ਬਠਿੰਡਾ, 5 ਫਰਵਰੀ : ਸੂਬੇ ਦੇ ਪੰਜਵੇਂ ਮਹਾਂਨਗਰ ਵਜੋਂ ਜਾਣੇ ਜਾਂਦੇ ਬਠਿੰਡਾ ਨਗਰ ਨਿਗਮ ਦਾ ਸੋਮਵਾਰ ਨੂੰ ਅਗਲੇ ਵਿਤੀ ਸਾਲ ਲਈ ਸਲਾਨਾ ਬਜ਼ਾਟ ਪਾਸ ਕਰ ਦਿੱਤਾ। ਕਾਫ਼ੀ ਚਰਚਾ ਤੋਂ ਬਾਅਦ ਪਾਸ ਹੋਏ 175.35 ਕਰੋੜ ਦੇ ਇਸ ਬਜ਼ਟ ਵਿਚੋਂ 110.39 ਲੱਖ ਰੁਪਏ ਮੁਲਾਜਮਾਂ ਦੀਆਂ ਤਨਖ਼ਾਹਾਂ, ਭੱਤਿਆਂ, ਪੈਨਸਨਾਂ ਆਦਿ ਉਪਰ ਹੀ ਖਰਚ ਹੋਣਗੇ। ਇਸੇ ਤਰ੍ਹਾਂ ਪੱਕੇ ਖ਼ਰਚਿਆਂ, ਜਿਸ ਵਿਚ ਰੱਖ-ਰਖਾਓ, ਬਿੱਲਾਂ ਦੀਆਂ ਅਦਾਇਗੀਆਂ ਅਤੇ ਹੋਰਨਾਂ ਖ਼ਰਚਿਆਂ ਲਈ ਬਜ਼ਟ ਵਿਚੋਂ 61.59 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਜਦੋਂਕਿ ਸਹਿਰ ਦੇ ਵਿਕਾਸ ਕੰਮਾਂ ਦੇ ਹਿੱਸੇ ਸਿਰਫ਼ 36.24 ਕਰੋੜ ਦੀ ਰਾਸ਼ੀ ਆਈ ਹੈ।
ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਫਸਰ ਕਿਰਨ ਬੇਦੀ ਦੇ ਪੰਜਾਬ ਦਾ ਗਵਰਨਰ ਬਣਨ ਦੀ ਅਸਲ ਸੱਚਾਈ
ਜਿਸਦੇ ਚੱਲਦੇ ਸ਼ਹਿਰ ਦੇ ਵਿਕਾਸ ਕੰਮਾਂ ਲਈ ਹੁਣ ਪਿਛਲੇ ਕੁੱਝ ਸਾਲਾਂ ਤੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ’ਤੇ ਹੀ ਨਿਰਭਰ ਹੋਣਾ ਪੈ ਰਿਹਾ। ਨਿਗਮ ਦੇ ਕਾਰਜ਼ਕਾਰੀ ਮੇਅਰ ਅਸੋਕ ਪ੍ਰਧਾਨ ਦੀ ਅਗਵਾਈ ਹੇਠ ਹੋਈ ਇਸ ਸਲਾਨਾ ਬਜ਼ਾਟ ਮੀਟਿੰਗ ਵਿਚ ਵਿਕਾਸ ਕੰਮਾਂ ਲਈ ਰਾਸ਼ੀ ਨੂੰ ਵਧਾਉਣ ਵਾਸਤੇ ਕਈ ਕੌਸਲਰਾਂ ਵਲੋਂ ਮੰਗ ਕੀਤੀ ਗਈ। ਇਸਤੋਂ ਇਲਾਵਾ ਕੌਂਸਲਰ ਕਮਲੇਸ਼ ਮਹਿਰਾ ਨੇ ਆਪਣੇ ਖੇਤਰ ਵਿਚ ਵਿਕਾਸ ਕਾਰਜਾਂ ਦੀ ਮੰਗ ਉਠਾਈ। ਪੇਸ਼ ਕੀਤੇ ਅੰਕੜਿਆਂ ਮੁਤਾਬਕ ਨਿਗਮ ਕੋਲ ਚਾਲੂ ਵਿਤੀ ਸਾਲ ਦੇ ਅੰਤ ਤੱਕ 62 ਕਰੋੜ ਰੁਪੲੈ ਦੇ ਕਰੀਬ ਨਗਦੀ ਬਚਣ ਦੀ ਸੰਭਾਵਨਾ ਹੈ ਜਦੋਂਕਿ 175.35 ਸੰਭਾਵੀਂ ਆਮਦਨ ਤਜਵੀਜ਼ ਹੈ।
ਸੰਜੇ ਸਿੰਘ ਅੱਜ ਰਾਜ ਸਭਾ ਮੈਂਬਰ ਵਜੋਂ ਨਹੀਂ ਚੁੱਕ ਸਕੇ ਸਹੁੰ
ਹਾਲਾਂਕਿ ਇਹ ਦੋਨੋਂ ਰਾਸ਼ੀ ਮਿਲਾ ਕੇ 237 ਕਰੋੜ ਤੋਂ ਵੀ ਟੱਪ ਗਈ ਹੈ ਪ੍ਰੰਤੂ ਬਜ਼ਟ ਸੰਭਾਵਿਤ ਖ਼ਰਚ 210 ਕਰੋੜ ਦਾ ਹੀ ਰੱਖਿਆ ਗਿਆ ਹੈ। ਜੇਕਰ ਆਮਦਨ ਦੀ ਵੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਰਾਸ਼ੀ ਪੰਜਾਬ ਮਿਊਸੀਪਲ ਐਕਟ ਦੇ ਤਹਿਤ ਸਰਕਾਰ ਕੋਲੋਂ ਵੈਟ ਵਿਚੋਂ ਆਉਣ ਵਾਲੀ 11 ਫ਼ੀਸਦੀ ਹੀ ਪ੍ਰਮੁੱਖ ਹੈ। ਵੈਟ ਵਿਚੋਂ ਨਿਗਮ ਨੂੰ ਅਗਲੇ ਸਾਲ 95 ਕਰੋੜ ਆਉਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪ੍ਰਾਪਟੀ ਟੈਕਸ ਵਿਚੋਂ 18 ਕਰੋੜ, ਸੀਐਲਯੂ ਅਤੇ ਵਿਕਾਸ ਚਾਰਜ਼ਜ ਤੋਂ 10-10 ਕਰੋੜ ਦੀ ਆਮਦਨ ਤਜਵੀਜ਼ਤ ਹੈ।
ਚੰਡੀਗੜ੍ਹ ਮੇਅਰ ਦੀ ਚੋਣ ਦਾ ਮਾਮਲਾ: ਸੁਪਰੀਮ ਕੋਰਟ ਵਿਚ ਸੁਣਵਾਈ ਅੱਜ
ਹਾਲਾਂਕਿ ਇਸ ਅਹਿਮ ਮੀਟਿੰਗ ਵਿੱਚ ਇਕ ਤਿਹਾਈ ਦੇ ਕਰੀਬ ਮੈਂਬਰ ਗੈਰਹਾਜ਼ਰ ਰਹੇ। ਇੰਨਾਂ ਵਿਚ ਸਾਬਕਾ ਮੇਅਰ ਰਮਨ ਗੋਇਲ ਵੀ ਸ਼ਾਮਲ ਹੈ, ਜੋਂ ਪਿਛਲੀਆਂ ਤਿੰਨ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਈ ਹੈ। ਇਸੇ ਤਰ੍ਹਾਂ ਅੱਜ ਦੀ ਮੀਟਿੰਗ ਵਿੱਚ ਗੈਰਹਾਜ਼ਰ ਰਹਿਣ ਵਾਲੇ ਕੌਂਸਲਰਾਂ ਵਿਚੋਂ ਜ਼ਿਆਦਾਤਰ ਨੂੰ ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਹਿਮਾਇਤੀ ਮੰਨਿਆ ਜਾਂਦਾ ਹੈ।
Share the post "ਬਠਿੰਡਾ ਨਿਗਮ ਦਾ ਬਜਟ ਪਾਸ: ਤਨਖ਼ਾਹਾਂ ਤੇ ਪੈਨਸ਼ਨਾਂ ਲਈ 110 ਕਰੋੜ, ਵਿਕਾਸ ਕਾਰਜ਼ਾਂ ਲਈ 36 ਕਰੋੜ"