Punjabi Khabarsaar
ਬਠਿੰਡਾ

ਬਠਿੰਡਾ ਪੱਟੀ ’ਚ ਗੜ੍ਹੇਮਾਰੀ ਨੇ ਕਿਸਾਨਾਂ ਦੇ ਅਰਮਾਨਾਂ ’ਤੇ ਫ਼ੇਰਿਆ ਪਾਣੀ, ਕਈ ਪਿੰਡਾਂ ’ਚ ਫ਼ਸਲਾਂ ਹੋਈਆਂ ਤਬਾਹ

ਬਠਿੰਡਾ, 2 ਮਾਰਚ: ਬਠਿੰਡਾ ਪੱਟੀ ’ਚ ਅੱਜ ਬਾਅਦ ਦੁਪਿਹਰ ਤੇਜ਼ ਬਾਰਸ਼ ਦੇ ਨਾਲ ਹੋਈ ਭਾਰੀ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ। ਬਠਿੰਡਾ ਦਿਹਾਤੀ ਦੇ ਗੋਨੇਆਣਾ, ਬੱਲੂਆਣਾ, ਸੰਗਤ ਆਦਿ ਬਲਾਕਾਂ ਦੇ ਦਰਜ਼ਨਾਂ ਪਿੰਡਾਂ ਵਿੱਚ ਸੁੱਕੇ ਅੰਬਰੀ ਗੜੇਮਾਰੀ ਤੋਂ ਪ੍ਰਭਾਵਿਤ ਹੋਏ ਹਨ। ਗੜੇਮਾਰੀ ਇਸ ਕਦਰ ਭਿਆਨਕ ਸੀ ਕਿ ਦੇਖਦੇ ਦੇਖਦੇ ਹੀ ਧਰਤੀ ਚਿੱਟੀ ਹੋ ਗਈ ਤੇ ਕਣਕਾਂ ਦੀ ਫਸਲ ਬੁਰੀ ਤਰ੍ਹਾਂ ਵਿਛ ਗਈਆਂ। ਇਸਤੋਂ ਇਲਾਵਾ ਘਰਾਂ ’ਤੇ ਉੱਤੇ ਲੱਗੀਆਂ ਪਲਾਸਟਿਕ ਦੀਆਂ ਟੈਕੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਕਿਸਾਨਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਬੇਮੌਸਮੀ ਬਾਰਿਸ਼ ਕਾਰਨ ਗੋਨਿਆਣਾ ਮੰਡੀ ਦੇ ਥਲੜੇ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ ਮਹਿਮਾ, ਬੁਰਜ ਮਹਿਮਾ, ਕਿੱਲੀ ਨਿਹਾਲ ਸਿੰਘ ਵਾਲਾ, ਮਹਿਮਾ ਭਗਵਾਨਾ, ਦਾਨ ਸਿੰਘ ਵਾਲਾ, ਗੰਗਾ ਅਬਲੂ, ਵਿਰਕ ਕਲਾ, ਬੱਲੂਆਣੇ ਚੁੱਘੇ ਕਲਾਂ, ਕਰਮਗੜ੍ਹ , ਸਰਦਾਰਗੜ੍ਹ ਆਦਿ ਪਿੰਡਾਂ ਵਿੱਚ ਭਾਰੀ ਗੜੇਮਾਰੀ ਹੋਣ ਕਾਰਨ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਕਣਕ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਖਬਰ ਹੈ ।

ਕੈਬਨਿਟ ਮੰਤਰੀ ਬਲਕਾਰ ਸਿੰਘ ਵਲੋਂ ਧਰਮਕੋਟ ਦੇ ਨਵੇਂ ਬੱਸ ਸਟੈਂਡ ਦਾ ਉਦਘਾਟਨ

ਇਸ ਭਾਰੀ ਗੜੇਮਾਰੀ ਕਾਰਨ ਜਿੱਥੇ ਪਾਣੀ ਲੱਗੀਆਂ ਕਣਕਾਂ ਵਿਛ ਗਈਆਂ, ਉਥੇ ਸਰੋਂ ਅਤੇ ਛੋਲਿਆਂ ਦੀ ਫਸਲ ਦਾ ਨੁਕਸਾਨ ਦੇ ਨਾਲ ਨਾਲ ਪਸ਼ੂਆਂ ਦੇ ਹਰੇ ਚਾਰੇ ਦੇ ਨਾਲ ਸਬਜੀਆਂ ਤਬਾਹ ਹੋ ਗਈਆਂ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਤੁਰੰਤ ਗੜੇਮਾਰੀ ਕਾਰਨ ਪ੍ਰਭਾਵਿਤ ਹੋਈਆਂ ਫ਼ਸਲਾਂ ਦੀ ਵਿਸੇਸ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ, ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਅਤੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਜਿੰਦਰ ਸਿੰਘ ਜੀਦਾ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਕਣਕ ਸਰ੍ਹੋਂ ਤੇ ਸਬਜ਼ੀਆਂ ਆਦਿ ਦਾ ਜੋ ਨੁਕਸਾਨ ਹੋਇਆ ਹੈ ਉਹਨਾਂ ਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ।

 

Related posts

ਰਿਵਾਇਤੀ ਪਾਰਟੀਆਂ ਦਾ ਅਪਣੇ ਉਮੀਦਵਾਰਾਂ ਤੋਂ ਉੱਿਠਆ ਵਿਸ਼ਵਾਸ਼: ਰਾਜੇਵਾਲ

punjabusernewssite

ਖਜ਼ਾਨਾ ਦਫਤਰ ਵੱਲੋਂ ਬੰਦ ਕੀਤੀਆਂ ਅਦਾਇਗੀਆਂ ਜਲਦੀ ਜਾਰੀ ਕੀਤੀਆਂ ਜਾਣ : ਰਾਜਵੀਰ ਮਾਨ

punjabusernewssite

ਮਕਾਨ ਮਾਲਕਣ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਪੇਂਟਰ ਵਿਰੁਧ ਪਰਚਾ ਦਰਜ਼ਾ

punjabusernewssite