ਬਠਿੰਡਾ, 9 ਫ਼ਰਵਰੀ : ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ ਦੀ ਅਗਵਾਈ ਵਿੱਚ ਸਥਾਨਕ ਮਾਡਲ ਟਾਉਨ ਫੇਸ-3 ਦੇ ਦਾਦੀ ਪੋਤੀ ਪਾਰਕ ਵਿੱਚ ਕਿਸਾਨ ਹੱਟ ਉਪਰ ਦੁਪਹਿਰ 2:00 ਤੋਂ ਸ਼ਾਮ 5:00 ਵਜੇ ਤੱਕ ਓਟਸ ਮਿਲਕ ਦਾ ਲੰਗਰ ਲਗਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਕਰਤਾਰ ਸਿੰਘ ਜੌੜਾ ਪ੍ਰਧਾਨ ਅਖਿਲ ਭਾਰਤੀਅ ਸਵਰਨਕਾਰ ਸੰਘ ਅਤੇ ਸਟੇਟ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਹਾਜਿਰ ਰਹੇ। ਲੰਗਰ ਦੀ ਸ਼ੁਰੂਆਤ ਸਮੇਂ ਸ੍ਰੀ ਜੌੜਾ ਨੇ ਕਿਹਾ ਕਿ ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਅਤੇ ਹੋਰ ਮੈਬਰਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਸਲਾਘਾਯੋਗ ਹਨ। ਅੱਜ ਦੇ ਸਮੇਂ ਵਿੱਚ ਖਾਣ ਪੀਣ ਵਾਲੀਆਂ ਚੀਜਾਂ ਅਨਾਜ, ਸਬਜੀਆਂ ਵਗੈਰਾ ਤੋਂ ਬਣ ਰਹੇ ਜੰਕ ਫੂਡ ਜੋ ਖਾ ਰਹੇ ਹਾਂ ਉਹਨਾਂ ਨੂੰ ਤਿਆਰ ਕਰਨ ਸਮੇਂ ਵੱਡੀ ਮਾਤਰਾ ਵਿੱਚ ਮਿਰਚ-ਮਸਾਲੇ, ਤੇਲ, ਘੀ ਦੀ ਵਰਤੋਂ ਹੁੰਦੀ ਹੈ।
ਬਠਿੰਡਾ ’ਚ ਤਿੰਨ ਦਿਨ ਤੱਕ ਝਾਕੀਆਂ ਦੇ ਰਾਹੀਂ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਦਿਖ਼ਾਇਆ ਜਾਵੇਗਾ
ਕਈ ਕਿਸਮ ਦੇ ਅਨਾਜਾਂ ਦੀ ਪੈਦਾਇਸ਼ ਸਮੇਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋ ਹੁੰਦੀ ਹੈ ਜੋ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਰਕੇਸ਼ ਨਰੂਲਾ ਨੇ ਦੱਸਿਆ ਕਿ ਬਠਿੰਡਾ ਵਿਕਾਸ ਮੰਚ ਹੈਲਦੀ ਮਿਸ਼ਨ ਇੰਡੀਆ ’ਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਇਹ ਓਟਸ ਮਿਲਕ ਲੰਗਰ ਉਸੇ ਇੱਕ ਕੜੀ ਦਾ ਇੱਕ ਹਿੱਸਾ ਹੈ।ਇਸ ਦੌਰਾਨ ਮਿਲਟਸ ਦੇ ਫਾਇਦੇ ਨੂੰ ਲੈ ਕੇ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਕਰਨ ਲਈ ਅਤੇ ਸ਼ਰੀਰਕ ਤੰਦਰੁਸਤੀ ਲਈ ਹੋਣ ਵਾਲੇ ਫਾਇਦੇ ਬਾਰੇ ਵੀ ਦੱਸਿਆ ਗਿਆ। ਇਸ ਲੰਗਰ ਵਿੱਚ ਬਾਲ ਮੁਕੰਦ ਗਰਗ ਅਤੇ ਠਾਕੁਰ ਸਿੰਘ ਦਾ ਵਿਸ਼ੇਸ ਸਹਿਯੋਗ ਰਿਹਾ।
Share the post "ਬਠਿੰਡਾ ਵਿਕਾਸ ਮੰਚ ਵੱਲੋਂ ਓਟਸ ਮਿਲਕ ਦਾ ਲੰਗਰ, ਕਰਤਾਰ ਸਿੰਘ ਜੌੜਾ ਪੁੱਜੇ ਮੁੱਖ ਮਹਿਮਾਨ ਦੇ ਤੌਰ ‘ਤੇ"