ਨਵੀਂ ਦਿੱਲੀ, 7 ਫਰਵਰੀ : ਪਿਛਲੇ ਦਿਨਾਂ ਦੌਰਾਨ ਦੁਨੀਆਂ ਦੇ ਟੂਰਿਜ਼ਮ ਲਈ ਪ੍ਰਸਿੱਧ ਦੇਸ਼ਾਂ ਥਾਈਲੈਂਡ, ਮਲੇਸ਼ੀਆ, ਸ਼੍ਰੀਲੰਕਾ ਅਤੇ ਵੀਅਤਨਾਮ ਵਲੋਂ ਭਾਰਤੀਆਂ ਨੂੰ ਬਿਨ੍ਹਾਂ ਵੀਜ਼ੇ ਅਪਣੇ ਦੇਸ਼ ’ਚ ਦਾਖ਼ਲ ਹੋਣ ਦੀ ਦਿੱਤੀ ਖੁੱਲ ਤੋਂ ਬਾਅਦ ਹੁਣ ਅਰਬ ਦੁਨੀਆਂ ਦੇ ਇੱਕ ਹੋਰ ਪ੍ਰਮੁੱਖ ਦੇਸ ਨੇ ਇਹ ਇਜ਼ਾਜਤ ਦਿੱਤੀ ਹੈ। ਰੀਪੋਰਟਾਂ ਮੁਤਾਬਕ ਸ਼ਕਤੀਸਾਲੀ ਮੁਸਮਿਲ ਦੇਸ ਈਰਾਨ ਦੀ ਸਰਕਾਰ ਨੇ ਵੀ ਭਾਰਤੀਆਂ ਨੂੰ ਬਿਨ੍ਹਾਂ ਵੀਜ਼ੇ ਦੇ ਅਪਣੇ ਦੇਸ ’ਚ ਦਾਖ਼ਲਾ ਦੇਣ ਦਾ ਐਲਾਨ ਕੀਤਾ ਹੈ।ਹਾਲਾਂਕਿ ਇਹ ਦਾਖ਼ਲਾ ਸਿਰਫ਼ 15 ਦਿਨਾਂ ਲਈ ਹੀ ਹੋਵੇਗਾ ਤੇ ਜੇਕਰ ਇਸਤੋਂ ਵੱਧ ਸਮੇਂ ਲਈ ਈਰਾਨ ਵਿਚ ਰਹਿਣਾ ਹੈ ਤਾਂ ਫ਼ਿਰ ਭਾਰਤੀਆਂ ਨੂੰ ਨਿਯਮਾਂ ਤਹਿਤ ਪਹਿਲਾਂ ਵੀਜ਼ਾ ਲੈਣਾ ਪਏਗਾ। ਈਰਾਨ ਦੇ ਦੂਤਘਰ ਵੱਲੋਂ ਇਸ ਸਬੰਧ ਵਿਚ ਬਕਾਇਦਾ ਇੱਕ ਸੂਚਨਾ ਵੀ ਜਾਰੀ ਕੀਤੀ ਗਈ ਹੈ ਕਿ ਭਾਰਤੀਆਂ ਨੂੰ ਇਹ ਸਹੂਲਤ 4 ਫਰਵਰੀ ਤੋਂ ਲਾਗੂ ਕੀਤੀ ਗਈ ਹੈ।
ਚੰਡੀਗੜ੍ਹ ਮੇਅਰ ਚੋਣ: ਆਪ ਨੇ ਚੋਣ ਅਧਿਕਾਰੀਆਂ ਦੀਆਂ ਵੀਡੀਓ ਕੀਤੀਆਂ ਜਾਰੀ
ਬਿਨ੍ਹਾਂ ਵੀਜ਼ਾ ਇਰਾਨ ਵਿਚ ਦਾਖ਼ਲ ਹੋਣ ਲਈ ਤਿੰਨ ਹੋਰ ਪ੍ਰਮੁੱਖ ਸ਼ਰਤਾਂ ਵੀ ਲਗਾਈਆਂ ਗਈਆਂ ਹਨ, ਜਿੰਨ੍ਹਾਂ ਵਿਚ ਉਪਰੋਕਤ 15 ਦਿਨ ਰਹਿਣ ਦੀ ਸ਼ਰਤ ਤੋਂ ਇਲਾਵਾ ਇਹ ਸਹੂਲਤ ਸਿਰਫ਼ ਉਨ੍ਹਾਂ ਭਾਰਤੀਆਂ ਲਈ ਹੀ ਹੈ, ਜਿਹੜੇ ਸਿਰਫ਼ ਸੈਰ-ਸਪਾਟੇ ਲਈ ਇਰਾਨ ਜਾਣਾ ਚਾਹੁੰਦੇ ਹਨ। ਇਸੇ ਤਰ੍ਹਾਂ ਇਹ ਸਹੂਲਤ 6 ਮਹੀਨਿਆਂ ਵਿਚ ਸਿਰਫ਼ ਇੱਕ ਵਾਰ ਹੀ ਮਿਲੇਗੀ ਤੇ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗੀ, ਜਿਹੜੇ ਹਵਾਈ ਜਹਾਜ਼ ਰਾਹੀਂ ਇਰਾਨ ਵਿਚ ਦਾਖ਼ਲ ਹੋਣਗੇ। ਭਾਵ ਜੇਕਰ ਈਰਾਨ ਦੇ ਗੁਆਂਢੀ ਦੇਸ਼ਾਂ ਅਫ਼ਗਾਨਿਸਤਾਨ, ਪਾਕਿਸਤਾਨ, ਈਰਾਕ ਜਾਂ ਤੁਰਕੀ ਆਦਿ ਵਿਚੋਂ ਸੜਕੀ ਰਾਸਤੇ ਦਾਖ਼ਲ ਹੋਣ ਵਾਲਿਆਂ ਨੂੰ ਵੀਜ਼ਾ ਲੈਣਾ ਪਏਗਾ। ਵੱਡੀ ਗੱਲ ਇਹ ਹੈ ਕਿ ਬਿਨ੍ਹਾਂ ਵੀਜ਼ੇ ਵਾਲੀ ਇਹ ਸਹੂਲਤ ਸਧਾਰਨ ਪਾਸਪੋਰਟ ਰੱਖਣ ਵਾਲਿਆਂ ਨੂੰ ਉਪਬਲਧ ਹੈ।
Share the post "ਥਾਈਲੈਂਡ, ਮਲੇਸ਼ੀਆ, ਸ਼੍ਰੀਲੰਕਾ ਤੋਂ ਬਾਅਦ ਇਸ ਦੇਸ ’ਚ ਵੀ ਬਿਨ੍ਹਾਂ ਵੀਜ਼ੇ ਤੋਂ ਦਾਖ਼ਲ ਹੋ ਸਕਣਗੇ ਭਾਰਤੀ"