ਏ.ਡੀ.ਸੀ. ਪੇਂਡੂ ਵਿਕਾਸ ਵਿਕਾਸ ਨੇ ਵੰਡੇ ਮਨਜ਼ੂਰੀ ਪੱਤਰ
ਬਠਿੰਡਾ 24 ਜਨਵਰੀ : ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਬਣੇ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਇੱਕ ਲੋਨ ਮੇਲਾ ਲਗਾ ਕੇ 71 ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ 4 ਕਰੋੜ 26 ਲੱਖ ਰੁਪਏ ਦੇ ਲੋਨ ਮਨਜ਼ੂਰੀ ਪੱਤਰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਲਵਜੀਤ ਕਲਸੀ ਵੱਲੋਂ ਵੰਡੇ ਗਏ।ਇਸ ਮੌਕੇ ਏ.ਡੀ.ਸੀ. ਨੇ ਸੰਬੋਧਨ ਕਰਦਿਆ ਜ਼ਿਲ੍ਹੇ ਭਰ ਤੋਂ ਪੁਜੇ ਸਵੈ ਸਹਾਇਤਾ ਸਮੂਹ ਮੈਂਬਰਾਂ ਨੂੰ ਪ੍ਰਾਪਤ ਰਾਸ਼ੀ ਨੂੰ ਢੁੱਕਵੇ ਤਰੀਕੇ ਨਾਲ ਵਰਤਣ ਦੀ ਸਲਾਹ ਦਿੱਤੀ ਉਹਨਾ ਕਿਹਾ ਕਿ ਮੌਜੂਦਾ ਸਮੇਂ ਘਰ ਦੇ ਸਿਰਫ ਪੁਰਸ਼ ਮੈਬਰ ਦੇ ਕੰਮ ਕਰਨ ਦੇ ਨਾਲ ਔਰਤਾ ਦਾ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ।
ਗਣਤੰਤਰਾ ਦਿਵਸ ਮੌਕੇ ਸਿੱਖਿਆ ਵਿਭਾਗ ਦੇ 44 ਪ੍ਰਿੰਸੀਪਲਜ਼ ਨੂੰ ਡੀ.ਈ.ਓ ਵਜੋਂ ਤਰੱਕੀ
ਉਹਨਾ ਅੱਗੇ ਕਿਹਾ ਕਿ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਸ਼ਲਾਘਾਯੋਗ ਕੰਮ ਰਿਹਾ ਹੈ। ਉਹਨਾਂ ਜਿਲ੍ਹੇ ਅੰਦਰ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਹੈ ਕਿ ਇਸ ਲੋਨ ਮੇਲੇ ਵਿੱਚ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਪੁੱਜੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਵਿੱਚੋਂ ਸਟੇਟ ਬੈਂਕ ਆਫ ਇੰਡੀਆਂ ਨੇ 42 ਸਵੈ ਸਹਾਇਤਾ ਸਮੂਹਾਂ ਨੂੰ 2 ਕਰੋੜ 52 ਲੱਖ ਰੁਪਏ ਦੇ ਸੀ.ਸੀ.ਐਲ ਸਬੰਧੀ ਮਨਜੂਰੀ ਪੱਤਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਵੱਲੋਂ 18 ਸਵੈ ਸਹਾਇਤਾ ਸਮੂਹਾਂ ਨੂੰ 1 ਕਰੋੜ 8 ਲੱਖ ਰੁਪਏ, ਪੰਜਾਬ ਐਂਡ ਸਿੰਧ ਬੈਂਕ ਵੱਲੋਂ 6 ਸਮੂਹਾਂ ਨੂੰ 30 ਲੱਖ ਰੁਪਏ, ਪੰਜਾਬ ਗ੍ਰਾਮੀਣ ਬੈਂਕ ਵੱਲੋਂ 3 ਸਵੈ ਸਹਾਇਤਾ ਸਮੂਹਾਂ ਨੂੰ 18 ਰੁਪਏ ਅਤੇ ਯੂਕੋ ਬੈਂਕ ਵੱਲੋਂ ਵੀ 3 ਸਵੈ ਸਹਾਇਤਾ ਸਮੂਹਾਂ ਨੂੰ 18 ਲੱਖ ਦੇ ਮੰਨਜੂਰੀ ਪੱਤਰ ਜਾਰੀ ਕੀਤੇ ਗਏ ਹਨ।
ਬਠਿੰਡਾ ਦਿਹਾਤੀ ਦੇ ਚੋਣ ਅਧਿਕਾਰੀ ਦੀ ਅਗਵਾਈ ਹੇਠ ਮਨਾਇਆ ਗਿਆ ਵੋਟਰ ਦਿਵਸ
ਉਹਨਾਂ ਦੱਸਿਆ ਕਿ ਸਵੈ ਸਹਾਇਤਾ ਸਮੂਹ 6 ਲੱਖ ਦੀ ਇਸ ਲਿਮਟ ਰਾਸ਼ੀ ਵਿੱਚੋ ਪਹਿਲੀ ਚਰਨ ਵਿੱਚ ਡੇਢ ਲੱਖ ਰੁਪਏ, ਦੂਜੀ ਚਰਨ ਵਿੱਚ 3 ਲੱਖ ਰੁਪਏ ਅਤੇ ਤੀਜੀ ਚਰਨ ਵਿੱਚ 6 ਲੱਖ ਰੁਪਏ ਆਪਣੇ ਰੁਜ਼ਗਾਰ ਨੂੰ ਚਲਾਉਣ ਜਾਂ ਵਧਾਉਣ ਲਈ ਵਰਤ ਸਕਦੇ ਹਨ।ਇਸ ਮੌਕੇ ਲੀਡ ਬੈਂਕ ਮੈਨੇਜ਼ਰ ਸ਼੍ਰੀਮਤੀ ਮੰਜੂ ਗਲਹੋਤਰਾ, ਐਸ.ਬੀ.ਆਈ. ਦੇ ਮੁੱਖ ਮੈਨੇਜ਼ਰ ਕ੍ਰੈਡਿਟ ਲਵਕੇਸ਼ ਕੁਮਾਰ, ਮੁੱਖ ਮੇਨੈਜ਼ਰ ਸੈਂਕਸ਼ਨ ਪਨਮਾ ਦੋਰਜੇ ਨੇਗੀ, ਵਿਕਾਸ ਕੁਮਾਰ, ਪੰਜਾਬ ਨੈਸ਼ਨਲ ਬੈਂਕ ਤੋਂ ਜਿਲ੍ਹਾ ਕੋਆਰਡੀਨੇਟਰ ਸਤਪਾਲ ਜਿੰਦਲ, ਪੰਜਾਬ ਐਂਡ ਸਿੰਧ ਬੈਂਕ ਤੋਂ ਧੀਰੇਂਦਰ ਕੁਮਾਰ, ਪੰਜਾਬ ਗ੍ਰਾਮੀਣ ਤੋਂ ਸੀਨੀਅਰ ਮੇਨੈਜ਼ਰ ਰਾਸੇਜ ਜਿੰਦਲ, ਯੂਕੋ ਬੈਂਕ ਤੋਂ ਬ੍ਰਾਚ ਮੈਨੇਜ਼ਰ ਰਾਜੀਵ ਕੁਮਾਰ ਅਤੇ ਯੂਨੀਅਨ ਬੈਂਕ ਤੋਂ ਚੀਫ ਮੈਨੇਜ਼ਰ ਪ੍ਰੇਮ ਰੰਜਨ ਕੁਮਾਰ ਮੌਜੂਦ ਸਨ।