ਸਾਹਿਲ ਖਿੱਪਲ ਨੂੰ ‘ਬਹਾਦਰੀ ਅਵਾਰਡ ’ ਨਾਲ ਸਨਮਾਨਿਤ ਕਰਨ ਦੀ ਮੰਗ
ਬਠਿੰਡਾ, 25 ਜਨਵਰੀ: ਪੰਜਾਬ ਸਵਰਨਕਾਰ ਸੰਘ ਵਲੋਂ ਸਥਾਨਕ ਮੁੱਖ ਦਫ਼ਤਰ ਸਿਰਕੀ ਬਜਾਰ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਪਿਛਲੇ ਦਿਨੀਂ ਸੰਗਰੂਰ ਵਿਖੇ 2 ਕਰੋੜ ਦੇ ਕਰੀਬ ਸੋਨੇ ਦੀ ਲੁੱਟ ਕਰਨ ਵਾਲਿਆਂ ਨੂੰ ਪੁਲਿਸ ਕੋਲ ਫ਼ੜਾਉਣ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਸੰਘ ਦੇ ਨੌਜਵਾਨ ਮਂੈਬਰ ਸਾਹਿਲ ਖਿੱਪਲ ਦਾ ਵਿਸੇਸ ਸਨਮਾਨ ਕੀਤਾ ਗਿਆ ਅਤੇ ਉਸਨੂੰ ਸੰਘ ਦਾ ਬਠਿੰਡਾ ਸ਼ਹਿਰੀ ਦਾ ਉਪ ਪ੍ਰਧਾਨ ਵੀ ਬਣਾਇਆ ਗਿਆ। ਇਸ ਦੌਰਾਨ ਇਸ ਨੌਜਵਾਨ ਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਕਰਤਾਰ ਸਿੰਘ ਜੋੜਾ ਤਂੋ ਇਲਾਵਾ ਰਜਿੰਦਰ ਸਿੰਘ ਖੁਰਮੀ, ਮਨਮੋਹਨ ਸਿੰਘ ਕੁੱਕੂ, ਕੁਲਤਾਰ ਸਿੰਘ, ਰਣਜੀਤ ਸਿੰਘ ਆਦਿ ਨੇ ਕਿਹਾ ਕਿ ਲੁਟੇਰਿਆਂ ਨੂੰ ਪਕੜਨ ਵਿੱਚ ਅਤੇ ਬਰਾਮਦਗੀ ਕਰਨ ਵਿੱਚ ਪੁਲਿਸ ਨੂੰ ਦਿੱਤਾ ਗਿਆ ਸਹਿਯੋਗ ਕਾਬਿਲ-ਏ-ਤਾਰੀਫ ਅਤੇ ਬਹਾਦਰੀ ਦੀ ਮਸਾਲ ਹੈ। ਜਿਸਦੇ ਚੱਲਦੇ ਇਸਨੂੰ 26 ਜਨਵਰੀ ਨੂੰ ਸਨਮਾਨਿਤ ਕਰਨ ਦੀ ਵੀ ਮੰਗ ਕੀਤੀ ਹੈ।
ਘਟੇਗੀ ਟ੍ਰੈਫਿਕ ਸਮੱਸਿਆ: ਬਠਿੰਡਾ ਦੀ ਭਾਗੂ ਰੋਡ ਹੋਵੇਗੀ 60 ਫੁੱਟ ਚੋੜੀ!
ਇਸ ਮੌਕੇ ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੋਨਾ/ ਚਾਂਦੀ/ ਡੈਮੰਡ ਜਵੈਲਰੀ ਦੀਆਂ ਦੁਕਾਨਾਂ ’ਤੇ ਹੋ ਰਹੀਆਂ ਚੋਰੀਆਂ, ਲੁੱਟਾਂ ਅਤੇ ਡਕੈਤੀਆਂ ਦੀਆਂ ਘਟਨਾਵਾਂ ’ਤੇ ਚਰਚਾ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਨੂੂੰ ਇਸ ਤਰਫ਼ ਵਿਸੇਸ ਧਿਆਨ ਦੇਣ ਦੀ ਅਪੀਲ ਕੀਤੀ ਗਈ। ਮੀਟਿੰਗ ਵਿਚ ਰੇਸ਼ਮ ਸਿੰਘ ਨੰਬਰਦਾਰ ਨੂੰ ਉਪ ਪ੍ਰਧਾਨ, ਹਰਸ਼ ਭੋਲਾ ਨੂੰ ਸਿਟੀ ਜਰਨਲ ਸੈਕਟਰੀ, ਗਗਨਦੀਪ ਨੂੰ ਸਿਟੀ ਕੈਸ਼ੀਅਰ, ਸੁਖਮਿੰਦਰ ਸਿੰਘ ਜੌੜਾ ਗੋਨਿਆਣਾ ਮੰਡੀ ਨੂੰ ਜਿਲ੍ਹਾ ਵਾਈਸ ਪ੍ਰੈਜੀਡੈਂਟ, ਗੁਰਦੀਪ ਸਿੰਘ ਜੌੜਾ ਮੌੜ ਮੰਡੀ ਨੂੰ ਜਿਲ੍ਹਾ ਵਾਈਸ ਪ੍ਰੈਜੀਡੈਂਟ, ਪ੍ਰਿਥਵੀ ਰਾਜ ਸੋਨੀ ਨੂੰ ਸਿਟੀ ਵਾਈਸ ਪ੍ਰੈਜੀਡੈਂਟ, ਸ੍ਰੀ ਤ੍ਰਿਲੋਕ ਸਿੰਘ ਖੁਰਮੀ-ਬਠਿੰਡਾ ਦਿਹਾਤੀ ਪ੍ਰਧਾਨ ਅਤੇ ਬਠਿੰਡਾ ਸਿਟੀ ਦੇ ਪ੍ਰਧਾਨ ਭੋਲਾ ਸਿੰਘ ਸਦਿਓੜਾ ਦੇ ਵਿਦੇਸ਼ ਜਾਣ ਕਾਰਨ ਸੀਨੀਅਰ ਵਾਈਸ ਪ੍ਰੈਜੀਡੈਂਟ ਰਣਜੀਤ ਸਿੰਘ ਜੌੜਾ ਨੂੰ ਸਿਟੀ ਐਕਟਿੰਗ ਪ੍ਰੈਜੀਡੈਂਟ ਨਿਯੁਕਤ ਕਰਦਿਆਂ ਪੱਤਰ ਦਿੱਤੇ ਗਏ।