WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਲਾਜ਼ਮ ਮੰਚ

ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਆਊਟ ਸੋਰਸ ਮੁਲਾਜ਼ਮ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦਾ ਐਲਾਨ

ਮੰਗਾ ਮੰਨੇ ਜਾਣ ਤੱਕ ਸਮੂਹ ਪਲਾਟਾਂ ਬਾਹਰ ਪ੍ਰੀਵਾਰਾਂ ਸਮੇਤ ਕਿਤਾ ਜਾਵੇਗਾ ਸੰਘਰਸ਼
ਚੰਡੀਗੜ੍ਹ, 21 ਅਗਸਤ: ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਆਉਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਅਗਲੇ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਪਵਨਦੀਪ ਸਿੰਘ, ਜਨਰਲ ਸੱਕਤਰ ਜਸਬੀਰ ਸਿੰਘ, ਮੀਤ ਪ੍ਰਧਾਨ, ਕੁਲਮਣਵੀਰ ਸਿੰਘ ਅਤੇ ਸੂਬਾ ਵਿੱਤ ਸਕੱਤਰ ਜਤਿੰਦਰ ਰੌਫੀ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇਗਾ ਪਰੰਤੂ ਹੁਣ ਇਸਦੇ ਉਲਟ ਮਿਲਕਫ਼ੈਡ ਮੁੱਖ ਦਫਤਰ ਅਤੇ ਸਰਕਾਰ ਵੱਲੋਂ ਮਿਲ ਕੇ ਪਲਾਂਟਾਂ ਵਿੱਚ ਠੇਕੇਦਾਰੀ ਸਿਸਟਮ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਜਿਸ ਕਾਰਣ ਪਲਾਂਟਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਦਾ ਰੋਜ਼ਗਾਰ ਖ਼ਤਰੇ ਵਿੱਚ ਹੈ।

ਜਲ ਸਪਲਾਈ ਵਿਭਾਗ ਦੇ ਕਾਮਿਆਂ ਵਲੋਂ ਪੱਕੇ ਰੁਜਗਾਰ ਦੀ ਮੰਗ ਲਈ ਸੰਘਰਸ਼ਾਂ ਦਾ ਐਲਾਨ

ਉਹਨਾਂ ਦੱਸਿਆ ਕਿ ਮਿਲਕਫ਼ੈਡ ਦੇ ਮਿਲਕ ਅਤੇ ਕੈਟਲਫੀਡ ਪਲਾਂਟਾਂ ਦੀ ਮੈਨੇਜਮੈਂਟ ਵੱਲੋਂ ਆਊਟਸੋਰਸ ਮੁਲਾਜ਼ਮ ਨੂੰ ਬਿਨ੍ਹਾਂ ਕਿਸੇ ਕਾਰਣ ਤੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾਂ ਰਿਹਾ ਹੈ ਅਤੇ ਤਨਖਾਹ ਵਿੱਚ ਵਾਧਾ ਕਰਨ ਦੀ ਬਜਾਇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਵਰਕਰਾਂ ਦੀਆਂ ਬਦਲੀਆਂ ਦੂਰ ਦੁਰਾਡੇ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਮੈਨੇਜਮੈਂਟ ਬਿਨਾਂ ਕਿਸੇ ਵਿਰੋਧ ਦੇ ਠੇਕੇਦਾਰੀ ਸਿਸਟਮ ਨੂੰ ਲਾਗੂ ਕਰ ਸਕੇ। ਉਹਨਾਂ ਦੱਸਿਆ ਕਿ ਸਰਕਾਰ ਅਤੇ ਮਿਲਕਫ਼ੈਡ ਵੱਲੋਂ ਵਿਭਾਗ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਨ ਦੀ ਬਜਾਇ 500 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸੂਬਾਈ ਕਨਵੈਨਸ਼ਨ ਵਿੱਚ ਤਿੱਖੇ ਸੰਘਰਸ਼ਾਂ ਦਾ ਐਲਾਨ

ਜਿਸ ਨੂੰ ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਆਊਟਸੋਰਸ ਯੂਨੀਅਨ ਪੰਜਾਬ ਵੱਲੋਂ ਵੇਰਕਾ ਦੇ ਮੋਹਾਲੀ ਪਲਾਂਟ ਵਿਖੇ 2 ਦਿਨਾਂ ਸੂਬਾ ਧਰਨਾ ਦੇ ਕੇ ਰੱਦ ਕਰਵਾਇਆ ਸੀ ਅਤੇ ਮੈਨੇਜਮੈਂਟ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਜਲਦ ਤੋਂ ਜਲਦ ਪੰਜਾਬ ਸਰਕਾਰ/ਸਬ ਕਮੇਟੀ ਨਾਲ ਮੀਟਿੰਗ ਕਰਵਾ ਕੇ ਆਊਟਸੋਰਸ ਮੁਲਾਜਮਾਂ ਦਾ ਹੱਲ ਕੀਤਾ ਜਾਵੇਗਾ ਅਤੇ ਹੱਲ ਹੋਣ ਤੱਕ ਭਰਤੀ ਨਹੀਂ ਕੀਤੀ ਜਾਵੇਗੀ ਅਤੇ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਵੀ ਜਲਦ ਕੀਤਾ ਜਾਵੇਗਾ ਜਿਸ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ, ਲੰਬੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਨ, ਮੁਲਾਜਮਾਂ ਨੂੰ ਘੱਟੋ ਘੱਟ ਉਜਰਤਾਂ 1948 ਦੇ ਕਾਨੂੰਨ ਮੁਤਾਬਕ ਦੇਣ, ਵਰਕਰਾਂ ਨੂੰ ਕਿਰਤ ਕਾਨੂੰਨ ਅਨੁਸਾਰ ਬਣਦੇ ਲਾਭ ਦੇਣ ਅਤੇ ਪਲਾਂਟ ਪੱਧਰੀ ਮੰਗਾਂ ਆਦਿ ਸ਼ਾਮਿਲ ਸਨ। ਮਿਲਕਫ਼ੈਡ ਮੈਨੇਜਮੈਂਟ ਵੱਲੋਂ ਸਬ ਕਮੇਟੀ ਨਾਲ ਹੁਣ ਤੱਕ ਸਿਰਫ਼ ਇੱਕ ਹੀ ਮੀਟਿੰਗ ਕਾਰਵਾਈ ਗਈ ਹੈ।

ਮੰਗਾਂ ਨਾ ਪੂਰੀਆ ਹੋਣ ‘ਤੇ 4 ਸਤੰਬਰ ਤੋਂ ਅਣਮਿਥੇ ਸਮੇਂ ਲਈ ਧਰਨੇ ਦਾ ਐਲਾਨ

ਮਿਲਕਫ਼ੈਡ ਮੈਨੇਜਮੈਂਟ ਵੱਲੋਂ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਮੰਗਾਂ ਮਸਲਿਆਂ ਦਾ ਹੱਲ ਨਹੀਂ ਕੀਤਾ ਗਿਆ ਅਤੇ ਇਸਦੇ ਉਲਟ 950 ਪੋਸਟਾਂ ਨੂੰ ਭਰਨ ਸਬੰਧੀ ਵੱਖ ਵੱਖ ਪਲਾਟਾਂ ਤੋਂ ਵੇਰਵੇ ਇੱਕਤਰ ਕੀਤੇ ਜਾ ਰਹੇ ਹਨ। ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਵੇਰਕਾ ਆਊਟਸੋਰਸ ਮੁਲਾਜਮਾਂ ਵੱਲੋ ਵੇਰਕਾ ਦੇ ਲੁਧਿਆਣਾ ਅਤੇ ਬਠਿੰਡਾ ਸਥਿਤ ਪਲਾਟਾਂ ਵਿੱਖੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ ਸੀ ਅਤੇ ਮਿਲਕਫ਼ੈਡ ਮੈਨੇਜਮੈਂਟ ਵੱਲੋਂ ਫਿਰ ਤੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ 10 ਦਿਨਾਂ ਦੇ ਅੰਦਰ ਅੰਦਰ ਮੁਲਾਜਮਾਂ ਦੇ ਮੰਗਾਂ ਮਸਲਿਆਂ ਦਾ ਹੱਲ ਕਰ ਦਿੱਤਾ ਜਾਵੇਗਾ। ਪ੍ਰੰਤੂ ਫਿਰ ਤੋਂ ਮਿਲਕਫ਼ੈਡ ਮੈਨੇਜਮੈਂਟ ਵੱਲੋਂ ਵਾਅਦਾਖਿਲਾਫੀ ਕੀਤੀ ਗਈ ਅਤੇ ਇਹਨਾਂ ਮੰਗਾਂ ਦਾ ਹੱਲ ਕਰਨ ਨੂੰ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮਿਲਕਫ਼ੈਡ ਵੱਲੋਂ ਸਾਲ 2018 ਵਿੱਚ ESR 2018 (CTC) ਰੂਲ ਲਾਗੂ ਕੀਤੇ ਗਏ ਸਨ ਜੋ ਕਿ ਮੁਲਜ਼ਮ ਲਈ ਮਾਰੂ ਸਿੱਧ ਹੋ ਰਹੇ ਹਨ, ਇਹਨਾਂ ਰੂਲਾਂ ਕਾਰਣ ਹੁਣ ਤੱਕ ਪਿਛਲੇ ਸਮੇਂ ਭਰਤੀ ਹੋਏ ਬਹੁਤ ਸਾਰੇ ਰੈਗੂਲਰ ਮੁਲਾਜਮ ਮਹਿਕਮਾ ਛੱਡ ਕੇ ਜਾ ਚੁੱਕੇ ਹਨ।

ਬਠਿੰਡਾ ਪੀਆਰਟੀਸੀ ਡੀਪੂ ਵਿੱਚ ਯੂਨੀਅਨ ਦੀ ਨਵੀਂ ਕਮੇਟੀ ਦੀ ਹੋਈ ਚੋਣ

ਆਊਟਸੋਰਸ ਮੁਲਾਜਮਾਂ ਵੱਲੋ ਪਿਛਲੇ ਦਿਨੀ ਵੇਰਕਾ ਦੇ ਚੰਡੀਗੜ੍ਹ ਸਥਿਤ ਪਲਾਂਟ ਵਿਖੇ ਮੈਨੇਜਮੈਂਟ ਅਤੇ ਵੇਰਕਾ ਮਿਲਕਫ਼ੈਡ ਖਿਲਾਫ ਆਊਟਸੋਰਸ ਮੁਲਾਜ਼ਮ ਦੀਆਂ ਮੰਗਾਂ ਨੂੰ ਮੰਨਣ ਉਪਰੰਤ ਵੀ ਲਾਗੂ ਨਾ ਕਰਨ ਅਤੇ ਪਲਾਟਾਂ ਵਿੱਚ ਕੀਤੀ ਜਾ ਰਾਹੀਂ ਧੱਕੇਸ਼ਾਹੀ ਵਿਰੁੱਧ ਧਰਨਾ ਦਿੱਤਾ ਗਿਆ ਸੀ ਅਤੇ ਮੈਨੇਜਮੈਂਟ ਵੱਲੋਂ ਫਿਰ ਤੋਂ ਇਹ ਭਰੋਸਾ ਦਿੱਤਾ ਗਿਆ ਕਿ 10 ਦਿਨਾਂ ਦੇ ਅੰਦਰ ਅੰਦਰ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਜੇਕਰ ਹੁਣ ਵੀ ਮਿਲਕਫ਼ੈਡ ਵੱਲੋਂ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਸਮੇਂ ਸਿਰ ਹੱਲ ਨਾ ਕੀਤਾ ਤਾਂ ਮਿਤੀ 04.09.2023 ਨੂੰ ਵੇਰਕਾ ਦੇ ਸਮੂਹ ਮਿਲਕ ਅਤੇ ਕੈਟਲਫੀਡ ਪਲਾਂਟਾਂ ਦੇ ਸਾਹਮਣੇ ਪ੍ਰੀਵਾਰਾਂ ਸਮੇਤ ਧਰਨੇ ਦਿੱਤੇ ਜਾਣਗੇ ਅਤੇ ਇਹ ਧਰਨੇ ਮੰਗੇ ਦਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰਹਿਣਗੇ ਅਤੇ ਇਹਨਾਂ ਧਰਨਿਆ ਦੀ ਹਮਾਇਤ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਵਧ ਚੜ ਕੇ ਕੀਤੀ ਜਾਵੇਗੀ।

 

 

Related posts

ਸੀ.ਪੀ.ਐਫ ਕਰਮਚਾਰੀ ਯੂਨੀਅਨ ਦੀ ਬਠਿੰਡਾ ਜ਼ਿਲੇ ਦੀ ਨਵੀਂ ਚੋਣ ਕੀਤੀ

punjabusernewssite

ਸੂਬਾ ਆਗੂ ਰਵੀਪਾਲ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਇੰਪ:ਫੈਡਰੇਸਨ ਚਾਹਲ ਗਰੁੱਪ ਵਿੱਚ ਸ਼ਾਮਲ ਹੋਏ

punjabusernewssite

ਪੰਜਾਬ ਸਰਕਾਰ ਵਲੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣੀ ਹਰਗੋਬਿੰਦ ਕੌਰ ਵਿਰੁਧ ਕਾਰਵਾਈ ਦੀ ਤਿਆਰੀ

punjabusernewssite