Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਹਰਿਆਣਾ

ਚੋਟਾਲਾ ਦੀ ਪੁਲਿਸ ਚੌਕੀ ਹੁਣ ਬਣੇਗੀ ਥਾਣਾ: ਗ੍ਰਹਿ ਮੰਤਰੀ ਨੇ ਕੀਤਾ ਐਲਾਨ

7 Views

ਚੰਡੀਗੜ੍ਹ, 22 ਫਰਵਰੀ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜਿਲ੍ਹਾ ਸਿਰਸਾ ਦੀ ਚੌਟਾਲਾ ਦੀ ਪੁਲਿਸ ਚੌਕੀ ਨੂੰ ਪੁਲਿਸ ਥਾਨਾ ਬਣਾਇਆ ਜਾਵੇਗਾ। ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ 2024 ਦੌਰਾਨ ਇਕ ਸੁਆਲ ਦੇ ਜਵਾਬ ਵਿਚ ਜਵਾਬ ਦਿੰਦਿਆਂ ਉਨ੍ਹਾਂ ਦਸਿਆ ਕਿ ਏਡੀਜੇ ਕੋਰਟ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧ ਵਿਚ ਸਦਨ ਵਿਚ ਚੁੱਕੀ ਗਈ ਚਰਚਾ ਦੇ ਦੌਰਾਨ ਵੀ ਉਨ੍ਹਾਂ ਦੇ ਵੱਲੋਂ ਵਿਭਾਗ ਨੂੰ ਲਿਖਿਆ ਜਾਵੇਗਾ ਕਿ ਇਸ ਦੀ ਵਿਵਹਾਰਤਾ ਰਿਪੋਰਟ ਜਲਦੀ ਸੌਂਪੀ ਜਾਵੇ ਤਾਂ ਜੋ ਉਸ ’ਤੇ ਕਾਰਵਾਈ ਜਲਦੀ ਕੀਤੀ ਜਾ ਸਕੇ। ਬੜਾ ਗੁਡਾ ਅਤੇ ਰੋੜੀ ਥਾਨੇ ਦੇ ਸਬੰਧ ਵਿਚ ਸਰਵੇ ਕਰਵਾਇਆ ਜਾਵੇਗਾ ਜੇਕਰ ਕੋਈ ਸਕੋਪ ਹੋਵੇਗਾ ਤਾਂ ਉਸ ’ਤੇ ਅੱਗੇ ਵਿਚਾਰ ਕੀਤਾ ਜਾਵੇਗਾ।

ਕਿਸਾਨਾਂ ਦੀ ਰੱਖਿਆ ਲਈ ਹਰਿਆਣਾ ਦੇ ਬਾਰਡਰਾਂ ‘ਤੇ ਪੰਜਾਬ ਪੁਲਿਸ ਹੋਵੇ ਤੈਨਾਤ ਰਾਜਾ ਵੜਿੰਗ

ਸ੍ਰੀ ਵਿਜ ਨੇ ਦਸਿਆ ਕਿ ਕੁਸ਼ਲ ਪੁਲਿਸਿੰਗ ਲਈ ਮਾਲ ਜਿਲ੍ਹਾ ਸਿਰਸਾ ਦੇ ਖੇਮਰ ਨੂੰ ਸਰਕਾਰੀ ਨੋਟੀਫਿਕੇਸ਼ਨ ਗਿਣਤੀ-ਐਸਓ 54/ਐਚਏ252008 ਐਸ. 10/2023 ਮਿੱਤੀ 23.08.2023 ਦੇ ਤਹਿਤ ਪੁਲਿਸ ਜਿਲ੍ਹਾ ਸਿਰਸਾ ਅਤੇ ਡਬਵਾਲੀ ਵਿਚ ਵੰਡਿਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਪੁਲਿਸ ਸਟੇਸ਼ਨ ਰੋਡ ਅਤੇ ਬੜਾਗੁਡਾ ਨੂੰ ਪੁਲਿਸ ਜਿਲ੍ਹਾ ਡਬਵਾਲੀ ਦੇ ਖੇਤਰ ਅਧਿਕਾਰ ਖੇਤਰ ਵਿਚ ਸ਼ਾਮਿਲ ਕੀਤਾ ਗਿਆ ਸੀ। ਗ੍ਰਾਮ ਪੰਚਾਇਤਾਂ ਅਤੇ ਬਾਰ ਏਸੋਸਇਏਸ਼ਨ ਦੇ ਕਈ ਬਿਨੈ ’ਤੇ ਵਿਚਾਰ ਕਰਨ ਬਾਅਦ, ਸਰਕਾਰੀ ਨੋਟੀਫਿਕੇਸ਼ਨ ਗਿਣਤੀ ਐਸਓ6ਐਚਏ 25/2008ਐਸ. 10/2024 ਮਿੱਤੀ 24.01.2024 ਰਾਹੀਂ ਪੁਲਿਸ ਸਟੇਸ਼ਨਾਂ ਨੂੰ ਪੁਲਿਸ ਜਿਲ੍ਹਾ ਸਿਰਸਾ ਦੇ ਖੇਤਰੀ ਅਧਿਕਾਰ ਖੇਤਰ ਵਿਚ ਟ?ਰਾਂਸਫਰ ਕਰ ਦਿੱਤਾ ਗਿਆ ਹੈ।ਸ੍ਰੀ ਵਿਜ ਨੇ ਦਸਿਆ ਕਿ ਕਾਲਾਂਵਾਲੀ ਵਿਚ ਸਬ-ਡਿਵੀਜਨ ਕੋਰਟ ਸਥਾਪਿਤ ਕਰਨ ਦੀ ਵਿਵਹਾਰਤਾ ਰਿਪੋਰਟ ਡਿਪਟੀ ਕਮਿਸ਼ਨਰ, ਸਿਰਸਾ ਤੋਂ ਮੰਗੀ ਗਈ ਸੀ, ਪਰ ਰਿਪੋਰਟ ਦਾ ਹੁਣ ਵੀ ਇੰਤਜਾਰ ਹੈ। ਇਸ ਸਬੰਧ ਵਿਚ ਕੋਈ ਹੋਰ ਪ੍ਰਸਤਾਵ ਵਿਚਾਰਧੀਨ ਨਹੀਂ ਹੈ।

 

Related posts

ਮੁਲਾਜ਼ਮ ਨੇ ਕੰਪਨੀ ਦੀ ਬੱਸ ਨਾਲ ਆਪਣੇ ਸਾਥੀ ਨੂੰ ਦਰੜਿਆ

punjabusernewssite

ਮੁੱਖ ਮੰਤਰੀ ਦਾ ਐਲਾਨ, ਝੱਜਰ ਬਣੇਗਾ ਪੁਲਿਸ ਕਮਿਸ਼ਨਰੇਟ

punjabusernewssite

ਹਰਿਆਣਾ ਪੁਲਿਸ ਨੇ 7 ਕੁਇੰਟਲ 40 ਕਿਲੋ ਡੋਡਾ ਸਹਿਤ ਤਿੰਨ ਨੂੰ ਕੀਤਾ ਗਿਰਫਤਾਰ

punjabusernewssite