ਸੂਬੇ ਵਿਚ ਉਦਯੋਗ ਅਤੇ ਨਿਵੇਸ਼ ਦੇ ਵੱਡੇ ਦਾਅਵੇ ਫਿੱਕੇ : ਅਰਵਿੰਦ ਖੰਨਾ
ਚੰਡੀਗੜ੍ਹ, 19 ਜਨਵਰੀ: ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਦੇ ਡਗਮਗਾ ਰਹੇ ਅਰਥਚਾਰੇ ਨੂੰ ਸੰਭਾਲਣ ਵਿਚ ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਧਨਾਂ ਨਾਲ ਸਬੰਧਤ ਦੋ ਵਿਭਾਗਾਂ ਦੇ ਸਰਵੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਨੂੰ ਉਦਯੋਗ ਅਤੇ ਨਿਵੇਸ਼ ਦੇ ਵੱਡੇ ਦਾਅਵੇ ਫਿੱਕੇ ਨਜ਼ਰ ਆ ਰਹੇ ਹਨ।ਖੰਨਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੇ ਮਜਬੂਤ ਵਿੱਤੀ ਸਾਧਨ ਹੀ ਉਸਦੀ ਖੁਸ਼ਹਾਲੀ ਜਾਂ ਵਿਕਾਸ ਨੂੰ ਪ੍ਰਫੁਲਿਤ ਕਰ ਸਕਦੇ ਹਨ।
ਬਠਿੰਡਾ ਵਿੱਚ ਲੁਟੇਰਿਆਂ ਨੇ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਖੋਹਿਆ ਪੈਸਿਆਂ ਵਾਲਾ ਬੈਗ
ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਅਤੇ ਸੁਖਾਲਾ ਮਾਹੌਲ ਹੀ ਉਦਯੋਗ ਲਗਾਉਣ ਵਾਲੀਆਂ ਨੂੰ ਪ੍ਰੇਰਿਤ ਕਰਦਾ ਹੈ, ਜਦੋਂਕਿ ਸੂਬੇ ਦੇ ਮੌਜੂਦਾ ਹਾਲਾਤਾਂ ਦੌਰਾਨ ਸਰਕਾਰ ਇਨ੍ਹਾਂ ਵਿੱਚੋਂ ਕਿਤੇ ਵੀ ਸਹੀ ਨਜ਼ਰ ਨਹੀਂ ਆ ਰਹੀ। ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਬਦਲਾਵ ਦਾ ਨਾਰਾ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਮੁੱਖੀ ਅਰਵਿੰਦ ਕੇਜਰੀਵਾਲ ਕਰਜਈ ਹੋ ਰਹੇ ਪੰਜਾਬ ਦੇ ਮਾਲੀਏ ਨੂੰ ਪੰਜਾਬ ਦੀ ਬਿਹਤਰੀ ਦੀ ਬਜਾਏ ਆਪਣੀ ਰਾਜਨੀਤੀਕ ਸਾਖ ਨੂੰ ਚਮਕਾਉਣ ਵਿਚ ਖਰਚ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਕੇਜਰੀਵਾਲ ਨਾਲ ਪੂਰੇ ਭਾਰਤ ਦੇ ਦੌਰੇ ਕਰਨ ਦੀ ਬਜਾਏ ਕਾਨੂੰਨ-ਵਿਵਸਥਾ ਨੂੰ ਸੁਧਾਰਨ ਅਤੇ ਉਦਯੋਗ ਦੀਆਂ ਚਿੰਤਾਵਾਂ ਨੂੰ ਦੂਰ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।