Sunday, April 19, 2026
spot_img
spot_img

ਦਸਮੇਸ਼ ਸਕੂਲ ਦੇ ਐਮ.ਡੀ ਰਵਿੰਦਰ ਸਿੰਘ ਮਾਨ ਦੇ ਮਾਤਾ ਜੰਗੀਰ ਕੌਰ ਨੂੰ ਸੈਕੜੇ ਲੋਕਾਂ ਨੇ ਭੇਂਟ ਕੀਤੀਆਂ ਸ਼ਰਧਾਂਜਲੀਆਂ

Date:

spot_img

ਬਠਿੰਡਾ, 24 ਜਨਵਰੀ: ਸ਼ਹਿਰ ਦੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਐਮਡੀ ਡਾਕਟਰ ਰਵਿੰਦਰ ਮਾਨ ਦੇ ਮਾਤਾ ਜੰਗੀਰ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਸਥਾਨਕ ਗੁਰਦੁਆਰਾ ਸਿਵਲ ਸਟੇਸ਼ਨ ਗੁਰੂ ਨਾਨਕ ਵਿਖੇ ਹੋਇਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਾਤਾ ਪਿਤਾ ਦੇ ਪਾਲਣ ਪੋਸ਼ਣ ਦਾ ਅਸਰ ਬੱਚਿਆਂ ਉੱਪਰ ਹੁੰਦਾ ਹੈ, ਜਿਸ ਤਰ੍ਹਾਂ ਮਾਤਾ ਜਗੀਰ ਕੌਰ ਨੇ ਡਾਕਟਰ ਰਵਿੰਦਰ ਸਿੰਘ ਗਿੱਲ ਦਾ ਪਾਲਨ ਪੋਸ਼ਣ ਕੀਤਾ ਹੈ ਉਸ ਤੋਂ ਮਾਤਾ ਜੀ ਦੀ ਉੱਚੀ ਸੁੱਚੀ ਸੋਚ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਜੰਗੀਰ ਕੌਰ ਦੀ ਅਗਵਾਈ ਹੇਠ ਡਾ. ਰਵਿੰਦਰ ਮਾਨ ਨੇ ਸਿੱਖਿਆ ਦੇ ਖੇਤਰ ਵਿਚ ਨਾਮ ਕਮਾਇਆ ਹੈ। ਰਾਸਾ ਦੇ ਆਗੂ ਹਰਦੀਪ ਸਿੰਘ ਜਟਾਣਾ ਨੇ ਕਿਹਾ ਕਿ ਅੱਜ ਦਾ ਇਕੱਠ ਮਾਤਾ ਜੰਗੀਰ ਕੌਰ ਦੀ ਚੰਗੀ ਸ਼ਖਸ਼ੀਅਤ ਅਤੇ ਦੂਰਅੰਦੇਸ਼ੀ ਸੋਚ ਦੀ ਗਵਾਹੀ ਭਰਦਾ ਹੈ।

ਫੀਲਡ ਕਾਮਿਆਂ ਨੇ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਅੱਗੇ ਕੀਤੀ ਰੋਸ ਰੈਲੀ

ਸ਼ਰਧਾਂਜਲੀ ਸਮਾਗਮ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਭਾਜਪਾ ਆਗੂ ਵਰਿੰਦਰ ਸ਼ਰਮਾ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ, ਕਾਂਗਰਸੀ ਆਗੂ ਦਰਸ਼ਨ ਸਿੰਘ ਜੀਦਾ, ਜਥੇਦਾਰ ਤੋਗਾ ਸਿੰਘ ਗੁਰੂ ਕਾਸ਼ੀ ਪਬਲਿਕ ਸਕੂਲ ਬਠਿੰਡਾ, ਸਾਬਕਾ ਮੰਤਰੀ ਚਰੰਜੀ ਲਾਲ ਗਰਗ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੀਏ ਭੁਪਿੰਦਰ ਸਿੰਘ, ਨਵਜੀਤ ਸਿੰਘ ਕੰਦੂ ਖੇੜਾ, ਕੁਲਵੰਤ ਸਿੰਘ ਕੋਟਈਸੇ ਖਾਂ, ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਿਤ ਗੁਪਤਾ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ, ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸਕੱਤਰ ਸਿੰਘ ਤਰਨਤਾਰਨ, ਮਹਿੰਦਰ ਪਾਲ ਡਿਪਟੀ ਡੀਈਓ,

ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕੱਟੇ ਹੋਏ ਪੌਣੇ 11 ਲੱਖ ਰਾਸ਼ਨ ਕਾਰਡ ਬਹਾਲ ਕਰਨ ਦਾ ਐਲਾਨ

ਕੌਂਸਲਰ ਰਾਜੂ ਸਰਾਂ, ਕੌਂਸਲਰ ਰਜਿੰਦਰ ਸਿੰਘ, ਕੌਂਸਲਰ ਕਮਲਜੀਤ ਸਿੰਘ ਭੰਗੂ, ਗੀਤਕਾਰ ਮਨਪ੍ਰੀਤ ਟਵਾਣਾ, ਕਾਂਗਰਸੀ ਆਗੂ ਅਵਤਾਰ ਸਿੰਘ ਬਰਾੜ ਗੋਨਿਆਣਾ, ਮਹਾਂਵੀਰ ਸਿੰਘ ਡੀਪੂ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ, ਅੰਮ੍ਰਿਤ ਲਾਲ ਅਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ, ਉੱਘੇ ਟਰਾਂਸਪੋਰਟਰ ਪ੍ਰਿਥੀਪਾਲ ਸਿੰਘ ਜਲਾਲ, ਸੇਵਾ ਮੁਕਤ ਡੀਐਸਪੀ ਰਣਜੀਤ ਸਿੰਘ, ਰਾਜਨ ਅਮਰਦੀਪ ਸਿੰਘ ਆਮ ਆਦਮੀ ਪਾਰਟੀ, ਸੁਰਿੰਦਰ ਪ੍ਰੀਤ ਸਿੰਘ ਘਣੀਆਂ ਸਹਿਤ ਸਿਰਜਨਾ ਮੰਚ, ਸ਼ਾਮ ਲਾਲ ਅਬੋਹਰ, ਮਹਿੰਦਰ ਭੋਲਾ, ਪੇਕੀਐਸ ਸਕੂਲ ਬੱਲੂਆਣਾ, ਚਰਨਜੀਤ ਸ਼ਰਮਾ ਬਾਲਿਆਂਵਾਲੀ, ਹਰਦੀਪ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ, ਹਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਰਾਸ਼ਾ ਪੰਜਾਬ, ਪ੍ਰੋਫੈਸਰ ਗੁਰਜੀਤ ਸਿੰਘ ਮਾਨ, ਬਲਜੀਤ ਸਿੰਘ ਸੇਵਾ ਮੁਕਤ ਡੀਐਸਪੀ, ਕੁਲਵੰਤ ਸਿੰਘ ਮਲੂਕਾ ਕਲੇਰ ਸਕੁਲ, ਸੁਖਜਿੰਦਰ ਸਿੰਘ ਬਿੱਟਾ ਸਕੱਤਰ ਰਾਸ਼ਾ, ਰਮਨਪ੍ਰੀਤ ਸਿੰਘ ਗਿੱਲ ਜ਼ਿਲਾ ਪ੍ਰਧਾਨ ਰਾਸ਼ਾ ਤਰਨਤਾਰਨ, ਕਮਲਜੀਤ ਸਿੰਘ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ, ਹਰਜਿੰਦਰ ਸਿੰਘ ਸਿੱਧੂ ਪੀਆਰਓ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਤੇਜਿੰਦਰ ਸਿੰਘ ਭੁੱਲਰ ਪੀਆਰਓ ਮਿੱਤਲ ਗਰੁੱਪ ਨੇ ਮਾਤਾ ਜੰਗੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਅਕਾਲੀ ਦਲ 27 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੈਮੀਨਾਰ ਕਰਵਾਏਗਾ: ਪ੍ਰੋ ਚੰਦੂਮਾਜ਼ਰਾ

ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਤਾ ਜੰਗੀਰ ਕੌਰ ਦੇ ਸ਼ਰਧਾਂਜਲੀ ਸਮਾਗਮ ਵਿਚ ਸੋਕ ਸੰਦੇਸ਼ ਭੇਜਿਆ। ਇਸ ਤਰ੍ਹਾਂ ਹੀ ਸ੍ਰੋਮਣੀ ਅਕਾਲੀ ਦਲ ਮੁਲਾਜ਼ਮ ਵਿੰਗ, ਸਰਬ ਕਲਿਆਣ ਬ੍ਰਾਹਮਣ ਸੰਮਤੀ ਬਠਿੰਡਾ, ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਦਸ਼ਮੇਸ਼ ਗਰੁਪ ਆਫ ਇੰਸਟੀਟਿਊਟ ਪਿੰਡ ਭਾਣਾ, ਪੰਜਾਬ ਸਕੂਲ ਸਿੱਖਿਆ ਬੋਰਡ, ਗੁਰੂ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਮਾਡਲ ਸਕੂਲ ਮਹਾਲੀ ਸਮੇਤ ਵੱਖ-ਵੱਖ ਸੰਸਥਾਵਾਂ ਨੇ ਮਾਤਾ ਜੰਗੀਰ ਕੌਰ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ੋਕ ਮਤੇ ਭੇਜੇ। ਅੰਤ ਵਿਚ ਡਾ. ਰਵਿੰਦਰ ਸਿੰਘ ਮਾਨ ਨੇ ਸ਼ਰਧਾਂਜਲੀ ਸਮਾਗਮ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਇਟਲੀ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖਾਂ ਦੇ ਕਤਲ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

👉ਵਿਦੇਸ਼ਾਂ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਵੱਡੀ ਚਿੰਤਾ ਵਾਲੀਆਂ...

Punjab ‘ਚ ਲਾਗੂ ਹੋਇਆ ਬੇਅਦਬੀ ਕਾਨੂੰਨ; ਰਾਜਪਾਲ ਨੇ ਦਿੱਤੀ ਮੰਨਜੂਰੀ

👉ਪੰਜਾਬ ਸਰਕਾਰ ਨੇ 13 ਅਪ੍ਰੈਲ ਨੂੰ ਵਿਸ਼ੇਸ ਸੈਸ਼ਨ 'ਚ...

Dhuri News; ਮੰਦਭਾਗੀ ਖ਼ਬਰ, ਟਰੈਕਟਰ ਤੋਂ ਡਿੱਗਣ ਕਾਰਨ 15 ਸਾਲਾਂ ਲੜਕੇ ਦੀ ਹੋਈ ਮੌ/ਤ

Dhuri News: Dhuri (ਧੂਰੀ) ਦੇ ਪਿੰਡ ਮੂਲੋਵਾਲ ਵਿਖੇ ਇੱਕ...