ਲੁਟੇਰਿਆ ਵੱਲੋਂ ਪਰਸ ਖੋਹੇ ਜਾਣ ਤੋਂ ਬਾਅਦ ਬੇਹੋਸ਼ ਹੋਈ ਔਰਤ

Date:

spot_img

ਅਬੋਹਰ, 19 ਜਨਵਰੀ: ਇਲਾਕੇ ਦੇ ਵਿੱਚ ਪੁਲਿਸ ਦੀ ਸਖਤੀ ਦੇ ਬਾਵਜੂਦ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹਨ। ਇਸੇ ਤਰ੍ਹਾਂ ਬੀਤੇ ਕੱਲ ਇੱਥੇ ਵਾਪਰੀ ਇੱਕ ਘਟਨਾ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਇੱਕ ਔਰਤ ਕੋਲੋਂ ਪਰਸ ਖੋਹ ਕੇ ਲੈ ਗਏ। ਇਸ ਪਰਸ ਦੇ ਵਿੱਚ 5000 ਰੁਪਇਆ ਦੱਸਿਆ ਜਾ ਰਿਹਾ ਸੀ। ਘਟਨਾ ਤੋਂ ਬਾਅਦ ਔਰਤ ਲੁਟੇਰਿਆ ਮਗਰ ਭੱਜਦੀ ਬੇਹੋਸ਼ ਹੋ ਗਈ।

ਪੰਜਾਬ ‘ਚ ਅੱਧੀ ਰਾਤ ਨੂੰ ਮੁੜ ਹੋਇਆ ਲੁਟੇਰਿਆਂ ਤੇ ਪੁਲਿਸ ਦੇ ਵਿੱਚ ਮੁਕ਼ਾਬਲਾ

ਜਿਸ ਤੋਂ ਤੁਰੰਤ ਬਾਅਦ ਉਸ ਨੂੰ ਇੱਥੇ ਮੌਜੂਦ ਆਸ ਪਾਸ ਲੋਕਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਔਰਤ ਦੇ ਪਰਿਵਾਰ ਵਾਲੇ ਹਸਪਤਾਲ ਪੁੱਜੇ। ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੂਚਨਾ ਮੁਤਾਬਿਕ ਬੀਤੇ ਕੱਲ ਇਹ ਔਰਤ ਆਪਣੇ ਘਰ ਤੋਂ ਬਾਜ਼ਾਰ ਵੱਲ ਜਾ ਰਹੀ ਸੀ।

ਬਠਿੰਡਾ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਚਲਾਇਆ ਸਰਚ ਅਪਰੇਸ਼ਨ

ਇਸ ਦੌਰਾਨ ਨਹਿਰੂ ਪਾਰਕ ਕੋਲ ਮੋਟਰਸਾਈਕਲ ‘ਤੇ ਮੂੰਹ ਉਪਰ ਮਾਸਕ ਚੜਾਈ ਦੋ ਨੌਜਵਾਨ ਆਏ, ਜਿਹੜੇ ਇਸ ਔਰਤ ਦੇ ਹੱਥ ਵਿੱਚ ਫੜੇ ਲਿਫਾਫੇ, ਜਿਸਦੇ ਵਿੱਚ ਪਰਸ ਵੀ ਸੀ,  ਨੂੰ ਖੋਹ ਕੇ ਭੱਜ ਗਏ। ਇਸ ਮੌਕੇ ਔਰਤ ਵੱਲੋਂ ਕਾਫੀ ਰੌਲਾ ਪਾਇਆ ਗਿਆ ਪ੍ਰੰਤੂ ਅਚਾਨਕ ਵਾਪਰੀ ਇਸ ਘਟਨਾ ਕਾਰਨ ਉਹ ਘਬਰਾ ਕੇ ਬੇਹੋਸ਼ ਹੋ ਕੇ ਡਿੱਗ ਪਈ। ਇਸ ਘਟਨਾ ਦੀ ਇਲਾਕੇ ਵਿੱਚ ਕਾਫੀ ਚਰਚਾ ਪਾਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲ ਗਈ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਸ਼ਾਰਟ ਸਰਕਟ ਕਾਰਨ ਘਰ ਵਿੱਚ ਲੱਗੀ ਅੱ+ਗ

Jalandhar News:ਜਿਲਾ ਜਲੰਧਰ ਦੇ ਨਿਊ ਰਸੀਲਾ ਨਗਰ ਵਿੱਚ ਸ਼ਾਰਟ...

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...