ਚੰਡੀਗੜ੍ਹ, 4 ਮਾਰਚ: ਹਰਿਆਣਾ ਦੇ ਸਾਬਕਾ ਵਿਧਾਇਕ ਤੇ ਮੁੱਖ ਸਿਆਸੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਦੇ ਹੋਏ ਕਤਲ ਕਾਂਡ ਦੇ ਵਿੱਚ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਦੇ ਸਹਿਯੋਗ ਦੋ ਸੂਟਰਾਂ ਨੂੰ ਗੋਆ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਸ਼ੂਟਰਾਂ ਦੀ ਪਹਿਚਾਣ ਅਸ਼ੀਸ਼ ਬਾਵਾ ਤੇ ਸੌਰਵ ਦੇ ਤੌਰ ਤੇ ਹੋਈ ਹੈ।
ਵਿਸ਼ੇਸ਼ ਜਾਂਚ ਟੀਮ ਵਲੋਂ ਬਿਕਰਮ ਮਜੀਠੀਆ ਮੁੜ ਤਲਬ
ਇਸਤੋਂ ਇਲਾਵਾ ਦੋ ਹੋਰ ਸ਼ੂਟਰਾਂ ਜਿੰਨਾਂ ਦੀ ਪਹਿਚਾਣ ਅਤੁਲ ਤੇ ਨਕੁਲ ਸਾਂਗਵਾਨ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਦੱਸਣਾ ਬਣਦਾ ਹੈ ਕਿ 25 ਫ਼ਰਵਰੀ ਨੂੰ ਸ੍ਰੀ ਰਾਠੀ ਦਾ ਉਸ ਸਮੇਂ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਦ ਉਹ ਬਹਾਦਰਗੜ੍ਹ ਨਜ਼ਦੀਕ ਕਿਸੇ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਕਾਰ ਵਿਚ ਵਾਪਸ ਜਾ ਰਹੇ ਸਨ ਤਾਂ ਬਰੀਜਾ ਕਾਰ ਵਿਚ ਸਵਾਰ ਹੋ ਕੇ ਪਿੱਛੇ ਲੱਗੇ ਹੋਏ ਸੂਟਰਾਂ ਨੇ ਬੰਦ ਹੋਏ ਫ਼ਾਟਕ ਉਪਰ ਕਤਲ ਕਰ ਦਿੱਤਾ ਸੀ।
ਭਗਵੰਤ ਮਾਨ ਤੇ ਕੇਜਰੀਵਾਲ ਨੇ ਕੇਂਦਰ ਦੀਆਂ ਪੱਖਪਾਤੀ ਨੀਤੀਆਂ ਦਾ ਟਾਕਰਾ ਕਰਨ ਲਈ ਮੁੜ ਮੰਗਿਆ ਪੰਜਾਬੀਆਂ ਦਾ ਸਹਿਯੋਗ
ਇਸ ਮਾਮਲੇ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾ ਗਈ ਸੀ ਤੇ ਵਿਰੋਧੀ ਧਿਰ ਨੇ ਇਹ ਮੁੱਦਾ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਚੁੱਕਿਆ ਸੀ। ਜਿਸਤੋਂ ਬਾਅਦ ਹਰਿਆਣਾ ਸਰਕਾਰ ਨੇ ਇਸ ਕਤਲ ਕਾਂਡ ਦੀ ਸੀਬੀਆਈ ਤੋਂ ਜਾਂਚ ਕਰਨ ਦਾ ਭਰੋਸਾ ਦਿਵਾਇਆ ਸੀ। ਇਸਤੋਂ ਇਲਾਵਾ ਇਸ ਮਾਮਲੇ ਵਿਚ ਭਾਜਪਾ ਦੇ ਹੀ ਇਕ ਸਾਬਕਾ ਵਿਧਾਇਕ ਸਹਿਤ ਕਈਆਂ ਵਿਰੁਧ ਪਰਚਾ ਦਰਜ ਕੀਤਾ ਸੀ।