ਜਲਦੀ ਹੀ ਸ਼ੁਰੂ ਹੋਣਗੇ 13 ਕਰੋੜ ਦੇ ਵਿਕਾਸ ਕਾਰਜ
ਬਠਿੰਡਾ, 3 ਫਰਵਰੀ : ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਨਗਰ ਸੁਧਾਰ ਟਰਸਟ ਬਠਿੰਡਾ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਏਗਾ ਅਤੇ ਜਲਦੀ ਹੀ ਸ਼ਹਿਰ ਵਿਚ 13 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਇਹ ਦਾਅਵਾ ਟਰਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੇ ਸ਼ਨੀਵਾਰ ਨੂੰ ਇੱਥੇ ਟਰੱਸਟ ਦਫ਼ਤਰ ਵਿਖੇ ਕੀਤੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਰਦਿਆਂ ਕਿਹਾ ਕਿ ਆਦਰਸ਼ ਨਗਰ ਨੇੜੇ 30 ਏਕੜ ਜਗ੍ਹਾ ਵਿਚ ਸ਼ਹੀਦ ਭਗਤ ਸਿੰਘ ਇਨਕਲੇਵ ਦਾ ਨਿਰਮਾਣ ਕੀਤਾ ਜਾ ਰਿਹਾ, ਜਿਸ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਨਾਲ ਪਲਾਟਾਂ ਦੇ ਰੇਟ ਵੀ ਵਾਜਬ ਰੱਖੇ ਜਾਣਗੇ।
ਮੁੱਖ ਮੰਤਰੀ ਵੱਲੋਂ ਐਨ.ਆਰ.ਆਈ. ਭਾਈਚਾਰੇ ਨੂੰ ਸੂਬੇ ਦੇ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਨ ਦਾ ਸੱਦਾ
ਭੱਲਾ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਪਟੇਲ ਨਗਰ ਵਿਚ ਕਰੋੜਾਂ ਰੁਪਏ ਦੀ ਲਾਗਤ ਵਾਲੀ ਸੂਬੇ ਦੀ ਪਹਿਲੀ ਆਧੁਨਿਕ ਸ਼ੈਰਗਾਹ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਫੌਜੀ ਛਾਉਣੀ ਦੇ ਨਾਲ ਇਕ ਕਿਲੋਮੀਟਰ ਖੇਤਰ ਵਿਚ ਬਨਣ ਵਾਲੀ ਇਸ ਸੈਰ ਗਾਹ ਵਿਚ ਸੈਰ ਕਰਨ ਵਾਲੇ ਲੋਕਾਂ ਦੀ ਐਕੂਪ੍ਰੇਸ਼ਰ ਵੀ ਹੋਵੇਗੀ। ਉਹਨਾਂ ਦੱਸਿਆ ਕਿ ਨਗਰ ਸੁਧਾਰ ਟਰਸਟ ਵੱਲੋਂ ਇਸ ਤੋਂ ਇਲਾਵਾ 13 ਕਰੋੜ ਦੀ ਲਾਗਤ ਨਾਲ ਹੋਰ ਵਿਕਾਸ ਕੰਮ ਸ਼ੁਰੂ ਕੀਤੇ ਜਾ ਰਹੇ ਹਨ ਜਿਨਾਂ ਵਿਚ ਸੜਕਾਂ ਤੇ ਪ੍ਰੀ ਮਿਕਸ ਪਾਉਣਾ, ਪਾਰਕਾਂ ਦੀ ਰਿਪੇਅਰ, ਸਟਰੀਟ ਲਾਈਟਾਂ ਅਤੇ ਐਲਈਡੀ ਲਾਈਟਾਂ ਲਾਉਣਾ, ਟਰਾਂਸਪੋਰਟ ਨਗਰ ਵਿੱਚ ਰਿਹਾਇਸ਼ੀ ਖੇਤਰ ਦੀ ਮੇਨ ਸੜਕ ਨੂੰ ਚੌੜਾ ਕੀਤਾ ਜਾਣਾ ਸ਼ਾਮਲ ਹੈ।
Big Breaking: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਅਸਤੀਫਾ
ਇਸ ਤੋਂ ਇਲਾਵਾ ਟਰਸਟ ਵੱਲੋਂ ਵੱਖ-ਵੱਖ ਮਹੱਲਿਆਂ ਵਿੱਚ ਇੰਟਰਲਾਕ ਟਾਈਲਾਂ ਲਾਉਣ, ਫੁੱਟਪਾਥਾਂ ਦੀ ਰਿਪੇਅਰ, ਕੇਸ਼ਵ ਡੇਅਰੀ ਦੀ ਬਕਾਇਆ ਚਾਰ ਦਵਾਰੀ ਕਰਨਾ, ਟਰਾਂਸਪੋਰਟ ਨਗਰ ਦੀ ਗ੍ਰੀਨ ਬੈਲਟ ਦੀ ਰਿਪੇਅਰ ਅਤੇ ਵਿਕਾਸ ਤੋਂ ਇਲਾਵਾ ਸੁੰਦਰੀਕਰਨ, 49.4 ਅਤੇ 45.57 ਏਕੜ ਵਿੱਚ ਰਿੰਗ ਰੋਡ ਦੇ ਨਾਲ ਨਾਲ ਗ੍ਰੀਨ ਬੈਲਟ ਦਾ ਵਿਕਾਸ ਅਤੇ ਸੁੰਦਰੀਕਰਨ ਕਰਨਾ ਸ਼ਾਮਲ ਹੈ। ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਵਜੋਂ ਆਜ਼ਾਦ ਤੌਰ ’ਤੇ ਕੰਮ ਕਰ ਰਹੇ, ਜਦੋਂ ਕਿ ਇਸ ਤੋਂ ਪਹਿਲੀਆਂ ਸਰਕਾਰਾਂ ਵਿੱਚ ਬਣੇ ਚੇਅਰਮੈਨ ਕਠਪੁਤਲੀ ਬਣੇ ਰਹਿਣ ਕਾਰਨ ਸ਼ਹਿਰ ਦਾ ਬਹੁਤਾ ਭਲਾ ਨਹੀਂ ਕਰ ਸਕੇ। ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜਿਸ ਨੂੰ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਾਰੇਗੀ ਉਸ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ ਜਾਵੇਗਾ।