆਪਾਂ ਰਲਕੇ ਲੋਕਾਂ ਨੂੰ ਬੁੱਧੂ ਬਣਾਈਏ ਤੇ ਲੁੱਟੀਏ…।”
👉ਕੇਜਰੀਵਾਲ- ਖੜਗੇ ਸਾਬ ਆਪਣਾ ਹੋ ਗਿਆ ਗਠਜੋੜ
👉ਹੁਣ ਤੋਂ ਤੁਹਾਡੇ ਸਾਰੇ ਆਗੂਆਂ ਦੇ ਪਾਪ ਗਏ ਧੋਤੇ..
ਸਭ ਦੁੱਧ ਧੋਤੇ ਹੋ ਗਏ।ਸਾਰੇ ਬਣ ਗਏ ਬੇਹੱਦ ਇਮਾਨਦਾਰ…
ਆਓ ਆਪਾਂ ਰਲਕੇ ਲੋਕਾਂ ਨੂੰ ਬੁੱਧੂ ਬਣਾਈਏ ਤੇ ਲੁੱਟੀਏ…@ArvindKejriwal @kharge pic.twitter.com/IIygUBS8wO
— Bikram Singh Majithia (@bsmajithia) January 15, 2024