ਪਟਿਆਲਾ, 15 ਫਰਵਰੀ : ਐਮਐਸਪੀ ਅਤੇ ਮੁਕੰਮਲ ਕਰਜ਼ਾ ਮੁਆਫ਼ੀ ਲਈ ਮੁੜ ਸ਼ੁਰੂ ਹੋਏ ਕਿਸਾਨ ਸੰਘਰਸ਼ ਦੌਰਾਨ ਹਰਿਆਣਾ ਪੁਲਿਸ ਦੀਆਂ ਗੋਲੀਆਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਜਖਮੀ ਹੋਏ ਕਿਸਾਨਾਂ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਅੱਗੇ ਆਇਆ ਹੈ। ਦਰਜ਼ਨਾਂ ਕਿਸਾਨ ਪਟਿਆਲਾ ਜ਼ਿਲ੍ਹੇ ਰਾਜਪੁਰਾ ਹਸਪਤਾਲ ਵਿਚ ਦਾਖ਼ਲ ਹੋਏ ਹਨ। ਇੰਨ੍ਹਾਂ ਜਖਮੀ ਕਿਸਾਨਾਂ ਦਾ ਹਾਲਚਾਲ ਪੁੱਛਣ ਗਏ ਹਲਕਾ ਇੰਚਾਰਜ਼ ਚਰਨਜੀਤ ਸਿੰਘ ਬਰਾੜ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਖ਼ਮੀ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਖੁਦ ਕਰੇਗਾ ਅਤੇ ਉਨ੍ਹਾਂ ਲਈ ਹੋਰ ਯੋਗ ਸਹਾਇਤਾ ਉਪਲਬਧ ਕਰਵਾਏਗੀ।
ਲੋਕ ਸਭਾ ਚੋਣਾਂ: ਕਾਂਗਰਸ ਨੇ ਟਿਕਟ ਦੇ ਦਾਅਵੇਦਾਰਾਂ ਤੋਂ ਮੰਗੀਆਂ ਅਰਜ਼ੀਆਂ
ਉਨ੍ਹਾਂ ਕਿਸਾਨਾਂ ’ਤੇ ਹਰਿਆਣਾਂ ਸਰਕਾਰ ਦੇ ਦਮਨ ਦੀ ਸਖ਼ਤ ਨਿੰਦਾ ਕਰਦਿਆਂ ਸਵਾਲ ਚੁੱਕਿਆ ਕਿ ਅਮਨ-ਕਾਨੂੰਨ ਦਾ ਵਿਸ਼ਾ ਸਟੇਟ ਦਾ ਹੈ ਤਾਂ ਫਿਰ ਦੂਜੀ ਸਟੇਟ ਦੀ ਪੁਲਿਸ ਕਿਸ ਤਰ੍ਹਾਂ ਪੰਜਾਬ ਦੇ ਇਲਾਕੇ ’ਚ ਆ ਕੇ ਕਾਰਵਾਈ ਕਰ ਰਹੀ ਹੈ। ਸ: ਬਰਾੜ ਨੇ ਕਿਹਾ ਕਿ ਇਹ ਸਰਕਾਰ ਦਾ ਵੱਡਾ ਨਿਕੰਮਾਪਣ ਹੈ ਜਾਂ ਮਿਲੀਭੁਗਤ ਸਾਬਤ ਹੁੰਦੀ ਹੈ ਕਿ ਪੰਜਾਬ ਦੀ ਧਰਤੀ ਬੈਰੀਕੇਡ ਕਿਉਂ ਤੇ ਕਿਵੇ ਲੱਗੇ, ਦੂਸਰਾ ਪੰਜਾਬ ਦੀ ਧਰਤੀ ’ਤੇ ਹਰਿਆਣਾ ਪੁਲਸ ਵਲੋ ਗੋਲਾਬਾਰੀ ਤੇ ਹੋਰ ਤਸ਼ਦਦ ਕਿਵੇਂ ਹੋ ਰਿਹਾ ਹੈ। ਇਸ ਦਾ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸ਼ੋਰਮਣੀ ਅਕਾਲੀ ਦਲ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ ਅਤੇ ਸੰਘਰਸ਼ ’ਚ ਪੂਰਾ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਗੱਲਬਾਤ ਰਾਹੀਂ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
Share the post "ਰਾਜਪੁਰਾ ਹਸਪਤਾਲ ’ਚ ਦਾਖਲ ਜਖਮੀ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕਰੇਗਾ ਸ਼੍ਰੋਮਣੀ ਅਕਾਲੀ ਦਲ : ਚਰਨਜੀਤ ਸਿੰਘ ਬਰਾੜ"