ਨਵੀਂ ਦਿੱਲੀ: ਅਗਾਮੀ ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ‘ਆਪ’ ਪਾਰਟੀ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉਚ ਪੱਧਰੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿਚ ਸੀ.ਐਮ ਮਾਨ ਵੀ ਮੌਜੂਦ ਹਨ। ਇਸ ਤੋਂ ਇਲਾਵਾ ਪੰਜਾਬ ‘ਆਪ’ ਦੀ ਸੀਨੀਅਰ ਲੀਡਰਸ਼ਿਪ ਸੰਦੀਪ ਪਾਠਕ ਵੀ ਇਸ ਬੈਠਕ ‘ਚ ਮੌਜੂਦ ਹਨ। ਸੀ.ਐਮ ਮਾਨ ਵੱਲੋਂ ਇਹ ਪਹਿਲਾ ਹੀ ਕਿਹਾ ਜਾ ਚੁੱਕਾ ਹੈ ਕਿ ‘ਆਪ’ ਪੰਜਾਬ ਦੇ 13 ਸੀਟਾਂ ਤੇ ਇਕਲੀਆਂ ਹੀ ਚੋਣ ਲਵੇਗੀ ਤੇ 13-0 ਤੋਂ ਜਿੱਤੇਗੀ। ਇਸ ਮੀਟਿੰਗ ਵਿਚ MP ਸੀਟਾਂ ਨੂੰ ਲੈ ਕੇ ਵਿਚਾਰ ਵਿਟਾਂਦਰਾਂ ਕੀਤਾ ਜਾ ਰਿਹਾ।
ਲੁਟੇਰਿਆ ਵੱਲੋਂ ਪਰਸ ਖੋਹੇ ਜਾਣ ਤੋਂ ਬਾਅਦ ਬੇਹੋਸ਼ ਹੋਈ ਔਰਤ
ਜਲੰਧਰ ਤੋਂ ‘ਆਪ’ MP ਸ਼ੁਸ਼ੀਲ ਕੁਮਾਰ ਰਿੰਕੂ ਦੀ ਸੀਟ ਲਗਭਗ ਪੱਕੀ ਮੰਨੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਦੀ ਸੀਟ ਪੱਕੀ ਮੰਨੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਜੱਗ੍ਹਾਂ ਤੋਂ ਨਵੇਂ ਚਹਿਰੀਆਂ ਨੂੰ ਮੌਕਾ ਦੇਣ ਲਈ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਅਤੇ INDIA ਗੱਠਜੋੜ ਵੱਲੋਂ ਪਹਿਲਾ ਹੀ ਕਿਹਾ ਜਾ ਚੁੱਕਾ ਹੈ ਕਿ ਪੰਜਾਬ ‘ਚ ਕਾਂਗਰਸ ਇਕਲਿਆਾ ਹੀ ਚੋਣ ਲੜੇਗੀ।
Share the post "‘ਆਪ’ ਦੀ ਦਿੱਲੀ ‘ਚ ਉਚ ਪੱਧਰੀ ਮੀਟਿੰਗ, ਪੰਜਾਬ ਲੋਕਸਭਾਂ ਚੋਣਾਂ ਤੇ ਹੋ ਰਹੀ ਚਰਚਾ"