ਜਲੰਧਰ, 16 ਫਰਵਰੀ: ਕਥਿਤ ਪਾਸਪੋਰਟ ਘੋਟਾਲੇ ਵਿਚ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਸੀਬੀਆਈ ਨੇ ਸਥਾਨਕ ਖੇਤਰੀ ਪਾਸਪੋਰਟ ਅਧਿਕਾਰੀ ਸਹਿਤ ਤਿੰਨ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਸੀਬੀਆਈ ਵੱਲੋਂ ਇੱਕ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਕਾਰਵਾਈ ਤੋਂ ਬਾਅਦ ਕੇਸ ਵੀ ਦਰਜ਼ ਕੀਤਾ ਹੈ। ਇਸ ਮਾਮਲੇ ਵਿਚ ਸਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਬੱਚਿਆਂ ਦੇ ਨਵੇਂ ਪਾਸਪੋਰਰਟ ਬਣਾਉਣ ਸਮੇਂ ਉਸਤੋਂ ਰਿਸ਼ਵਤ ਦੀ ਮੰਗ ਕੀਤੀ ਗਈ।
ਅਰਵਿੰਦ ਕੇਜ਼ਰੀਵਾਲ ਨੈ ਅਪਣੀ ਸਰਕਾਰ ਦੇ ਹੱਕ ਪੇਸ਼ ਕੀਤਾ ਭਰੋਸੇ ਦਾ ਮਤਾ
ਜਿਸਤੋਂ ਬਾਅਦ ਸੀਬੀਆਈ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਅਤੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਸਹਿਤ ਦੋ ਸਹਾਇਕ ਅਧਿਕਾਰੀਆਂ , ਹਰੀਓਮ ਤੇ ਸੰਜੈ ਸ਼੍ਰੀਵਾਸਤਵ ਨੂੰ ਗ੍ਰਿਫਤਾਰ ਕੀਤਾ ਹੈ। ਮੁਢਲੀ ਜਾਂਚ ਮੁਤਾਬਕ ਪਾਸਪੋਰਟਾਂ ਦੇ ਨਾਂ ’ਤੇ ਇਕੱਠੀ ਕੀਤੀ ਜਾਂਦੀ ਕਥਿਤ ਰਿਸ਼ਵਤ ਇੰਨ੍ਹਾਂ ਤਿੰਨਾਂ ਵੱਲੋਂ ਆਪਸ ਵਿਚ ਵੰਡੀ ਜਾਂਦੀ ਸੀ। ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਅਧਿਕਾਰੀਆਂ ਦੁਆਰਾ ਕਥਿਤ ਮੁਲਜਮਾਂ ਦੇ ਘਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Share the post "ਪਾਸਪੋਰਟ ਘੋਟਾਲਾ: ਜਲੰਧਰ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਤਿੰਨ ਅਧਿਕਾਰੀ ਸੀਬੀਆਈ ਵੱਲੋਂ ਗ੍ਰਿਫਤਾਰ"