7 Views
ਨਵੀਂ ਦਿੱਲੀ, 3 ਮਾਰਚ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸਰੀਫ਼ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਮਰਥਕ ਉਮਰ ਅਯੂਬ ਖ਼ਾਨ ਨੂੰ ਮਾਤ ਦੇ ਕੇ ਸੰਸਦ ਵਿਚ ਇਹ ਚੋਣ ਜਿੱਤੀ ਹੈ। ਸੰਸਦ ਵਿਚ ਹੋਈਆਂ ਵੋਟਾਂ ਵਿਚ ਸਰੀਫ਼ ਨੂੰ 201 ਵੋਟਾਂ ਮਿਲੀਆਂ ਹਨ। ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸਰੀਫ਼ ਦੇ ਛੋਟੇ ਭਰਾ ਸਾਹਬਾਜ਼ ਸਰੀਫ਼ ਫ਼ੌਜ ਤੋਂ ਇਲਾਵਾ ਹਿਮਾਇਤ ਦੇਣ ਵਾਲੀ ਵਿਰੋਧੀ ਪੀਪਲਜ਼ ਪਾਰਟੀ ਦੀ ਪਸੰਦ ਬਣੇ ਹਨ। ਹਾਲਾਂਕਿ ਲੰਮੀ ਜਲਾਵਤਨੀ ਤੋਂ ਬਾਅਦ ਵਾਪਸ ਪਰਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦੇ ਮੁੜ ਇਸ ਅਹੁੱਦੇ ‘ਤੇ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ। ਚੋਣ ਸਮਝੋਤੇ ਦੇ ਤਹਿਤ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਜਰਦਾਰੀ ਭੁੱਟੋ ਰਾਸ਼ਟਰਪਤੀ ਬਣਨ ਜਾ ਰਹੇ ਹਨ।