ਬਠਿੰਡਾ, 25 ਜਨਵਰੀ: ਅਕਸਰ ਹੀ ਤੁਸੀਂ ਪੰਜਾਬ ਪੁਲਿਸ ਨੂੰ ਮੁਰਗੇ ਖਾਂਦੇ ਜਰੂਰ ਦੇਖਿਆ ਹੋਣਾ ਪ੍ਰੰਤੂ ਬਠਿੰਡਾ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਕਿ ਹੁਣ ਪੁਲਿਸ ਨੂੰ ਇੱਕ ਮੁਰਗੇ ਦੀ ਸੇਵਾ ਕਰਨੀ ਪੈ ਰਹੀ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿਉਂਕਿ ਇੱਕ ਕੇਸ ਦੇ ਵਿੱਚ ਇਹ ਮੁਰਗਾ ਹੁਣ ਕੇਸ ਪ੍ਰੋਪਰਟੀ ਬਣ ਗਿਆ ਹੈ। ਜਿਸ ਦੀ ਕੇਸ ਚਲਦੇ ਹੋਣ ਤੱਕ ਕਾਨੂੰਨੀ ਤੌਰ ‘ਤੇ ਦੇਖ-ਭਾਲ ਕਰਨੀ ਬਹੁਤ ਜਰੂਰੀ ਹੈ। ਇਹ ਮਾਮਲਾ ਹੈ ਬਠਿੰਡੇ ਦੀ ਥਾਣਾ ਸਦਰ ਦੀ ਪੁਲਿਸ ਅਧੀਨ ਆਉਂਦੇ ਬੱਲੂਆਣਾ ਚੌਂਕੀ ਦਾ। ਇਸ ਚੌਂਕੀ ਦੀ ਪੁਲਿਸ ਨੇ ਦੋ ਦਿਨ ਪਹਿਲਾਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਬੱਲੂਆਣਾ ਵਿੱਚ ਹੀ ਛਾਪੇਮਾਰੀ ਕੀਤੀ ਸੀ।
ਘਟੇਗੀ ਟ੍ਰੈਫਿਕ ਸਮੱਸਿਆ: ਬਠਿੰਡਾ ਦੀ ਭਾਗੂ ਰੋਡ ਹੋਵੇਗੀ 60 ਫੁੱਟ ਚੋੜੀ!
ਜਿੱਥੇ ਕੁਝ ਲੋਕ ਗੈਰ-ਕਾਨੂੰਨੀ ਤੌਰ ‘ਤੇ ਕੁੱਕੜਾਂ ਦੀ ਲੜਾਈ ਦੇ ਮੈਚ ਕਰਵਾ ਰਹੇ ਸਨ। ਇਸ ਦੌਰਾਨ ਮੌਕੇ ‘ਤੇ ਇਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ ਜਦੋਂ ਕਿ ਕੁਝ ਆਪਣੇ ਮੁਰਗੇ ਲੈ ਕੇ ਫਰਾਰ ਹੋਣ ਵਿੱਚ ਸਫਲ ਰਹੇ ਸਨ। ਪ੍ਰੰਤੂ ਇਸ ਮੈਚ ਦਾ ਜੇਤੂ ਇੱਕ ਮੁਰਗਾ ਜੋ ਕਿ ਜਖਮੀ ਹਾਲਤ ਵਿੱਚ ਸੀ, ਵੀ ਪੁਲਿਸ ਦੇ ਹੱਥ ਲੱਗਿਆ ਸੀ। ਇਸ ਸਬੰਧ ਵਿੱਚ ਪੁਲਿਸ ਨੇ The Prevention Curtly to Animals Act ਦੇ Sec. 11 ਤਹਿਤ ਰਾਜਵਿੰਦਰ ਸਿੰਘ, ਜਗਸੀਰ ਸਿੰਘ ਅਤੇ ਗੁਰਜੀਤ ਸਿੰਘ ਵਿਰੁੱਧ ਪਰਚਾ ਦਰਜ ਕਰ ਲਿਆ ਸੀ। ਇਸ ਮੌਕੇ ਰਾਜਵਿੰਦਰ ਸਿੰਘ ਨੂੰ ਗ੍ਰਫਤਾਰ ਵੀ ਕਰ ਲਿਆ ਸੀ ਪ੍ਰੰਤੂ ਇਹ ਮੁਕੱਦਮਾ ਗੈਰ ਜਮਾਨਤੀ ਧਰਾਵਾਂ ਵਾਲਾ ਹੋਣ ਕਾਰਨ ਉਸ ਨੂੰ ਬਰਜਮਾਨਤ ਰਿਹਾ ਕਰ ਦਿੱਤਾ ਸੀ।
ਮਾਮਲਾ ਅਯੋਗ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦਾ: ਆਦੇਸ਼ ਮੈਡੀਕਲ ਕਾਲਜ ਦੇ ਐਮਡੀ ਦੀ ਜ਼ਮਾਨਤ ਰੱਦ
ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਮੌਕੇ ਜੇਤੂ ਮੁਰਗਿਆਂ ਦੇ ਮਾਲਕਾਂ ਨੂੰ ਦੇਣ ਲਈ ਰੱਖੀਆਂ ਹੋਈਆਂ 11 ਟਰਾਫੀਆਂ ਵੀ ਬਰਾਮਦ ਹੋਈਆਂ ਸਨ। ਇਸ ਕੇਸ ਦਾ ਮੁੱਖ ਧੁਰਾ ਮੁਰਗਾ ਜੋ ਕਿ ਪੁਲਿਸ ਨੇ ਮੌਕੇ ਤੋਂ ਬਰਾਮਦ ਹੋਇਆ ਦਿਖਾਇਆ ਹੈ, ਹੁਣ ਇਸ ਕੇਸ ਦੀ ਜਿੰਦਜਾਨ ਬਣ ਗਿਆ ਹੈ, ਕਿਉਂਕਿ ਪੁਲਿਸ ਨੂੰ ਗਵਾਹੀਆਂ ਦੇ ਵਿੱਚ ਇਹ ਮੁਰਗਾ ਅਦਾਲਤ ਵਿੱਚ ਪੇਸ਼ ਕਰਨਾ ਹੋਵੇਗਾ। ਜਿਸਦੇ ਚਲਦੇ ਉਸ ਦੀ ਸਾਂਭ ਸੰਭਾਲ ਵੀ ਬਹੁਤ ਜਰੂਰੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿਉਂਕਿ ਮੁਰਗੇ ਨੂੰ ਥਾਣੇ ਵਿੱਚ ਰੱਖਣਾ ਸੰਭਵ ਨਹੀਂ ਸੀ, ਜਿਸਦੇ ਚਲਦੇ ਉਸਨੂੰ ਕਿਸੇ ਕੇਅਰਟੇਕਰ ਕੋਲ ਸੌਂਪ ਦਿੱਤਾ ਹੈ ਅਤੇ ਇਸ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਅਹਿਮ ਕਮੇਟੀ ਦਾ ਐਲਾਨ
ਉਧਰ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਬਠਿੰਡਾ ਦੇ ਪ੍ਰਸਿੱਧ ਫੌਜਦਾਰੀ ਵਕੀਲ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਾਨੂੰਨਨ ਇਹ ਮੁਰਗਾ ਹੁਣ ਮਾਲਕ ਦੁਆਰਾ ਅਦਾਲਤ ਦੇ ਵਿੱਚੋਂ ਸਪੁਰਦਾਰੀ ਦੇ ਰਾਹੀਂ ਹੀ ਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਇਸ ਨੂੰ ਹੁਣ ਜਦ ਅਦਾਲਤ ਚਾਹੇ, ਹਰ ਪੇਸ਼ੀ ‘ਤੇ ਪੇਸ਼ ਕਰਨਾ ਜਰੂਰੀ ਹੋਵੇਗਾ ਕਿਉਂਕਿ ਇਸ ਕੇਸ ਦਾ ਮੁੱਖ ਧੁਰਾ ਹੀ ਇਹ ਮੁਰਗਾ ਹੈ ਅਤੇ ਗਵਾਹਾਂ ਨੂੰ ਇਸਦੀ ਸ਼ਨਾਖਤ ਕਰਨੀ ਪੈਣੀ ਹੈ। ਬਹਰਹਾਲ ਇਸ ਕੇਸ ਦਾ ਭਵਿੱਖ ਕੁਝ ਵੀ ਹੋਵੇ, ਇਸ ਘਟਨਾ ਦੀ ਪੂਰੇ ਇਲਾਕੇ ਦੇ ਵਿੱਚ ਚਰਚਾ ਬਣੀ ਹੋਈ ਹੈ।