ਬਠਿੰਡਾ, 2 ਫਰਵਰੀ: ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਮੰਡਲ ਬਠਿੰਡਾ ਦੇ ਖਿਲਾਫ ਸਾਥੀ ਕਿਸ਼ੋਰ ਚੰਦ ਗਾਜ਼ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਕੁਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਲਈ ਮਹਿਕਮੇ ਵਿੱਚ ਪੈਨਸ਼ਨ ਵੀ ਨਹੀਂ ਹੈ ਪਰ ਉਹਨਾਂ ਨੂੰ ਲੀਵ ਇੰਨਕੈਸ਼ਮਿੰਟ ਤੇ ਗਰੈਚੁਟੀ ਸਮੇਤ ਕੋਈ ਵੀ ਫੰਡ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਅਧਿਕਾਰੀਆਂ ਵੱਲੋਂ ਵਰਕਰਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਆਊਟਸੋਰਸ ਕਰਮਚਾਰੀਆਂ ਦੀਆਂ ਤਨਖਾਹਾਂ ਦੀਆਂ ਅਦਾਇਗੀ ਕਰਨਾਂ, ਕੋਟ ਫੱਤਾ ਮੰਡੀ ਦੇ ਕਰਮਚਾਰੀਆਂ ਨੂੰ ਪਿਛਲੇ 4 ਮਹੀਨਿਆਂ ਦੀਆਂ ਤਨਖਾਹਾ ਬਕਾਇਆ ਰਹਿੰਦੀਆਂ ਹਨ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ।
ਕੇਂਦਰ ਅਤੇ ਪੰਜਾਬ ਸਰਕਾਰ ਜਮੂਹਰੀਅਤ ਦੀ ਸੰਘੀ ਘੁੱਟਣ ਦੇ ਰਾਹ ਪਈ : ਡੀਟੀਐਫ
ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆ ਸਾਥੀ ਕਿਸ਼ੋਰ ਚੰਦ ਗਾਜ , ਕੁਲਵਿੰਦਰ ਸਿੰਘ ਸਿੱਧੂ,ਸੁਖਚੈਨ ਸਿੰਘ,ਦਰਸ਼ਨ ਸਰਮਾ, ਸੁਨੀਲ ਕੁਮਾਰ,ਹਰਪ੍ਰੀਤ ਸਿੰਘ, ਗੋਪਾਲ,ਸੁਖਮੰਦਰ ਸਿੰਘ, ਅਮਨਦੀਪ ਸਿੰਘ ਆਦਿ ਨੇ ਕਿਹਾ ਕਿ ਜੇਕਰ ਰਿਟਾਇਰ ਸਾਥੀਆਂ ਨੂੰ ਬਕਾਏ ਰੀਲੀਜ਼ ਨਹੀਂ ਕੀਤੇ ਜਾਦੇਂ ਤਨਖਾਹਾਂ ਜਲਦੀ ਰਲੀਜ ਨਾ ਕੀਤੀਆਂ ਗਈਆਂ ਤਾ ਜਥੇਬੰਦੀ ਵੱਲੋ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 7 ਫਰਵਰੀ ਨੂੰ ਨਿਗਰਾਨ ਇੰਜੀਨੀਅਰ ਹਲਕਾ ਬਠਿੰਡਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ਆਗੂਆਂ ਨੇ ਕਿਹਾ ਕਿ 16 ਫਰਵਰੀ ਦੀ ਕੌਮੀ ਹੜਤਾਲ ਵਿੱਚ ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋ ਵੱਧ ਤੋਂ ਵੱਧ ਸਮੂਲੀਅਤ ਕੀਤੀ ਜਾਵੇਗੀ।