ਪੁਲੀਸ ਸੁਸਤ ਚੋਰ ਚੁਸਤ
ਬਠਿੰਡਾ, 18 ਫਰਵਰੀ: ਮਾਲਵਾ ਖੇਤਰ ਵਿਚ ਮੋਟਰਾਂ ਵਾਲੇ ਕੋਠਿਆਂ ਤੋਂ ਟਰਾਂਸਫ਼ਾਰਮਰ ਅਤੇ ਕੇਬਲਾਂ ਚੋਰੀ ਕਰਨ ਵਾਲੇ ਗਿਰੋਹ ਨੇ ਕਿਸਾਨਾਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ। ਜ਼ਿਲ੍ਹੇ ਦੇ ਹਰ ਪੰਜਵੇਂ ਖੇਤ ਵਿਚ ਕਿਸਾਨਾਂ ਨੂੰ ਇਸਦਾ ਸੰਤਾਪ ਝੱਲਣਾ ਪੈ ਰਿਹਾ। ਬਠਿੰਡਾ ਅੰਦਰ ਮੋਟਰਾਂ ਦੇ ਟਰਾਂਸਫ਼ਾਰਮਰ ਵਿਚੋਂ ਤੇਲ ਕੱਢਣ ਤੇ ਕੇਬਲਾਂ ਕੱਟਣ ਦੀਆਂ ਨਿਤ ਦਿਨ ਵਾਪਰਦੀਆਂ ਘਟਨਾਵਾਂ ਨੇ ਚੋਰ ਚੁਸਤ ਪੁਲੀਸ ਸੁਸਤ ਵਾਲੀ ਕਹਾਵਤ ਸਿੱਧ ਕਰ ਦਿੱਤੀ ਹੈ। ਸਰਹੰਦ ਕੈਨਾਲ ਨਹਿਰ ਬਠਿੰਡਾ ਸਮੇਤ ਲਗਦੇ ਖੇਤੀ ਰਕਬੇ ਦੇ ਸਮੇਤ ਬਠਿੰਡਾ ਜ਼ਿਲ੍ਹੇ ਅੱਧੀ ਦਰਜਨ ਰਜਵਾਹਿਆਂ ਸਮੇਤ ਦਰਜਨਾਂ ਮਾਈਨਰ ਦੇ ਨਾਲ ਲਗਦੇ ਰਕਬੇ ਦੀਆਂ ਮੋਟਰਾਂ ਨੂੰ ਚੋਰ ਗਰੋਹ ਵੱਲੋਂ ਜ਼ਿਆਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਬਠਿੰਡਾ ਪੁਲਿਸ ਵੱਲੋਂ ਬੰਦ ਪਏ ਘਰਾਂ ਵਿੱਚ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ, ਦੋ ਕਾਬੂ
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਰਾਤ ਵਕਤ ਦਿਹਾਤੀ ਖੇਤਰਾਂ ਵਿਚ ਵੀ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ ਤਾਂ ਚੋਰੀਆਂ ਨੂੰ ਰੋਕਿਆ ਜਾ ਸਕਦਾ ਹੈ। ਬੀਕੇਯੂ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪੁਲਿਸ ਦੀ ਠੰਢੀ ਕਾਰਗੁਜ਼ਾਰੀ ਨੇ ਪੇਂਡੂ ਖੇਤਰਾਂ ਵਿਚ ਚੋਰਾਂ ਦੇ ਹੌਸਲੇ ਬੁਲੰਦ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਚਾਹੇ ਤਾਂ ਚੋਰਾਂ ਨੂੰ ਕਾਬੂ ਕਰ ਸਕਦੀ ਹੈ। ਉਨ੍ਹਾਂ ਕਿਹਾ ਬਠਿੰਡਾ ਦੇ ਸ਼ਹਿਰੀ ਥਾਣਿਆਂ ਨੂੰ ਛੱਡ ਕਿ ਪੇਂਡੂ ਖੇਤਰ ਨਾਲ ਸਬੰਧ ਰੱਖਣ ਵਾਲੇ ਥਾਣਿਆ ਅੰਦਰ ਵਿਚਲੇ ਕਿਸਾਨਾਂ ਵੱਲੋਂ ਗੌਰਤਲਬ ਹੈ ਕਿ ਜ਼ਿਲ੍ਹੇ ਦੇ 271 ਪਿੰਡਾਂ ਵਿਚ ਹਰ ਤੀਜੇ ਦਿਨ ਕਿਸਾਨਾਂ ਦੇ ਖੇਤਾਂ ਵਿਚੋਂ ਟਰਾਂਸਫ਼ਾਰਮਰ ਚੋਰੀ, ਤੇਲ ਕੱਢਣ ਅਤੇ ਕੇਬਲਾਂ ਕੱਟ ਕੇ ਲੈ ਜਾਣ ਦੇ ਮਾਮਲਿਆਂ ਵਿਚ ਠੰਢ ਦੇ ਮੌਸਮ ਦੌਰਾਨ ਹੈਰਾਨੀਜਨਕ ਵਾਧਾ ਹੋਇਆ ਹੈ।
ਕੇਂਦਰ ਦੀ ਕਿਸਾਨ ਜਥੇਬੰਦੀਆਂ ਨਾਲ ਚੌਥੇ ਗੇੜ ਦੀ ਮੀਟਿੰਗ ਅੱਜ, ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਜਾਰੀ
ਪਿੰਡ ਮਹਿਮਾ ਸਰਜਾ ਦੇ ਪੰਚ ਗੁਰਨਾਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਕੋਟ ਭਾਈ ਰਜਵਾਹੇ ਨਾਲ ਲਗਦੀ ਪਟੜੀ ’ਤੇ ਅੱਧੀ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਕੱਟਣ ਅਤੇ ਟਰਾਸਫਾਰਮਾਂ ਵਿਚ ਤੇਲ ਕੱਢਣ ਦੇ ਆਏ ਦਿਨ ਮਾਮਲੇ ਸਾਹਮਣੇ ਆ ਰਹੇ ਹਨ, ਪਰ ਚੋਰਾਂ ਦਾ ਗਰੋਹ ਬੇਖ਼ੌਫ ਹੋਕੇ ਆਪਣੀ ਕਾਰਵਾਈ ਪਾ ਰਿਹਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਅਤੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਨੇ ਇਸ ਮੁੱਦੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਮਾਮਲੇ ਕਈ ਵਾਰ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਹਨ, ਪ੍ਰੰਤੂ ਮਸਲਾ ਉਥੇ ਦਾ ਉਥੇ ਹੀ ਖੜਾ ਹੈ।
Share the post "ਬਠਿੰਡਾ ਪੱਟੀ ’ਚ ਮੋਟਰਾਂ ਤੋਂ ਟਰਾਂਸਫ਼ਾਰਮਰ ਅਤੇ ਕੇਬਲਾਂ ਦੀ ਬੇਖ਼ੌਫ ਚੋਰੀਆਂ ਤੋਂ ਕਿਸਾਨ ਪ੍ਰੇਸ਼ਾਨ"