ਬਠਿੰਡਾ, 16 ਜਨਵਰੀ: ਬਠਿੰਡਾ ਪੁਲਿਸ ਨੇ ਦਹਾਕਿਆਂ ਤੋਂ ਵੱਖ ਵੱਖ ਮੁਕੱਦਮਿਆਂ ਵਿਚ ਥਾਣਿਆਂ ਤੇ ਪੁਲਿਸ ਲਾਈਨ ਵਿਚ ਕਬਾੜ ਬਣੇ ਖੜ੍ਹੇ ਵਕਹੀਲਾਂ ਨੂੰ ਵੇਚ ਕੇ ਲੱਖਾਂ ਰੁਪਏ ਵੱਟੇ ਹਨ। ਸੂਚਨਾ ਮੁਤਾਬਕ ਪੁਲਿਸ ਲਾਈਨਜ ਬਠਿੰਡਾ ਵਿਖੇ ਖੁੱਲੀ ਬੋਲੀ ਕਰਵਾ ਕੇ ਵੇਚੇ ਗਏ ਇਹ 249 ਵਹੀਕਲ 126 ਫੈਸਲਾਸ਼ੁਦਾ ਮੁੱਕਦਮੇ ਨਾਲ ਸਬੰਧਤ ਸਨ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਿਆਂ ਵਿੱਚ ਵੱਖ-ਵੱਖ ਮੁਕੱਦਮਿਆਂ ਵਿੱਚ ਕਾਫੀ ਗਿਣਤੀ ਵਿੱਚ ਵਹੀਕਲ ਖੜੇ ਹੋਏ ਸਨ, ਇਹਨਾਂ ਵਹੀਕਲਾਂ ਨਾਲ ਸਬੰਧਿਤ ਮੁੱਕਦਮਿਆਂ ਦਾ ਫੈਸਲਾ ਹੋ ਚੁੱਕਾ ਹੈ, ਪਰ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ।
ਬਠਿੰਡਾ ਦਾ ਵਿਰਾਸਤੀ ਮੇਲਾ 9,10,11 ਫ਼ਰਰਵੀ ਨੂੰ, ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਮੇਲਾ
ਜਿਸਦੇ ਚੱਲਦੇ ਵਹੀਕਲ ਡਿਸਪੋਜਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਦੇ ਹੋਏ ਜਿਲ੍ਹਾ ਬਠਿੰਡਾ ਦੇ ਪੁਲਿਸ ਥਾਣਾ ਕੋਤਵਾਲੀ,ਰਾਮਾਂ,ਬਾਲਿਆਂਵਾਲੀ,ਤਲਵੰਡੀ ਸਾਬੋ,ਕੋਟਫੱਤਾ, ਦਿਆਲਪੁਰਾ, ਮੌੜ, ਨਥਾਣਾ, ਥਰਮਲ ਅਤੇ ਥਾਣਾ ਨੰਦਗੜ੍ਹ ਵਿੱਚ ਖੜੇ ਕੁੱਲ 126 ਫੈਸਲਾਸ਼ੁਦਾ ਮੁੱਕਦਮੇ ਐੱਨ.ਡੀ.ਪੀ.ਐੱਸ ਅਤੇ ਹੋਰ ਮੁਕੱਦਮਿਆਂ ਵਿੱਚ ਬਰਾਮਦਸ਼ੁਦਾ ਵਹੀਕਲਾਂ 249 ਵਹੀਕਲਾਂ (ਬਿਨਾਂ ਕਾਗਜਾਤ ਅਤੇ ਦੁਬਾਰਾ ਨਾ ਵਰਤੋਂਯੋਗ/ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ।
ਖੇਡਾਂ ਨਸ਼ਿਆਂ ਖ਼ਿਲਾਫ਼ ਸਭ ਤੋਂ ਕਾਰਗਰ ਹਥਿਆਰ: ਮੁੱਖ ਮੰਤਰੀ
ਇਹਨਾਂ ਵਿੱਚ 170 ਦੋ-ਪਹੀਆ ਵਾਹਨ ਅਤੇ 79 ਚਾਰ-ਪਹੀਆ ਵਾਹਨਾਂ ਜਿਹਨਾਂ ਦੀ ਕਮੇਟੀ ਵੱਲੋਂ ਰਿਜਰਵ ਕੀਮਤ 39,63,950/- ਰੁਪਏ ਨਿਰਧਾਰਿਤ ਰੱਖੀ ਗਈ ਸੀ। ਇਹਨਾਂ ਵਹੀਕਲਾਂ ਦੀ ਬੋਲੀ 45,80,000/- ਵਿੱਚ ਨਿਲਾਮ ਕੀਤੇ ਗਏ ਹਨ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਵਹੀਕਲਾਂ ਸੰਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਹੀਕਲ ਵੀ ਜਲਦੀ ਨਿਲਾਮ ਕੀਤੇ ਜਾਣਗੇ।