ਬਠਿੰਡਾ, 1 ਫਰਵਰੀ: ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਅੱਜ ਇੰਪਲਾਈਜ਼ ਤਾਲਮੇਲ ਸੰਘਰਸ਼ ਕਮੇਟੀ ਥਰਮਲ ਪਲਾਂਟ ਲਹਿਰਾਂ ਮੁਹੱਬਤ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ/ ਟਰਾਸਕੋ ਦੀ ਮੈਨੇਜਮੈਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ।
ਮੁੱਖ ਮੰਤਰੀ ਦਾ ‘ਰੋਜ਼ਗਾਰ ਮਿਸ਼ਨ’ ਜਾਰੀ, 518 ਹੋਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਇਸ ਰੈਲੀ ਨੂੰ ਰਜਿੰਦਰ ਸਿੰਘ ਨਿੰਮਾ, ਸਰਬਜੀਤ ਸਿੰਘ ਸਿੱਧੂ ,ਰਘਬੀਰ ਸਿੰਘ ਸੈਣੀ, ਵਿਜੇ ਕੁਮਾਰ, ਲਖਵੰਤ ਸਿੰਘ ਬਾਂਡੀ ਅਮਰਜੀਤ ਸਿੰਘ ਮੰਗਲੀ, ਕੇਸਵ ਅਧਿਕਾਰੀ ਨੇ ਸਬੋਧਨ ਕਰਦਿਆਂ ਕਿਹਾ ਕਿ ਮੈਨਜਮੈਂਟ ਵਲੋਂ ਪਹਿਲਾਂ ਕਰਮਚਾਰੀਆਂ ਦੀਆ ਤਨਖਾਹਾਂ ਮਹੀਨਾ ਖਤਮ ਹੋਣ ਤੋਂ ਪਹਿਲਾਂ ਰਲੀਜ਼ ਕਰ ਦਿੱਤੀਆ ਜਾਦੀਆ ਸਨ ਪ੍ਰੰਤੂ ਇਸ ਬਾਰ ਤਨਖਾਹ ’ਤੇ ਰੋਕ ਲਗਾ ਦਿੱਤੀ ਗਈ ਜਿਸ ਕਰਕੇ ਕਰਮਚਾਰੀਆ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਹੈ।
1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ
ਪੰਜਾਬ ਸਰਕਾਰ ਵੀ ਬਿਜਲੀ ਮੁਆਫੀ ਦੀ ਸਬਸਿਡੀ ਦੀ ਰਕਮ ਪਾਵਰਕਾਮ ਨੂੰ ਸਮੇ ਸਿਰ ਨਹੀਂ ਦੇ ਰਹੀ। ਇਸ ਰੈਲੀ ਵਿੱਚ ਥਰਮਲ ਪਲਾਂਟ ਦੇ ਸੈਕੜੇ ਮੁਲਾਜਮਾਂ ਤੋਂ ਇਲਾਵਾ ਨੇ ਜਥੇਬੰਦੀ ਦੇ ਅਹੁਦੇਦਾਰ ਰਜਿੰਦਰ ਬਹਾਦਰ, ਮਲਕੀਤ ਸਿੰਘ ਚੈਣਾ, ਗੁਰਲਾਲ ਸਿੰਘ ਗਿੱਲ ਨੇ ਹਿੱਸਾ ਲਿਆ।
Share the post "ਮੁਲਾਜਮਾਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਵਿਰੁੱਧ ਥਰਮਲ ਪਲਾਂਟ ਦੇ ਮੁਲਾਜਮਾਂ ਵਲੋਂ ਨਾਅਰੇਬਾਜ਼ੀ"