ਬਠਿੰਡਾ, 16 ਫ਼ਰਵਰੀ: ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਅੰਦਰ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਇੱਕ ਪਾਸੇ ਜਿੱਥੇ ਬਠਿੰਡਾ ਸ਼ਹਿਰ ਵਿਚ ਜਿਆਦਾਤਰ ਬਜ਼ਾਰ ਖੁੱਲੇ ਦੇਖਣ ਨੂੰ ਮਿਲੇ, ਉਥੇ ਵੱਡੇ ਕਸਬਿਆਂ ਅਤੇ ਪਿੰਡਾਂ ਵਿਚ ਬੰਦ ਦਾ ਪ੍ਰਭਾਵ ਰਿਹਾ। ਹਾਲਾਂਕਿ ਬਠਿੰਡਾ ਸ਼ਹਿਰ ਅੰਦਰ ਸਬਜੀ ਤੇ ਫ਼ਲ ਮੰਡੀ ਤੋਂ ਇਲਾਵਾ ਆੜਤ ਦੀਆਂ ਦੁਕਾਨਾਂ ਵਿਚ ਵੀ ਜਿਆਦਾਤਰ ਤਾਲੇ ਲੱਗੇ ਦਿਖ਼ਾਈ ਦਿੱਤੇ। ਇਸੇ ਤਰ੍ਹਾਂ ਦੋਧੀ ਯੂਨੀਅਨ ਵੱਲੋਂ ਵੀ ਬੰਦ ਦੀ ਪੂਰਨ ਹਿਮਾਇਤ ਕੀਤੀ ਗਈ ਤੇ ਇੱਕਾ-ਦੁੱਕਾ ਦੋਧੀਆਂ ਨੂੰ ਛੱਡ ਬਾਕੀਆਂ ਨੇ ਸ਼ਹਿਰਾਂ ਵੱਲ ਰੁੱਖ ਨਾ ਕੀਤਾ। ਜਿਆਦਾਤਰ ਪ੍ਰਾਈਵੇਟ ਵਿਦਿਅਕ ਅਦਾਰੇ ਬੰਦ ਹੀ ਰਹੇ।
ਅਰਵਿੰਦ ਕੇਜ਼ਰੀਵਾਲ ਨੈ ਅਪਣੀ ਸਰਕਾਰ ਦੇ ਹੱਕ ਪੇਸ਼ ਕੀਤਾ ਭਰੋਸੇ ਦਾ ਮਤਾ
ਇਸੇ ਤਰ੍ਹਾਂ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵੀ ਨਹੀਂ ਚੱਲੀਆਂ। ਜਿਸ ਕਾਰਨ ਬੱਸ ਅੱਡੇ ਅੰਦਰ ਸੁੰਨ-ਸਰਾ ਰਹੀ। ਜਿਆਦਾਤਰ ਸਰਕਾਰੀ ਦਫ਼ਤਰਾਂ ਵਿਚ ਵੀ ਛੁੱਟੀ ਵਾਲਾ ਮਾਹੌਲ ਰਿਹਾ। ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਕਿਸਾਨ ਤੇ ਮਜਦੂਰ ਜਥੇਬੰਦੀਆਂ ਵੱਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲਕੇ ਬਠਿੰਡਾ ਦੇ ਅੱਠ ਥਾਵਾਂ ਉਪਰ ਧਰਨੇ ਦਿੱਤੇ ਗਏ। ਬੰਦ ਨੂੰ ਦੇਖਦਿਆਂ ਆਮ ਲੋਕਾਂ ਨੇ ਵੀ ਘਰਾਂ ਤੋਂ ਨਿਕਲਣ ਤੋਂ ਗੁਰੇਜ਼ ਕੀਤਾ। ਉਂਝ ਵਿਆਹਾਂ ਵਾਲੀਆਂ ਗੱਡੀਆਂ, ਐਂਬੂਲੈਂਸ, ਪੇਪਰਾਂ ਲਈ ਜਾ ਰਹੇ ਬੱਚਿਆਂ, ਕੋਈ ਅਣਸੁਖਾਵੀਂ ਘਟਨਾਵਾਂ ਤੇ ਵਿਦੇਸ਼ ਜਾਣ ਵਾਲੇ ਯਾਤਰੂਆਂ ਨੂੰ ਧਰਨਾਕਾਰੀਆਂ ਵੱਲੋਂ ਰਾਸਤਾ ਦਿੱਤਾ ਗਿਆ। ਇਸਤੋਂ ਇਲਾਵਾ ਅੱਜ ਦੂਜੇ ਦਿਨ ਵੀ ਜ਼ਿਲ੍ਹੇ ’ਚ ਪੈਂਦੇ ਤਿੰਨੋਂ ਟੋਲ ਪਲਾਜ਼ ਜੀਦਾ, ਬੱਲੂਆਣਾ ਅਤੇ ਲਹਿਰਾ ਨੂੰ ਵੀ ਧਰਨੇ ਦੌਰਾਨ ਫਰੀ ਕਰ ਦਿੱਤਾ।
Share the post "ਬਠਿੰਡਾ ’ਚ ਭਾਰਤ ਬੰਦ ਨੂੰ ਰਲਿਆ-ਮਿਲਿਆ ਹੂੰਗਾਰਾ, ਸ਼ਹਿਰਾਂ ਦੀ ਬਜਾਏ ਦਿਹਾਤੀ ਖੇਤਰਾਂ ’ਚ ਬੰਦ ਦਾ ਪ੍ਰਭਾਵ ਜਿਆਦਾ ਰਿਹਾ"