ਮੰਗਾਂ ਦਾ ਹੱਲ ਹੋਣ ਤੇ 13 ਫਰਵਰੀ ਨੂੰ ਰੋਸ ਧਰਨਾ ਦਿੱਤਾ ਜਾਵੇਗਾ
ਬਠਿੰਡਾ, 24 ਜਨਵਰੀ: ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਸਹਿਣਾ’ ਅਤੇ ਬਠਿੰਡਾ ਦੇ ਫੀਲਡ ਕਾਮਿਆਂ ਵੱਲੋਂ ਕਾਰਜਕਾਰੀ ਇੰਜੀਨੀਅਰ ਬਠਿੰਡਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਬਠਿੰਡਾ ਦੇ ਦਫਤਰ ਅੱਗੇ ਬਰਾਂਚ ਪ੍ਰਧਾਨ ਦਰਸ਼ਨ ਸਿੰਘ ਜੈਮਲਵਾਲਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ। ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸਾਥੀ ਕਿਸ਼ੋਰ ਚੰਦ ਗਾਜ,ਜਿਲਾ ਜਨਰਲ ਸਕੱਤਰ ਸਾਥੀ ਬਲਰਾਜ ਮੌੜ,ਸੁਖਮੰਦਰ ਸਿੰਘ ਧਾਲੀਵਾਲ, ਸੁਖਚੈਨ ਸਿੰਘ,ਲ਼ਖਵੀਰ ਭਾਗੀਵਾਂਦਰ,ਨਾਇਬ ਸਿੰਘ ਸਹਿਣਾ,
ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕੱਟੇ ਹੋਏ ਪੌਣੇ 11 ਲੱਖ ਰਾਸ਼ਨ ਕਾਰਡ ਬਹਾਲ ਕਰਨ ਦਾ ਐਲਾਨ
ਹੰਸਰਾਜ ਬੀਜਵਾ ਜੱਗਾ ਸਿੰਘ ਦੱਦਾਹੂਰ, ਜੀਤ ਰਾਮ ਦੋਦੜਾ, ਦਰਸ਼ਨ ਸ਼ਰਮਾ, ਪੂਰਨ ਸਿੰਘ ਆਦਿ ਨੇ ਮੰਗ ਕੀਤੀ ਕਿ ਵਿਭਾਗ ਵਿੱਚ ਕੰਮ ਕਰਦੇ ਸ੍ਰੀ ਸਰੋਜ ਕੁਮਾਰੀ ਅਤੇ ਰਾਧਾਵੰਤੀ ਸੇਵਾਦਾਰ ਦੀਆਂ ਨਜਾਇਜ਼ ਕੀਤੀਆਂ ਬਦਲੀਆਂ ਰੱਦ ਕੀਤੀਆਂ ਜਾਣ, ਸਹਿਣਾ ਨਹਿਰੀ ਰੈਸਟ ਹਾਊਸ ਵਿੱਚ ਜਮੀਨ ਦੀ ਮਿਣਤੀ ਕਰਵਾ ਕੇ ਵਾਧੂ ਜਮੀਨ ਤੇ ਜੋ ਕਬਜ਼ਾ ਕੀਤਾ ਹੈ, ਉਹਨਾਂ ਦੀ ਰਿਕਵਰੀ ਕੀਤੀ ਜਾਵੇ, ਨਹਿਰ ਦੇ ਟੱਲੇਵਾਲ ਹੈਡ ਅਤੇ ਭਦੌੜ ਰਜਵਾਹੇ ਦੇ ਗੇਟ ਅਤੇ ਢਿਪਾਲੀ ਰਜਵਾਹੇ ਦੇ ਗੇਟ ਪਿਛਲੇ ਕਈ ਸਾਲਾਂ ਤੋਂ ਖਰਾਬ ਹਨ ਉਹ ਠੀਕ ਨਹੀਂ ਕਰਵਾਏ ਗਏ
ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਲਹਿਰਾਉਣਗੇ ਕੌਮੀ ਤਿੰਰਗਾ:ਡਿਪਟੀ ਕਮਿਸ਼ਨਰ
ਉਹਨਾਂ ਨੂੰ ਠੀਕ ਕਰਵਾਇਆ ਜਾਵੇ, ਬੇਲਦਾਰਾਂ ਤੋਂ ਟੇਲਾਂ ਦਾ ਕੰਮ ਆਨਲਾਈਨ ਕਰਾਉਣਾ ਬੰਦ ਕੀਤਾ ਜਾਵੇ,ਖਾਲੀ ਪੋਸਟਾਂ ਪੂਰੀਆਂ ਕੀਤੀਆਂ ਜਾਣ, ਜਥੇਬੰਦੀ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜਨੀਅਰ ਜਲ ਸਰੋਤ ਦੇ ਧਿਆਨ ਵਿੱਚ ਕਾਫੀ ਵਾਰ ਲਿਆਦਾ ਜਾ ਚੁੱਕਾ ਹੈ ਪਰ ਇਹਨਾਂ ਮਸਲਿਆਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਜਥੇਬੰਦੀ ਨੂੰ ਮਜਬੂਰਨ ਦਫਤਰ ਅੱਗੇ ਰੋਸ ਪ੍ਰਗਟ ਕਰਨਾ ਪਿਆ। ਮੁਲਾਜਮ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਇਹਨਾਂ ਮੰਗਾਂ ਨੂੰ 12 ਫਰਵਰੀ ਤੱਕ ਪੂਰਾ ਨਾ ਕੀਤਾ ਗਿਆ ਤਾਂ 13 ਫਰਵਰੀ ਨੂੰ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਬਠਿੰਡਾ ਦੇ ਦਫਤਰ ਅੱਗੇ ਫਿਰ ਰੋਸ ਧਰਨਾ ਦਿੱਤਾ ਜਾਵੇਗਾ।
Share the post "ਫੀਲਡ ਕਾਮਿਆਂ ਨੇ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਅੱਗੇ ਕੀਤੀ ਰੋਸ ਰੈਲੀ"