ਨਵੀਂ ਦਿੱਲੀ, 16 ਫ਼ਰਵਰੀ: ਕਥਿਤ ਸ਼ਰਾਬ ਘੋਟਾਲੇ ਵਿਚ ਈਡੀ ਦੇ ਲਗਾਤਾਰ ਸੰਮਨਾਂ ਦਾ ਸਾਹਮਣਾ ਕਰ ਰਹੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅਪਣੀ ਹੀ ਸਰਕਾਰ ਦੇ ਹੱਕ ਵਿਚ ਭਰੋਸੇ ਦਾ ਮਤਾ ਵਿਧਾਨ ਸਭਾ ਵਿਚ ਲਿਆ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਸ ਮਤੇ ਉਪਰ ਭਲਕੇ ਵੋਟਿੰਗ ਹੋਵੇਗੀ। ਉਂਝ ਇਸ ਮਤੇ ਉਪਰ ਭਾਜਪਾ ਦੇ ਸੱਤ ਵਿਧਾਇਕਾਂ ਵੱਲੋਂ ਆਪ ਨੂੰ ਘੇਰਨ ਦੀ ਕੋਸਿਸ ਕੀਤੀ ਗਈ ਤੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਸੱਤਾਧਿਰ ਦੇ ਖਿਲਾਫ਼ ਕੋਈ ਮਤਾ ਨਹੀਂ ਲਿਆਂਦਾ ਗਿਆ ਤੇ ਕੀ ਮੁੱਖ ਮੰਤਰੀ ਨੂੰ ਅਪਣੇ ਹੀ ਵਿਧਾਇਕਾਂ ‘ਤੇ ਵਿਸਵਾਸ ਨਹੀਂ ਰਿਹਾ।
ਪੰਜਾਬ ਵਕਫ ਬੋਰਡ ਨੇ ਲਿਆ ਅਹਿਮ ਫ਼ੈਸਲਾ: ਬੋਰਡ ਦੇ ਕਰਮਚਾਰੀਆਂ ਨੂੰ ਦਿੱਤਾ ਪੈਨਸ਼ਨ ਦਾ ਤੋਹਫ਼ਾ
ਇਸ ਮੌਕੇ ਹੰਗਾਮਾ ਵੀ ਹੋਇਆ। ਜਿਸਤੋਂ ਬਾਅਦ ਇੰਨ੍ਹਾਂ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਚਰਚਾ ਇਹ ਵੀ ਹੈ ਕਿ ਜੇਕਰ ਸ਼੍ਰੀ ਕੇਜ਼ਰੀਵਾਲ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਤਾਂ ਵਿਧਾਇਕਾਂ ਨੂੰ ਤੋੜ ਕੇ ਸਰਕਾਰ ਵਿਰੁਧ ਬੇਭਰੋਸਗੀ ਦਾ ਪ੍ਰਸਤਾਵ ਨਾ ਲਿਆਂਦਾ ਜਾਵੇ ਕਿਉਕਿ ਕਾਨੂੰਨੀ ਨੁਕਤੇ ਮੁਤਾਬਕ ਇੱਕ ਪ੍ਰਸਤਾਵ ਦੇ ਆਉਣ ਤੋਂ ਬਾਅਦ ਦੂਜਾ ਪ੍ਰਸਤਾਵ 6 ਮਹੀਨਿਆਂ ਦੇ ਬਾਅਦ ਹੀ ਆ ਸਕਦਾ ਹੈ। ਉਧਰ ਇਸ ਪ੍ਰਸਤਾਵ ਨੂੰ ਪਾਸ ਕਰਨ ਸਮੇਂ ਵਿਧਾਨ ਸਭਾ ’ਚ ਸੰਬੋਧਨ ਕਰਦਿਆਂ ਸ਼੍ਰੀ ਕੇਜ਼ਰੀਵਾਲ ਨੇ ਦਾਅਵਾ ਕੀਤਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਹੀ ਦੋ ਵਿਧਾਇਕਾਂ ਨੇ ਸੰਪਰਕ ਕਰਕੇ ਉਸਨੂੰ ਦਸਿਆ ਸੀ
ਕਿਸਾਨ ਸੰਘਰਸ਼ 2:0, ਸ਼ੰਭੂ ਬਾਰਡਰ ‘ਤੇ ਹੋਈ ਕਿਸਾਨ ਦੀ ਮੌਤ
ਕਿ ਭਾਜਪਾ ਦੇ ਲੋਕ ਇਹ ਦਾਅਵਾ ਕਰ ਰਹੇ ਹਨ ਕਿ 25-25 ਕਰੋੜ ਰੁਪਏ ਦੇਣ ਦਾ ਭਰੋਸਾ ਦਿੱਤਾ ਹੈ। ਪਰ ਜਦ ਸਚਾਈ ਜਾਣਨ ਦੀ ਕੋਸਿਸ ਕੀਤੀ ਤਾਂ ਪਤਾ ਲੱਗਿਆ ਕਿ 7 ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਾਬ ਘੋਟਾਲੇ ਦੀ ਆੜ ’ਚ ਭਾਜਪਾ ਦਿੱਲੀ ਸਰਕਾਰ ਨੂੰ ਡੇਗਣ ਦੇ ਲਈ ਉਸਦੀ ਪਾਰਟੀ ਦੇ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਜਿਸਦੇ ਚੱਲਦੇ ਭਾਜਪਾ ਨੂੰ ਪਾਰਟੀ ਦੀ ਇਕਜੁਟਤਾ ਦਿਖਾਉਣ ਦੇ ਲਈ ਇਹ ਪ੍ਰਸਤਾਵ ਲਿਆਦਾ ਗਿਆ ਹੈ।