ਚੰਡੀਗੜ੍ਹ, 28 ਜਨਵਰੀ: ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅਪਣੇ ਸੰਗਠਨ ਵਿਚ ਵੱਡਾ ਫ਼ੇਰਬਦਲ ਕਰਦਿਆਂ 557 ਨਵੇਂ ਅਹੁੱਦੇਦਾਰ ਬਣਾਏ ਹਨ। ਇੰਨ੍ਹਾਂ ਵਿਚੋਂ ਜਿਆਦਾਤਰ ਨੂੰ ਇੱਕ ਅਹੁੱਦੇ ਤੋਂ ਬਦਲ ਕੇ ਦੂਜੇ ’ਤੇ ਲਗਾਇਆ ਗਿਆ ਹੈ। ਇਸਤੋਂ ਇਲਾਵਾ ਕਈ ਅਜਿਹੇ ਅਹੁੱਦੇਦਾਰ, ਜਿੰਨ੍ਹਾਂ ਵਿਰੁਧ ਸਿਕਾਇਤਾਂ ਆ ਰਹੀਆਂ ਸਨ ਜਾਂ ਫ਼ਿਰ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆਂ ਨਹੀਂ ਸੀ, ਨੂੰ ਵੀ ਬਦਲ ਦਿੱਤਾ ਗਿਆ ਹੈ। ਜਦੋਂਕਿ ਪਾਰਟੀ ਲਈ ਵਧੀਆਂ ਕੰਮ ਕਰਨ ਵਾਲੇ ਅਹੁੱਦੇਦਾਰਾਂ ਨੂੰ ਮੁੜ ਉਨ੍ਹਾਂ ਅਹੁੱਦਿਆਂ ਉਪਰ ਵੀ ਬਰਕਰਾਰ ਰੱਖਿਆ ਗਿਆ ਹੈ। ਪਾਰਟੀ ਵਲੋਂ ਦੇਰ ਰਾਤ ਜਾਰੀ ਇੰਨ੍ਹਾਂ ਅਹੁੱਦੇਦਾਰਾਂ ਦੀ ਲਿਸਟ ਵਿਚ ਲਗਭਗ ਸਾਰੇ ਹੀ ਵਿੰਗਾਂ ਦਾ ਪੁਨਰਗਠਨ ਕੀਤਾ ਗਿਆ ਹੈ।
ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਮਨੁੱਖੀ ਜਾਨਾਂ ਬਚਾਉਣ ਲਈ ਸੂਬੇ ਵਿੱਚ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ
ਇੰਨ੍ਹਾਂ ਵਿੰਗਾਂ ਵਿਚ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁੱਦਿਆਂ ਲਈ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਇੰਨ੍ਹਾਂ ਵਿੰਗਾਂ ਵਿਚੋਂ ਬਦਲੇ ਗਏ ਅਹੁੱਦੇਦਾਰਾਂ ਨੂੰ ਮੁੱਖ ਵਿੰਗ ਵਿਚ ਜਗ੍ਹਾਂ ਦਿੱਤੀ ਗਈ ਹੈ। ਨਵੇਂ ਅਹੁੱਦੇਦਾਰਾਂ ਵਿਚ ਪਾਰਟੀ ਦੇ ਕਈ ਵਿਧਾਇਕਾਂ ਨੂੰ ਵੀ ਜਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਵੱਲੋਂ ਯੂਥ ਵਿੰਗ, ਮਹਿਲਾ ਵਿੰਗ, ਐਸ.ਸੀ ਵਿੰਗ, ਬੀ.ਸੀ ਵਿੰਗ, ਕਾਨੂੰਨੀ ਵਿੰਗ, ਵਪਾਰ ਵਿੰਗ, ਵਿਮੁਕਤ ਜਾਤੀ ਵਿੰਗ, ਸਵਰਨਕਾਰ ਸੰਘ ਵਿੰਗ, ਸਾਬਕਾ ਮੁਲਾਜਮ ਵਿੰਗ, ਬੁੱਧੀਜੀਵੀ ਵਿੰਗ, ਘੱਟ ਗਿਣਤੀ ਵਿੰਗ, ਖੇਡ ਵਿੰਗ, ਕਿਸਾਨ ਵਿੰਗ, ਟ੍ਰਾਂਸਪੋਰਟ ਵਿੰਗ, ਸਾਬਕਾ ਫ਼ੌਜੀ ਵਿੰਗ, ਡਾਕਟਰਜ਼ ਵਿੰਗ ਆਦਿ ਦਾ ਪੁਨਰਗਠਨ ਕੀਤਾ ਗਿਆ ਹੈ।
Share the post "ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਵੱਲੋਂ ਵੱਡਾ ਫ਼ੇਰਬਦਲ, 557 ਨਵੇਂ ਅਹੁੱਦੇਦਾਰ ਬਣਾਏ"