Saturday, April 18, 2026
spot_img
spot_img

ਹਰਿਆਣਾ ਦੇ ਕਿਸਾਨਾਂ ਨੂੰ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲੇਗਾ: ਉਪ ਮੁੱਖ ਮੰਤਰੀ

Date:

spot_img

ਚੰਡੀਗੜ੍ਹ, 4 ਫਰਵਰੀ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਕ ਫਰਵਰੀ ਤੋਂ ਫਸਲਾਂ ਦੀ ਜਰਨਲ ਗਿਰਦਵਾਰੀ ਸ਼ੁਰੂ ਹੋ ਗਈ ਹੈ, ਜੋ ਕਿ ਇਕ ਮਾਰਚ 2024 ਤਕ ਸੂਬੇ ਭਰ ਵਿਚ ਚਲੇਗੀ। ਇਸ ਦੌਰਾਨ ਸੂਬੇ ਵਿਚ ਗੜੇਮਾਰੀ ਨਾਲ ਫਸਲਾਂ ਨੂੰ ਜੋ ਨੁਕਸਾਨ ਹੋਇਆ ਹੈ ਉਸ ਦੀ ਜਿਲਾ ਪ੍ਰਸ਼ਾਸਨ ਨੂੰ ਰਿਪੋਟਿੰਗ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਅਤੇ ਨਾਲ ਹੀ ਕਿਸਾਨ ਖੁਦ ਵੀ ਮਾਲੀਆ ਵਿਭਾਗ ਦੇ ਸ਼ਰਤੀਪੂਰਤੀ ਪੋਰਟਲ ’ਤੇ ਨੁਕਸਾਨ ਦੀ ਰਿਪੋਰਟ ਅਪਲੋਡ ਕਰ ਸਕਦੇ ਹਨ। ਡਿਪਟੀ ਮੁੱਖ ਮੰਤਰੀ ਨੇ ਚੰਡੀਗੜ੍ਹ ਪ੍ਰੈਸ ਕਲਬ ਵਿਚ ਪ੍ਰੈਸ ਕਾਨਫਰੈਸ ਦੌਰਾਨਦਸਿਆ ਕਿ ਜਦੋਂ-ਜਦੋਂ ਕਿਸਾਨਾਂ ਦੀ ਫਸਲ ਨੂੰ ਕੁਦਰਤੀ ਆਫਤ ਦੀ ਮਾਰ ਪਈ ਹੈ, ਸੂਬਾ ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਹੈ।

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਰਿਆਣਾ ਸਰਕਾਰ ਦੇ 9 ਅਤੁਲਨੀਯ ਸਾਲ ਨਾਂਮਕ ਕਿਤਾਬ ਦੀ ਕੀਤੀ ਘੁੰਡ ਚੁਕਾਈ

ਸਾਲ 2019 ਤੋਂ ਲੈਕੇ ਸਾਲ 2024 ਵਿਚ ਅਜੇ ਤਕ ਕਿਸਾਨਾਂ ਨੂੰ ਕਰੀਬ 16,00 ਕਰੋੜ ਰੁਪਏ ਦੀ ਮੁਆਵਜਾ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਹੈ, ਪਿਛਲੇ ਇਕ ਸਾਲ ਤੋਂ ਕਿਸਾਨਾਂ ਨੂੰ ਮੁਆਵਜਾ ਡੀਬੀਟੀ ਰਾਹੀਂ ਦਿੱਤਾ ਜਾ ਰਿਹਾ ਹੈ। ਸ੍ਰੀ ਚੌਟਾਲਾ ਨੇ ਦਸਿਆ ਕਿ ਹਰਿਆਣਾ ਸਰਕਾਰ ਦੇਸ਼ ਵਿਚ ਸੱਭ ਤੋਂ ਪਹਿਲਾਂ ਆਧੁਨਿਕ ਰਿਕਾਰਡ ਰੂਮ ਤਿਆਰ ਕਰਨ ਵਿਚ ਸਫਲਾ ਹੋਈ ਹੈ। ਡਿਪਟੀ ਮੁੱਖ ਮੰਤਰੀ ਨੇ ਅੱਗੇ ਦਸਿਆ ਕਿ ਸੂਬੇ ਵਿਚ ਕੁਲ 125 ਪਿੰਡਾਂ ਵਿਚ ਚਕਬੰਦੀ ਦਾ ਕੰਮ ਬਕਾਇਆ ਸੀ, ਕਈ ਵਾਰ ਅਧਿਕਾਰੀਆਂ ਦੀ ਮੀਟਿੰਗ ਕਰਕੇ ਜਿੰਮੇਵਾਰੀ ਤੈਅ ਕੀਤੀ ਗਈ। ਇਸ ਨਾਲ ਕੰਮ ਵਿਚ ਤੇਜੀ ਆਈ ਅਤੇ ਅੱਜ ਸਿਰਫ 54 ਪਿੰਡਾਂ ਵਿਚ ਚਕਬੰਦੀ ਕਰਨੀ ਬਾਕੀ ਹੈ।

ਹਰਿਆਣਾ ਸਰਕਾਰ ਨੇ 17 ਜਿਲ੍ਹਿਆਂ ਦੀ 264 ਕਲੋਨੀਆਂ ਕੀਤੀਆਂ ਨਿਯਮਤ: ਮਨੋਹਰ ਲਾਲ

ਦੁਸ਼ਯੰਤ ਚੌਟਾਲਾ ਨੇ ਸੂਬੇ ਵਿਚ ਵੱਧ ਰਹੇ ਮਾਲੀਆ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਮਾਲੀ ਵਰ੍ਹੇ 2019-20 ਵਿਚ ਜਿੱਥੇ ਸਟਾਂਪ ਡਿਊਟੀ 6200 ਕਰੋੜ ਰੁਪਏ ਇੱਕਠੀ ਹੋਈ ਸੀ, ਉੱਥੇ ਨਾਗਰਿਕਾਂ ਨੂੰ ਸਹੂਲਤ ਦਿੱਤੇ ਜਾਣ ਨਾਲ ਹੁਣ ਤਕ ਕਰੀਬ 10,000 ਕਰੋੜ ਰੁਪਏ ਮੁਆਵਜਾ ਵੱਜੋਂ ਸਰਕਾਰ ਨੂੰ ਮਿਲ ਚੁੱਕੇ ਹਨ। ਜਦੋਂ ਕਿ ਫਰਵਰੀ ਅਤੇ ਮਾਰਚ ਦਾ ਮਹੀਨਾ ਅਜੇ ਬਾਕੀ ਹੈ, ਜਿਸ ਨਾਲ ਮਾਲੀਆ ਵਿਚ ਹੋਰ ਵਾਧਾ ਹੋਵੇਗਾ੍ਟ ਉਨ੍ਹਾਂ ਦਸਿਆ ਕਿ ਸਰਕਾਰ ਨੇ ਸਟਾਂਪ ਡਿਊਟੀ ਰੇਟ ਵਿਚ ਵੀ ਕੋਈ ਵਾਧਾ ਨਹੀਂ ਕੀਤਾ, ਫਿਰ ਵੀ ਮਾਲੀਆ ਵਿਚ ਵਰਣਨਯੋਗ ਵਾਧਾ ਹੋਇਆ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Guru Kashi University ਦੀ ਹੋਣਹਾਰ ਤੀਰਅੰਦਾਜ਼ ਪ੍ਰਗਤੀ ਨੇ ਵਿਸ਼ਵ ਕੱਪ ਸਟੇਜ-1 ਵਿੱਚ ਜਿੱਤਿਆਂ ਸੋਨ ਤਗਮਾ

Bathinda News:ਮੈਕਸੀਕੋ ਸ਼ਹਿਰ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਦੇ...

Bathinda Police ਵੱਲੋ CEIR ਪੋਰਟਲ ਦੀ ਮੱਦਦ ਨਾਲ 224 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News:ਡਾ.ਜਯੋਤੀ ਯਾਦਵ ਐੱਸ.ਐੱਸ.ਪੀ. ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ...