ਬਠਿੰਡਾ, 1 ਮਾਰਚ: ਸਥਾਨਕ ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੀ ਦੀ ਹੋਣਹਾਰ ਵਿਦਿਆਰਥਣ ਸ਼ਰਨਦੀਪ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ ਬੀ.ਪੀ.ਐਡ. (ਦੋ ਸਾਲਾਂ) ਕੋਰਸ ਵਿੱਚ 87.68 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਪੰਜਾਬੀ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਵਿਦਿਆਰਥਣ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮਿਤੀ: 29.02.2024 ਨੂੰ ਹੋਈ ਕਨਵੋਕੇਸ਼ਨ ਵਿੱਚ ਵਾਇਸ ਚਾਂਸਲਰ ਡਾ. ਅਰਵਿੰਦ ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।
ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ CM ਮਾਨ ਵੱਲੋਂ ਲਾਂਚ ਕੀਤੇ ਜਾਣ ਵਾਲੇ ਆਈ.ਸੀ.ਯੂ. ਦੀ ਤਿਆਰੀਆਂ ਦਾ ਲਿਆ ਜਾਇਜ਼ਾ
ਜਿਕਰਯੋਗ ਗੱਲ ਇਹ ਵੀ ਹੈ ਕਿ ਇਹ ਵਿਦਿਆਰਥਣ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਜ਼ਿਕਰਯੋਗ ਮੁਕਾਮ ਪ੍ਰਾਪਤ ਕਰ ਚੁੱਕੀ ਹੈ। ਇਸ ਨੇ 37ਵੀਂ ਰਾਸ਼ਟਰੀ ਖੇਡਾਂ ਜੋ ਕਿ ਗੋਆ ਵਿਖੇ ਮਿਤੀ: 26.10.2023 ਤੋਂ 09 ਨਵੰਬਰ, 2023 ਤੱਕ ਹੋਈਆ ਵਿੱਚ ਨੈਟਬਾਲ (ਫਾਸਟ Five) ਵਿੱਚ ਸਿਲਵਰ ਮੈਡਲ ਸੂਬੇ ਦੀ ਝੋਲੀ ਪਾ ਕੇ ਕਾਲਜ ਅਤੇ ਬਠਿੰਡਾ ਜ਼ਿਲੇ ਦਾ ਨਾਮ ਰੋਸ਼ਨ ਕੀਤਾ। ਇਹ ਜਿਕਰਯੌਗ ਪ੍ਰਾਪਤੀ ਕਾਰਨ ਇਸ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੇ ਤਿੰਨ ਲੱਖ ਰੁੱਪਏ ਦੀ ਰਾਸ਼ੀ ਦੇਕੇ ਸਨਮਾਨਿਤ ਕੀਤਾ। ਅੱਜ ਕਾਲਜ ਪਹੁੰਚਣ ਤੇ ਕਾਲਜ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ, ਡੀਨ ਆਰ.ਸੀ. ਸ਼ਰਮਾ ਅਤੇ ਫਿਜ਼ੀਕਲ ਐਜ਼ੂਕੇਸ਼ਨ ਦੇ ਸਮੂਹ ਸਟਾਫ ਨੇ ਇਸ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਅਗਲੇਰੇ ਆਉਣ ਵਾਲੇ ਮੁਕਾਬਲਿਆ ਲਈ ਸ਼ੁੱਭ ਇੱਛਾਵਾਂ ਦਿੱਤੀਆਂ।
Share the post "ਮਾਲਵਾ ਕਾਲਜ ਦੀ ਸ਼ਰਨਦੀਪ ਕੌਰ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਕੀਤਾ ਕਾਲਜ ਦਾ ਨਾਮ ਰੋਸ਼ਨ"