ਵਕੀਲ ਦਾ ਦਾਅਵਾ, ਫ਼ੋਨ ਤੇ ਟੀਵੀ ਸਹੂਲਤ ਵੀ ਵਾਪਸ ਲਈ
ਗੁਹਾਟੀ, 18 ਫ਼ਰਵਰੀ : ਕੌਮੀ ਸੁਰੱਖਿਆ ਐਕਟ ਤਹਿਤ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਪਿਛਲੇ ਸਾਲ ਬੰਦ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਹੁਣ ਮੁੜ ਚਰਚਾ ਵਿਚ ਹਨ। ਆਸਾਮ ਦੇ ਡੀਜੀਪੀ ਵੱਲੋਂ ਬੀਤੇ ਕੱਲ ਇੱਕ ਦਾਅਵਾ ਕੀਤਾ ਗਿਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸੈੱਲ ਵਿੱਚੋਂ ਪਾਬੰਦੀਸ਼ੁਦਾ ਵਸਤਾਂ ਮਿਲੀਆਂ ਹਨ, ਜਿੰਨ੍ਹਾਂ ਵਿਚ ਸਮਾਰਟ ਫੋਨ, ਸਿਮ, ਖੁਫ਼ੀਆ ਕੈਮਰੇ ਵਾਲਾ ਪੈਨ, ਪੈਨ ਡਰਾਈਵ, ਹੈੱਡ ਫੋਨ ਅਤੇ ਬਲੂਟੁੱਥ ਆਦਿ ਸ਼ਾਮਲ ਹੈ, ਜਿਸਤੋਂ ਬਾਅਦ ਉਨ੍ਹਾਂ ਦੇ ਸੈੱਲ ਵਿਚ ਸੁਰੱਖਿਆ ਵਧਾਉਂਦਿਆਂ ਸੀਸੀਟੀਵੀ ਕੈਮਰੇ ਲਗਾਏ ਹਨ।
ਕੇਂਦਰ ਦੀ ਕਿਸਾਨ ਜਥੇਬੰਦੀਆਂ ਨਾਲ ਚੌਥੇ ਗੇੜ ਦੀ ਮੀਟਿੰਗ ਅੱਜ, ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਜਾਰੀ
ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਅਤੇ ਵਕੀਲ ਇਮਾਨ ਸਿੰਘ ਖ਼ਾਰਾ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਅਧਿਕਾਰੀਆਂ ਨੇ ਅੰਮ੍ਰਿਤਪਾਲ ਸਿੰਘ ਦੇ ਬਾਥਰੂਮ ਵਿਚ ਖੁਫ਼ੀਆ ਕੈਮਰੇ ਲਗਾ ਕੇ ਉਨ੍ਹਾਂ ਦੀ ਨਿੱਜਤਾ ਭੰਗ ਕਰਨ ਦੀ ਕੋਸਿਸ ਕੀਤੀ ਹੈ। ਇਸਤੋਂ ਇਲਾਵਾ ਉਨ੍ਹਾਂ ਦੀ ਜਾਨ ਵੀ ਖ਼ਤਰਾ ਹੈ। ਜਿਸਦੇ ਚੱਲਦੇ ਪਰਸੋਂ ਸ਼ਾਮ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੁੜ ਭੁੱਖ ਹੜਤਾਲ ‘ਤੇ ਚਲੇ ਗਏ ਹਨ। ਐਡਵੋਕੇਟ ਈਮਾਨ ਸਿੰਘ ਖ਼ਾਰਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਭਾਈ ਸਾਹਿਬ ਨੂੰ ਜੇਲ੍ਹ ਅੰਦਰ ਮਿਲੀਆਂ ਸਹੂਲਤਾਂ ਨੂੰ ਵੀ ਵਾਪਸ ਲੈ ਲਿਆ ਗਿਆ ਹੈ ਤੇ ਹੁਣ ਉ੍ਹਨਾਂ ਜਾਂ ਸਾਥੀਆਂ ਨੂੰ ਫ਼ੋਨ ਦੀ ਵਰਤੋਂ ਅਤੇ ਬੈਰਕ ਵਿਚ ਲੱਗੇ ਟੀਵੀ ਦੀ ਸਹੂਲਤ ਵੀ ਰੋਕ ਦਿੱਤੀ ਹੈ। ’’
ਟਰਾਂਸਫਾਰਮਰ ਲਗਾਉਣ ਬਦਲੇ 40,000 ਰੁਪਏ ਦੀ ਰਿਸ਼ਵਤ ਲੈਂਦਾ ਪਾਵਰਕਾਮ ਦਾ ਲਾਈਨਮੈਨ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਐਡਵੋਕੇਟ ਖ਼ਾਰਾ ਨੇ ਕਿਹਾ ਕਿ ਜਲਦੀ ਹੀ ਉਹ ਜਾਂ ਪ੍ਰਵਾਰ ਦਾ ਕੋਈ ਮੈਂਬਰ ਡਿਬਰੂਗੜ੍ਹ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਬੀਤੇ ਕੱਲ ਉਨ੍ਹਾਂ ਨੂੰ ਗੁਰਮੀਤ ਸਿੰਘ ਬੁੱਕਣਵਾਲਾ ਦਾ ਫ਼ੋਨ ਆਇਆ ਸੀ, ਜਿੰਨ੍ਹਾਂ ਜੇਲ੍ਹ ਅੰਦਰ ਪਰਸੋ ਸ਼ਾਮ ਤੋਂ ਭੁੱਖ ਹੜਤਾਲ ਰੱਖਣ ਬਾਰੇ ਜਾਣਕਾਰੀ ਦਿੱਤੀ ਸੀ। ਇਸਤੋਂ ਬਾਅਦ ਹੁਣ ਜਦ ਉਨ੍ਹਾਂ ਵੱਲੋਂ ਜਾਂ ਪ੍ਰਵਾਰ ਦੁਆਰਾ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪ੍ਰੰਤੂ ਗੱਲ ਨਹੀਂ ਕਰਵਾਈ ਜਾ ਰਹੀ ਹੈ।
ਬਠਿੰਡਾ ਪੁਲਿਸ ਵੱਲੋਂ ਬੰਦ ਪਏ ਘਰਾਂ ਵਿੱਚ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ, ਦੋ ਕਾਬੂ
ਦਸਣਾ ਬਣਦਾ ਹੈ ਕਿ ਪੁਲਿਸ ਥਾਣੇ ਉਪਰ ਹਮਲੇ ਤੋਂ ਬਾਅਦ ਅਚਾਨਕ ਪੰਜਾਬ ਸਰਕਾਰ ਨੇ ਇਂੱਕ ਵੱਡੀ ਕਾਰਵਾਈ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਸੈਕੜੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਖ਼ੁਦ ਅੰਮ੍ਰਿਤਪਾਲ ਸਿੰਘ ਰੂਪੋਸ਼ ਹੋ ਗਏ ਸਨ, ਜਿੰਨ੍ਹਾਂ ਵੱਲੋਂ 23 ਅਪ੍ਰੈਲ 2023 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਲਾ ਦੇ ਜੱਦੀ ਪਿੰਡ ਰੋਡੇ ਤੋਂ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਸੀ, ਜਿੱਥੇ ਪਹਿਲਾਂ ਹੀ ਉਨ੍ਹਾਂ ਦੇ 9 ਸਾਥੀ ਬੰਦ ਸਨ।
Share the post "ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵੱਲੋਂ ਡਿਬਰੂਗੜ੍ਹ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ!"