ਬਠਿੰਡਾ, 3 ਮਾਰਚ: ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ, ਫਿਰਕੂ ਸਦਭਾਵਨਾ ਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਅਤੇ ਨੌਜਵਾਨ ਪੀੜ੍ਹੀ ਦੇ ਸੁਰੱਖਿਅਤ ਭਵਿੱਖ ਲਈ ਧਰਮ ਦੇ ਨਾਂ ’ਤੇ ਮਜ਼ਲੂਮਾਂ ਦਾ ਕਤਲੇਆਮ ਕਰਨ ਅਤੇ ਦਲਿਤਾਂ-ਔਰਤਾਂ ’ਤੇ ਅਕਹਿ ਜ਼ੁਲਮ ਢਾਹੁਣ ਵਾਲਿਆਂ ਦੇ ਵੱਖਵਾਦੀ ਏਜੰਡੇ ਅਤੇ ਜ਼ਹਿਰੀਲੀ ਵਿਚਾਰਧਾਰਾ ਨੂੰ ਭਾਂਜ ਦੇਣੀ ਹਰ ਦੇਸ਼ ਵਾਸੀ ਦਾ ਪਰਮ ਪਵਿੱਤਰ ਫਰਜ਼ ਹੈ ਅਤੇ ਅਜੋਕੇ ਦੌਰ ਦੀ ਇਹੋ ਸਭ ਤੋਂ ਵੱਡੀ ਦੇਸ਼ ਭਗਤੀ ਹੈ। ਇਹ ਸ਼ਬਦ ’ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਪਾਰਕ’ ਵਿਖੇ ’ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ’ (ਜੇਪੀਐਮਓ) ਵਲੋਂ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ।ਉਨ੍ਹਾਂ ਲੋਕਾਂ ਨੂੰ ਆਗਾਹ ਕਰਦਿਆਂ ਕਿਹਾ ਕਿ ਧਰਮ ਅਧਾਰਤ ਕੱਟੜ ਰਾਸ਼ਟਰ’, ਜਿਸ ਦੀ ਕਾਇਮੀ ਲਈ ਸੰਘ-ਭਾਜਪਾ ਪੱਬਾਂ ਭਾਰ ਹਨ, ਅੰਦਰ ਮੌਜੂਦਾ ਲੋਕ ਰਾਜੀ, ਧਰਮ ਨਿਰਪੱਖ ਅਤੇ ਫੈਡਰਲ ਢਾਂਚੇ ਵਲੋਂ ਲੋਕਾਂ ਨੂੰ ਦਿੱਤੀ ਗਈ ਲਿਖਣ-ਬੋਲਣ ਰਾਹੀਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਸਰਕਾਰ ਨਾਲ ਅਸਹਿਮਤੀ ਰੱਖਣ ਤੇ ਇਸ ਦੇ ਨੀਤੀ ਚੌਖਟੇ ਵਿਰੁੱਧ ਸੰਗਠਤ ਹੋ ਕੇ ਸੰਘਰਸ਼ ਕਰਨ ਆਦਿ ਅਧਿਕਾਰਾਂ ਦੀ ਮੁੱਢੋਂ ਹੀ ਅਲਖ਼ ਮੁਕਾ ਦਿੱਤੀ ਜਾਵੇਗੀ।
ਕੈਪਟਨ ਤੋਂ ਬਾਅਦ ਜਾਖੜ ਵੀ ਅਕਾਲੀ-ਭਾਜਪਾ ਗਠਜੋੜ ਦੇ ਹੱਕ ‘ਚ ਨਿੱਤਰੇ
ਰੈਲੀ ਨੂੰ ਜਮਹੂਰੀ ਕਿਸਾਨ ਸਭਾ ਦੇ ਮੀਤ ਪ੍ਰਧਾਨ ਪਰਗਟ ਸਿੰਘ ਜਾਮਾਰਾਏ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਵਿੱਤ ਸਕੱਤਰ ਮਹੀਪਾਲ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ (1406-22 ਬੀ ਚੰਡੀਗੜ੍ਹ) ਦੇ ਸੂਬਾਈ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਅਤੇ ਸੂਬਾ ਸਕੱਤਰ ਜਤਿੰਦਰ ਕੁਮਾਰ, ਨਾਰਦਰਨ ਰੇਲਵੇ ਮੈਨਸ ਯੂਨੀਅਨ (ਐਨਆਰਐਮਯੂ) ਦੀ ਫਿਰੋਜ਼ਪੁਰ ਡਿਵੀਜ਼ਨ ਦੇ ਆਗੂ ਪ੍ਰਵੀਨ ਕੁਮਾਰ ਤੇ ਸੁਭਾਸ਼ ਸ਼ਰਮਾ, ਪੈਨਸ਼ਨਰ ਫਰੰਟ ਦੇ ਆਗੂ ਕਿਸ਼ਨ ਚੰਦ ਜਾਗੋਵਾਲੀਆ, ਔਰਤ ਮੁਕਤੀ ਮੋਰਚਾ ਪੰਜਾਬ ਦੀ ਸੂਬਾਈ ਆਗੂ ਦਰਸ਼ਨਾ ਜੋਸ਼ੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਐਸਬੀਵਾਈਐਫ) ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਦੇ ਕਨਵੀਨਰ ਗਗਨਦੀਪ ਨੇ ਸੰਬੋਧਨ ਕੀਤਾ। ਮੰਚ ਸੰਚਾਲਕ ਦੇ ਫਰਜ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਅਦਾ ਕੀਤੇ। ਇਸ ਮੌਕੇ ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਮੇਜ਼ ਲਾਲ ਗੇਜ਼ੀ, ਮਿੱਠੂ ਸਿੰਘ ਘੁੱਦਾ, ਸੰਪੂਰਨ ਸਿੰਘ, ਦਰਸ਼ਨ ਸਿੰਘ ਫੁੱਲੋ ਮਿੱਠੀ, ਸਿਮਰਜੀਤ ਸਿੰਘ ਬਰਾੜ, ਗੁਰਤੇਜ ਸਿੰਘ ਹਰੀਨੌ, ਹਰਜੀਤ ਸਿੰਘ ਮਦਰੱਸਾ, ਤੇਜਾ ਸਿੰਘ ਫਾਜ਼ਿਲਕਾ, ਕਿਸ਼ਨ ਲਾਲ ਕੋਟਕਪੂਰਾ, ਸੁਖਮੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਵੱਟੂ ਵੀ ਹਾਜ਼ਰ ਸਨ।
Share the post "ਦੇਸ਼ ਨੂੰ ਸੁਰੱਖਿਅਤ ਰੱਖਣ ਲਈ ‘ਫਾਸ਼ੀਵਾਦ ਹਰਾਓ ਕਾਰਪੋਰੇਟ ਭਜਾਓ’ ਮੁਹਿੰਮ ਤਕੜੀ ਕਰੋ- ਪਾਸਲਾ"