Saturday, May 2, 2026
spot_img
spot_img

ਦੇਸ਼ ਦੀ ਪ੍ਰਗਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਵੀ ਅਹਿਮ ਭੂਮਿਕਾ: ਭਗਵਾਨ ਦਾਸ ਗੁਪਤਾ

Date:

spot_img

ਪਟਿਆਲਾ, 28 ਫਰਵਰੀ: ਸ਼ਾਹੀ ਸ਼ਹਿਰ ਦੇ ਨਾਮਵਰ ਗੈਰ ਸਰਕਾਰੀ ਸੰਗਠਨ ਪਬਲਿਕ ਹੈਲਪ ਫਾਊਂਡੇਸ਼ਨ ਵਲੋਂ ਵਰਲਡ ਐਨਜੀੳ ਦਿਵਸ਼ ਨੂੰ ਸਮਰਪਿਤ ‘ਸਮਾਜ ਸੇਵਾ ਰਤਨ ਅਵਾਰਡ’ ਸਮਾਰੋਹ ਭਾਸ਼ਾ ਵਿਭਾਗ ਵਿਖੇ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੇ ਮੁੱਖ ਮਹਿਮਾਨ ਜਸਪਾਲ ਸਿੰਘ ਧੰਜੂ ਆਈ.ਐਲ.ਐਸ ਡਿਪਟੀ ਕਾਨੂੰਨੀ ਸਲਾਹਕਾਰ ਭਾਰਤ ਸਰਕਾਰ ਸਨ। ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਸੁਰਿੰਦਰ ਸਿੰਘ ਚੱਢਾ ਰੈਡ ਕਰਾਸ ਸੁਸਾਇਟੀ ਦੇ ਸਰਪ੍ਰਸਤ ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਸੰਸਥਾਪਕ ਦੋਸਤ ਸੰਸਥਾਂ, ਪ੍ਰਸਿੱਧ ਚਿਕਿਤਸਕ ਡਾ. ਆਰਤੀ ਪਾਂਡਵ ਅਤੇ ਪ੍ਰੋ.ਅਸ਼ਵਨੀ ਕੁਮਾਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਛੋਟਾ ਥਾਣੇਦਾਰ 6 ਲੱਖ ਰੁਪਏ ਦੀ ‘ਵੱਡੀ’ ਰਿਸ਼ਵਤ ਲੈਦਿਆਂ ਵਿਜੀਲੈਂਸ ਵੱਲੋਂ ਗ੍ਰਿਫਤਾਰ

ਭਾਸ਼ਾ ਮਾਹਿਰ ਡਾ. ਆਸ਼ਾ ਕਿਰਨ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਮੁੱਖ ਮਹਿਮਾਨ ਜਸਪਾਲ ਸਿੰਘ ਧੰਜੂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਸਮਾਜ ਦਾ ਅਟੁੱਟ ਅੰਗ ਹਨ ਤੇ ਸਰਕਾਰਾਂ ਨੂੰ ਚਲਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਹੱਥ ਹੁੰਦਾ ਹੈ। ਪ੍ਰੋ.ਅਸ਼ਵਨੀ ਕੁਮਾਰ ਨੇ ਆਪਣੇ ਭਾਸ਼ਣ ਦੌਰਾਨ ਐਨਜੀਓ ਦਿਵਸ ਦੇ ਇਤਿਹਾਸ ਅਤੇ ਸਮਾਜ ਵਿੱਚ ਐਨਜੀਓਜ਼ ਦੀ ਭੂਮਿਕਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਡਾ.ਆਰਤੀ ਪਾਂਡਵ ਨੇ ਮਹਿਲਾਵਾਂ ਦੇ ਯੋਗਦਾਨ ਬਾਰੇ ਸੰਖੇਪ ਗੱਲਬਾਤ ਕੀਤੀ।

ਭਗਵੰਤ ਮਾਨ ਵੱਲੋਂ 2-3 ਦਿਨਾਂ ‘ਚ ਪੰਜਾਬ ਦੇ ਕੁੱਝ ਵੱਡੇ ਸਿਆਸੀ ਆਗੂਆਂ ਦੇ ਪਰਦੇਫ਼ਾਸ ਕਰਨ ਦਾ ਐਲਾਨ

ਸਮਾਰੋਹ ਦੌਰਾਨ ਮਾਤਾ ਗੁਰਦੇਵ ਕੌਰ, ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਅਰਵਿੰਦਰ ਕੁਮਾਰ ਕਾਕਾ, ਮਾਨਵਤਾ ਭਲਾਈ ਸੁਸਾਇਟੀ ਦੇ ਅਮਨਿੰਦਰ ਸਿੰਘ, ਚੌਪਾਯਾ ਜੀਵ ਰਕਸ਼ਾ ਫਾਉਂਡੇਸ਼ਨ ਦੀ ਸੁਸ਼ਮਾ ਰਾਠੌਰ, ਸਰਕਾਰੀ ਹਾਈ ਸਕੂਲ ਬਰਸਟ ਦੀ ਮੁੱਖ ਅਧਿਆਪਕਾ ਸੰਨੀ ਗੁਪਤਾ ਪੀ.ਈ.ਐਸ-2 ਸਮਾਜ ਸੇਵੀ ਵਿਨੋਦ ਬਾਲੀ, ਜਾਗਦੇ ਰਹੋ ਕਲੱਬ ਦੇ ਅਮਰਜੀਤ ਸਿੰਘ ਜਾਗਦੇ ਰਹੋ, ਦਲਿਤ ਆਗੂ ਜਗਮੋਹਨ ਚੌਹਾਨ, ਸਾਈਂ ਜੀ ਦੇ ਸੰਦੀਪ ਸਿੰਘ, ਸਲਿਊਟ ਦ ਟਰੀਜ ਦੇ ਸਾਹਿਲ ਸ਼ਰਮਾ, ਹੀਲਿੰਗ ਹੈਂਡ ਦੇ ਗੁਰਤੇਜ ਸਿੰਘ ਤੇਜੀ, ਹਿਊਮਨ ਕੇਅਰ ਵੈਲਫੇਅਰ ਦੇ ਹਰਸਿਮਰਨ ਸਿੰਘ ਕਮਲ, ਚਿੱਤਰਕਾਰ ਰਵੀ ਵਰਮਾ,

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਪੰਚਾਇਤਾਂ ਭੰਗ, ਲੱਗਣਗੇ ਪ੍ਰਬੰਧਕ

ਸਪੀਕਿੰਗ ਹੈਂਡਸ ਫਾਉਂਡੇਸ਼ਨ, ਫੁਟਬਾਲ ਕੋਚ ਇੰਦਰਜੀਤ ਸਿੰਘ, ਵਾਤਾਵਰਣ ਸੇਵਕ ਜੈ ਗੋਪਾਲ ਗੁਜਰਾਨੀ, ਆਂਗਨਵਾੜੀ ਵਰਕਰ ਕ੍ਰਿਸ਼ਨਾਂ ਦੇਵੀ, ਬਾਬਾ ਜੀਵਨ ਸਿੰਘ ਸੰਸਥਾ ਦੇ ਪਰਮਜੀਤ ਸਿੰਘ ਧਾਲੀਵਾਲ ਨੂੰ ਸਮਾਜ ਸੇਵਾ ਰਤਨ ਅਵਾਰਡ ਨਾਲ ਨਿਵਾਜਿਆ ਗਿਆ। ਇਸ ਮੌਕੇ ਸੰਸਥਾ ਵਲੋਂ ਮਹਿਲਾ ਵਿੰਗ ਦੀ ਸਥਾਪਨਾ ਦੀ ਵੀ ਘੋਸ਼ਣਾ ਕੀਤੀ ਗਈ।ਸੰਸਥਾਂ ਦੇ ਪ੍ਰਧਾਨ ਮੱਘਰ ਸਿੰਘ ਅਤੇ ਜਰਨਲ ਸਕੱਤਰ ਰਵਿੰਦਰ ਰਵੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਚੇਅਰਮੈਨ ਓਮ ਪ੍ਰਕਾਸ਼, ਇੰਦਰਪਾਲ ਸਿੰਘ, ਪਵਨ ਕੁਮਾਰ, ਅਸ਼ੋਕ ਕੁਮਾਰ, ਪ੍ਰਥਮ ਕੁਮਾਰ, ਜਸਕਰਨ ਗਿੱਲ, ਇੰਦਰਪਾਲ ਚੀਮਾ, ਰਾਜਿੰਦਰ ਸਹੋਤਾ, ਸੁਰਿੰਦਰ ਸਿੰਘ, ਸ਼ਬਨਮ, ਮੈਡਮ ਸ਼ੋਭਾ ਸਮੇਤ ਹੋਰ ਵੀ ਪਤਵੰਤੇ ਲੋਕ ਹਾਜ਼ਰ ਸਨ।

 

Share post:

spot_img

Popular

More like this
Related

Haryana News: प्रदेश में 11 सालों में विकास के साथ-साथ समाज में बढ़ी है जागरूकता-विस अध्यक्ष हरविन्द्र कल्याण

Haryana News: हरियाणा विधानसभा अध्यक्ष श्री हरविन्द्र कल्याण ने...

Chandigarh News: ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 465 ਕਰੋੜ ਰੁਪਏ ਤੋਂ ਵੱਧ ਦਾ ਇਲਾਜ

Chandigarh News: ਪੰਜਾਬ ਸਰਕਾਰ ਨੇ ਸੂਬੇ ਵਿੱਚ ਲੋਕਾਂ ਨੂੰ...