ਲਹਿਰਾ ਮੁਹੱਬਤ, 27 ਫ਼ਰਵਰੀ: ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਅੱਜ ਥਰਮਲ ਪਲਾਂਟ ਲਹਿਰਾਂ ਮੁਹੱਬਤ ਦੇ ਆਗੂਆਂ ਵਲੋਂ ਪਲਾਂਟ ਦੇ ਮੇਨ ਗੇਟ ’ਤੇ ਇਕੱਠੇ ਹੋ ਕੇ 12 ਵਜੇ ਤੋਂ 2 ਵਜੇ ਤੱਕ ਧਰਨਾ ਲਗਾਇਆ ਗਿਆ। ਇਸ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਬਲਜੀਤ ਸਿੰਘ ਬਰਾੜ, ਕਿਰਨਦੀਪ ਸਿੰਘ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ,ਅਮਰਜੀਤ ਸਿੰਘ ਮੰਗਲੀ, ਜਗਜੀਤ ਸਿੰਘ ਕੋਟਲੀ,ਲਖਵੰਤ ਸਿੰਘ ਬਾਂਡੀ, ਜਗਜੀਤ ਸਿੰਘ ਸੀਨੀ ਸਹਾਇਕ ਨੇ ਸਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਗਾਂ ਤੇ ਮੀਟਿੰਗਾ ਵਿਚ ਹੋਏ ਫੈਸਲਿਆ ਨੂੰ ਲਾਗੂ ਨਹੀਂ ਕਰ ਰਹੀ ਅਤੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਐਮ.ਐਲ.ਆਰ ਬਦਲੇ ਬਠਿੰਡਾ ਸਿਵਲ ਹਸਪਤਾਲ ਦਾ ਡਾਕਟਰ ਤੇ ਸਫਾਈ ਸੇਵਕ 5,000 ਰੁਪਏ ਲੈਂਦੇ ਵਿਜੀਲੈਂਸ ਵੱਲੋਂ ਕਾਬੂ
ਆਗੂਆਂ ਨੇ ਮੁਲਾਜਮਾਂ ਨੂੰ ਸੰਘਰਸ਼ ਹੋਰ ਤਿੱਖਾ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਥਰਮਲ ਪਲਾਂਟ ਦੇ ਮੁਲਾਜਮਾਂ ਤੋਂ ਇਲਾਵਾ ਜਥੇਬੰਦੀ ਦੇ ਅਹੁਦੇਦਾਰ ਨੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਆਗੂਆਂ ਨੇ ਦੱਸਿਆ ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਮੰਨੀਆ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ 6 ਮਾਰਚ ਨੂੰ ਹੈਡ ਆਫਿਸ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ ਅਤੇ 13 ਮਾਰਚ ਨੂੰ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਵਿਖੇ ਭਾਰੀ ਇਕੱਠ ਕਰਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਮੇਂ ਜਥੇਬੰਦੀ ਦੇ ਅਹੁਦੇਦਾਰ ਸਰਬਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਕੇਸਵ ਅਧਿਕਾਰੀ, ਜਸਨਦੀਪ ਸਿੰਘ, ਗੁਰਲਾਲ ਸਿੰਘ,ਰਜਿੰਦਰ ਬਹਾਦਰ ਆਦਿ ਹਾਜਰ ਸਨ।