ਜੀਆਰਪੀ ਪੁਲਿਸ ਵੱਲੋਂ ਰੇਲ ਗੱਡੀਆਂ ਵਿੱਚ ਲੁੱਟ-ਖੋਹ ਕਰਨ ਵਾਲੇ ਗਿਰੋਹ ਕਾਬੂ

Date:

spot_img
ਦੋ ਦੇਸੀ ਪਿਸਤੌਲਾਂ ਸਹਿਤ 8 ਮੋਬਾਈਲ ਫੋਨ ਬਰਾਮਦ
ਬਠਿੰਡਾ,15 ਜਨਵਰੀ: ਬਠਿੰਡਾ ਦੀ ਜੀਆਰਪੀ ਪੁਲਿਸ ਵੱਲੋਂ ਰੇਲ ਗੱਡੀਆਂ ਵਿੱਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਦੋ ਦੇਸੀ ਪਿਸਤੌਲਾਂ ਸਹਿਤ 8 ਮੋਬਾਈਲ ਫੋਨ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਆਈ. ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਬਠਿੰਡਾ ਨੇ ਦੱਸਿਆ ਕਿ ਹੌਲਦਾਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਅਤੇ ਪੀ.ਬੀ.ਆਈ. ਟੀਮ ਜੀ.ਆਰ.ਪੀ. ਬਠਿੰਡਾ ਦੀ ਮੱਦਦ ਨਾਲ ਮੁਕੱਦਮਾ ਨੰਬਰ 32 ਮਿਤੀ 08/06/2023 ਅ/ਧ 379ਬੀ, 308 IPC ਥਾਣਾ ਜੀ.ਆਰ.ਪੀ. ਬਠਿੰਡਾ ਨੂੰ ਟਰੇਸ ਕਰਦਿਆਂ 2 ਮੁਜਰਮਾਂ ਨੂੰ ਕਾਬੂ ਕੀਤਾ ਹੈ।
ਇੰਨਾਂ ਕਥਿਤ ਦੋਸ਼ੀਆਂ ਦੀ ਪਹਿਚਾਣ ਮਨਦੀਪ ਸਿੰਘ ਉਰਫ਼ ਪੇਠਾ ਅਤੇ ਸੰਨੀ ਸ਼ਰਮਾ ਵਾਸੀਆਨ ਬਠਿੰਡਾ ਦੇ ਤੌਰ ‘ਤੇ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਤਫਤੀਸ਼ ਦੇ ਦੌਰਾਨ ਰੇਲ ਗੱਡੀਆਂ ਅਤੇ ਰੇਲਵੇ ਦੇ ਏਰੀਆ ਵਿੱਚੋਂ ਲੁੱਟ-ਖੋਹ ਅਤੇ ਚੋਰੀ ਕੀਤੇ 08 ਮੋਬਾਇਲ ਫੋਨ ਅਤੇ ਵਾਰਦਾਤਾਂ ਸਮੇਂ ਲੋਕਾਂ ਨੂੰ ਡਰਾਉਣ-ਧਮਕਾਉਣ ਲਈ ਵਰਤੇ ਗਏ ਹਥਿਆਰ 01 ਕੱਟਾ ਦੋਸੀ 315 ਬੋਰ, 01 ਕੱਟਾ ਦੇਸੀ 32 ਬੋਰ ਸਮੇਤ ਮੈਗਜ਼ੀਨ ਅਤੇ 01 ਚਾਕੂ ਕਮਾਨੀਦਾਰ ਬ੍ਰਾਮਦ ਕਰਵਾ ਕੀਤੇ ਹਨ। ਇਸ ਸਬੰਧ ਵਿੱਚ ਮੁਕੱਦਮੇ ‘ਚ 411,34 IPC ਅਤੇ 25/54/59 ਅਸਲਾ ਐਕਟ ਤਹਿਤ ਧਾਰਾਵਾਂ ਦਾ ਵਾਧਾ ਕਰਕੇ ਦੋਸ਼ੀਆਨ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਕੇਂਦਰੀ ਜੇਲ੍ਹ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਯੁੱਧ ਨਸ਼ਿਆਂ ਵਿਰੁੱਧ; Bathinda Police ਨੇ ਚਲਾਇਆ ਕਾਰਡਨ ਸਰਚ ਅਭਿਆਨ

Bathinda News: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ...

‘ਨਕਲੀ ਪੱਗ’ ਕਹਿ ਕੇ ਗੁਰੂ ਸਾਹਿਬਾਨ ਦਾ ਕੀਤਾ ਅਪਮਾਨ

ਮੁੱਖ ਮੰਤਰੀ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣ- ਨਾਇਬ...

नमो सेवा पोर्टल से सेवा कार्यों से जुड़ेंगे आमजन और सामाजिक संगठन

👉मुख्यमंत्री नायब सिंह सैनी व भाजपा प्रदेशाध्यक्ष डॉ अर्चना...